ਬਟਾਲਾ, 24 ਜੁਲਾਈ (ਸਰਵਣ ਸਿੰਘ ਘੁਮਾਣ, ਪਵਨ ਤ੍ਰੇਹਨ)- ਅੱਜ ਅਖੀਰ ਭਾਰਤੀ ਹਿਊਮਨ ਰਾਈਟਜ਼ ਆਰਗੇਨਾਈਜੇਸ਼ਨ ਦੇ ਯੂਨਿਟ ਬਟਾਲਾ ਦੇ ਪ੍ਰਮੁੱਖ ਮਨੀਸ਼ ਮਲਹੋਤਰਾ, ਵਾਇਸ ਪ੍ਰਧਾਨ ਰਾਕੇਸ਼ ਸ਼ਰਮਾ ਦੀ ਅਗਵਾਈ ਹੇਠ ਐਸ.ਡੀ.ਐਮ. ਬਟਾਲਾ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਬਟਾਲਾ ਦੇ ਪ੍ਰਾਈਵੇਟ ਸਕੂਲਾਂ ਦੁਆਰਾ ਧੱਕੇਸ਼ਾਹੀ ਅਤੇ ਮਨਮਰਜ਼ੀ ਕਰਨ ਬਾਰੇ ਜਾਣੂ ਕਰਵਾਇਆ। ਇਹਨਾਂ ਧੱਕੇਸ਼ਾਹੀਆਂ ਨੂੰ ਬੰਦ ਕਰਵਾਉਣ ਲਈ ਮੰਗ ਪੱਤਰ ਸੌਂਪੇ । ਜਿੰਨਾਂ ਵਿੱਚ ਸਕੂਲਾਂ ਦੁਆਰਾ ਮਨਮਰਜ਼ੀ ਨਾਲ ਹਰ ਸਾਲ ਬੇ-ਤਹਾਸ਼ਾ ਫ਼ੀਸਾਂ ਵਿੱਚ ਵਾਧਾ ਕਰਨ ਨਾਲ ਗਰੀਬ ਆਦਮੀ ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ। ਪਹਿਲਾਂ ਹੀ ਮਹਿੰਗਾਈ ਦੇ ਕਾਰਨ ਲੋਕਾਂ ਨੂੰ ਆਪਣੇ ਬੱਚਿਆਂ ਦੀ ਪੜਾਈ ਕਰਾਉਣ ਵਿੱਚ ਕਾਫੀ ਮੁਸ਼ਕਿਲ ਦੇ ਦੌਰ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਦੁਸਰੇ ਪਾਸੇਂ ਪ੍ਰਾਈਵੇਟ ਸਕੂਲਾਂ ਵਾਲੇ ਆਪਣੀ ਮਨਮਰਜ਼ੀ ਦੇ ਰੇਟਾਂ ਤੇ ਵਰਦੀਆਂ, ਸਕੂਲ ਬੈਗ, ਕਿਤਾਬਾਂ-ਕਾਪੀਆਂ ਅਤੇ ਹੋਰ ਸਮੱਗਰੀ ਮੁਹਾਇਆ ਕਰਵਾ ਰਹੀਆ ਹਨ। ਅਗਰ ਜੇ ਕੋਈ ਬੱਚਾ ਬਾਹਰੋਂ ਸਮੱਗਰੀ ਖਰੀਦਦਾ ਹੈ ਤਾਂ ਸਕੂਲ ਵਾਲਿਆਂ ਵੱਲੋਂ ਉਸਨੂੰ ਸਵੀਕਾਰ ਨਹੀ ਕੀਤਾ ਜਾਂਦਾ। ਦੂਸਰੇ ਪਾਸੇਂ ਅਲੱਗ-ਅਲੱਗ ਨਾਵਾਂ ਤੇ ਫੰਡ ਲਗਾਏ ਹੋਏ ਹਨ। ਜਿੰਨਾਂ ਦੀ ਖਾਸੀ ਰਕਮ ਬਣਦੀ ਹੈ ਪਰ ਬੱਚਿਆਂ ਨੂੰ ਸਕੂਲ ਵਿਚੋਂ ਬੁਨਿਆਦੀ ਸਹੂਲਤਾਂ ਜਿਵੇਂ ਬਾਥਰੂਮ, ਪੀਣ ਵਾਲਾ ਪਾਣੀ ਆਦਿ ਦਾ ਸਹੀ ਪ੍ਰਬੰਦ ਨਾ ਹੋਣ ਕਾਰਨ ਕਈ ਤਰਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਬਟਾਲੇ ਅੰਦਰ ਪਾਣੀ ਵਿੱਚ ਟੀਡੀ.ਐਸ ਕਾਫੀ ਮਾਤਰਾ ਵਿੱਚ ਪਾਇਆ ਜਾ ਰਿਹਾ ਹੈ । ਕਈ ਜਗਾਂ ਤੋਂ ਯਰੂਨੀਅਮ ਹੋਣ ਦੀ ਵੀ ਪੁਸ਼ਟੀ ਹੋਈ ਹੈ। ਜਿਸ ਕਾਰਨ ਇਹ ਲਾਜ਼ਮੀ ਬਣਦਾ ਹੈ ਕਿ ਸਕੂਲ਼ ਅੰਦਰ ਆਰੋ ਸਿਸਟਮ ਦਾ ਲਗਾਉਣਾ ਅਤੀ ਜਰੂਰੀ ਹੋਗਿਆ ਹੈ। ਪਿਛਲੇਂ ਦਹਾਕੇ ਵੱਲ ਝਾਤੀ ਮਾਰੀਏ ਤਾਂ ਗੰਦੇ ਪਾਣੀ ਕਾਰਨ ਬਟਾਲਾ ਦੇ ਗਾਂਧੀ ਕੈਂਪ ਵਿੱਚ ਕਾਂਫੀ ਮੌਤਾਂ ਹੋ ਗਈਆ ਸਨ ਉਹਨਾਂ ਦਾ ਇਹ ਵੀ ਆਰੋਪ ਹੈ ਕਿ ਸਕੂਲ ਵਿੱਚ ਸਿਕਊਰਟੀ ਦਾ ਵੀ ਕੋਈ ਪੁਖਤਾ ਪ੍ਰਬੰਦ ਨਹੀ ਹਨ ਜਿਸ ਕਾਰਨ ਬੱਚਿਆਂ ਪ੍ਰਤੀ ਉਹਨਾਂ ਦੇ ਮਾਂ-ਬਾਪ ਲਈ ਇੱਕ ਸਿਰ ਦਰਦੀ ਬਣੀ ਹੋਈ ਹੈ। ਬੇ-ਤਹਾਸ਼ਾ ਗਰਮੀ ਦੇ ਕਾਰਨ ਆਮ ਆਦਮੀ ਦਾ ਵੀ ਜੀਣਾ ਹਰਾਮ ਹੋ ਗਿਆ ਹੈ ਪਰ ਬੱਚਿਆਂ ਨੂੰ ਸਵੇਰੇ ਪ੍ਰਾਥਨਾ ਸਮੇਂ ਕਾਂਫੀ ਦੇਰ ਖੜੇ ਰੱਖਣ ਨਾਲ ਕਈ ਬੱਚੇ ਬੇਹੋਸ਼ ਹੋ ਕੇ ਡਿੱਗ ਜਾਂਦੇ ਹਨ । ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਗਰਮੀਆਂ ਵਿੱਚ ਪ੍ਰਾਥਨਾ ਬੰਦ ਕਰਵਾਈ ਜਾਵੇਂ । ਉਹਨਾਂ ਨੇ ਅੱਗੇ ਕਿਹਾ ਕਿ ਬੱਚਿਆਂ ਨੂੰ ਸਕੂਲ ਵੱਲੋਂ ਐਸ.ਸੀ,ਐਸ.ਟੀ ਸਹੂਲਤਾਂ ਵੀ ਦਿੱਤੀਆ ਜਾਣ ਅਤੇ ਕੰਟੀਨ ਵਿੱਚ ਖਾਣ.ਪੀਣ ਦਾ ਸਮਾਨ ਸਾਫ.ਸੁੱਥਰਾ ਅਤੇ ਸਹੀ ਮੁਹਾਇਆ ਕਰਵਾਇਆ ਜਾਵੇ। ਉਹਨਾਂ ਨੇ ਬਟਾਲਾ ਦੇ ਐਸ.ਡੀ.ਐਮ ਨੂੰ ਮੰਗ ਪੱਤਰ ਦੇਕੇਂ ਜਾਣੂ ਕਰਵਾਇਆ ਗਿਆ ਅਤੇ ਸਕੂਲ ਪ੍ਰਬੰਧਕ ਕਮੇਟੀ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਦੇਖ.ਰੇਖ ਹੇਠ ਬਣਾਉਣ ਦੀ ਮੰਗ ਕੀਤੀ ਤਾਂ ਜੋ ਹੋ ਰਹੀ ਬੇ.ਲੋੜੀ ਲੁੱਟ.ਖਸੁੱਟ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ । ਇਸ ਮੰਗ ਉਪਰ ਐਸ.ਡੀ.ਐਮ ਨੇ ਭਰੋਸਾ ਦਿੱਤਾ ਜ਼ਲਦੀ ਹੀ ਉਪਰੋਕਤ ਮੰਗਾਂ ਦਾ ਹੱਲ ਕੀਤਾ ਜਾਵੇਗਾ।
ਪ੍ਰਾਈਵੇਟ ਸਕੂਲਾਂ ਦੁਆਰਾ ਧੱਕੇਸ਼ਾਹੀ ਅਤੇ ਮਨਮਰਜ਼ੀ ਕਰਨ ਬਾਰੇ ਜਾਣੂ ਕਰਵਾਇਆ



