Skip to content
Independent perspectives. Global stories.
BREAKING

ਭਾਰਤ ਤੇ ਵੀਅਤਨਾਮ ਵਿਚਕਾਰ 7 ਸਮਝੌਤਿਆਂ ’ਤੇ ਦਸਤਖ਼ਤ

Share this story

ਹਨੋਈ 15 ਸਤੰਬਰ (ਪੀ. ਟੀ.)- ਭਾਰਤ ਤੇ ਵੀਅਤਨਾਮ ਨੇ ਅੱਜ ਅਹਿਮ ਤੇਲ ਖੇਤਰ ’ਚ ਸਹਿਯੋਗ ਵਧਾਉਣ ਸਮੇਤ 7 ਸਮਝੌਤਿਆਂ ਉੱਪਰ ਦਸਤਖ਼ਤ ਕੀਤੇ ਹਨ। ਇਸ ਦੇ ਨਾਲ ਹੀ ਦੋਨਾਂ ਦੇਸ਼ਾਂ ਨੇ ਸੱਦਾ ਦਿੱਤਾ ਹੈ ਕਿ ਦੱਖਣ ਚੀਨੀ ਸਮੁੰਦਰ ’ਚ ਜਹਾਜ਼ਾਂ ਦੀ ਆਵਾਜਾਈ ਉੱਪਰ ਕੋਈ ਬੰਦਸ਼ ਨਹੀਂ ਹੋਣੀ ਚਾਹੀਦੀ। ਇਹ ਇੱਕ ਅਜਿਹੀ ਟਿੱਪਣੀ ਹੈ ਜਿਸ ਨਾਲ ਚੀਨ ਭੜਕ ਸਕਦਾ ਹੈ ਕਿਉਂਕਿ ਉਹ ਦੱਖਣ ਚੀਨੀ ਸਮੁੰਦਰ ਨੂੰ ਆਪਣਾ ਹਿੱਸਾ ਸਮਝਦਾ ਹੈ। ਇਹ ਸਮਝੌਤੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਦੇ 4 ਦਿਨਾਂ ਵੀਅਤਨਾਮ ਦੌਰ ਦੇ ਦੂਸਰੇ ਦਿਨ ਸਹੀਬੰਦ ਹੋਏ ਜਿਨ੍ਹਾਂ ਨੇ ਆਪਣੇ ਵੀਅਤਨਾਮੀ ਹਮਰੁਤਬਾ ਤਰੂਓਂਗ ਤਾਨ ਸਾਂਗ ਨਾਲ ਇੱਥੇ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਤੋਂ ਬਾਅਦ ਜਾਰੀ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਦੋਨਾਂ ਦੇਸ਼ਾਂ ਨੇ ਰਣਨੀਤਿਕ ਭਾਈਵਾਲੀ ਦੇ ਆਧਾਰ ‘ਤੇ ਦੁਪਾਸੜ ਸਬੰਧ ਮਜ਼ਬੂਤ ਕਰਨ ਦਾ ਫ਼ੈਸਲਾ ਕੀਤਾ ਹੈ। ਦੋਵੇਂ ਦੇਸ਼ ਰਾਜਸੀ, ਰੱਖਿਆ

, ਆਰਥਕ, ਸਾਇੰਸ ਤੇ ਤਕਨੀਕੀ ਖੇਤਰ ‘ਚ ਸਹਿਯੋਗ ਕਰਨ, ਸਭਿਆਚਾਰ ਤੇ ਲੋਕਾਂ ਵਿਚਾਲੇ ਮੇਲਜੋਲ ਵਧਾਉਣ ਅਤੇ ਬਹੁਧਿਰੀ ਤੇ ਖੇਤਰੀ ਸਹਿਯੋਗ ਕਰਨ ਵਾਸਤੇ ਸਹਿਮਤ ਹੋਏ ਹਨ।

WRITTEN BY