Skip to content
Independent perspectives. Global stories.
BREAKING

ਦੇਸ਼ ‘ਚ ਗਰੀਬੀ ਦਾ ਅਨੁਪਾਤ ਘੱਟ ਕੇ 21.9 ਫੀਸਦੀ ਹੋਇਆ

Share this story

ਨਵੀਂ ਦਿੱਲੀ, 24 ਜੁਲਾਈ (ਵਿਸ਼ਵ ਵਾਰਤਾ)-ਦੇਸ਼ ਵਿੱਚ ਪ੍ਰਤੀ ਵਿਅਕਤੀ ਖਪਤ ਵਿੱਚ ਵਾਧਾ ਹੋਣ ਪਿਛੋਂ ਗਰੀਬੀ ਦਾ ਅਨੁਪਾਤ ਸਾਲ 2004-05 ਦੇ 37.2 ਫੀਸਦ ਤੋਂ ਘੱਟ ਕੇ 2011-12 ਵਿੱਚ 21.9 ਫੀਸਦ ਤੱਕ ਆ ਗਿਆ ਹੈ। ਇਸ ਸਬੰਧ ਵਿੱਚ ਕੌਮੀ ਨਮੂਨਾਂ, ਸਰਵੇਖਣ ਦੇ 68 ਰਾਉਂਡ ਦੇ ਨਤੀਜਿਆਂ ਨੂੰ ਇਸ ਸਾਲ 20 ਜੂਨ ਨੂੰ ਜਾਰੀ ਕੀਤਾ ਗਿਆ ਸੀ। ਇਸ ਮੁਤਾਬਿਕ 1993-94 ਤੋਂ ਸਾਲ 2004-05 ਤੱਕ 0.74 ਫੀਸਦ  ਸਾਲਾਨਾ ਗਰੀਬੀ ਦੀ ਦਰ ਵਿੱਚ ਕਮੀ ਆਈ ਤੇ ਸਾਲ 2004-05 ਤੋਂ 2011-12 ਦਰਮਿਆਨ ਦੇਸ਼ ਵਿੱਚੋਂ ਗਰੀਬੀ ਘਟਨ ਦੀ ਸਾਲਾਨਾ ਔਸਤਨ ਦਰ 2.18 ਫੀਸਦ ਰਹੀ। ਇਸ ਸਰਵੇਖਣ ਮੁਤਾਬਿਕ 2011-12 ਵਿੱਚ ਗਰੀਬ ਲੋਕਾਂ ਦੀ ਗਿਣਤੀ 27 ਕਰੋੜ ਸੀ ਜਿਹੜੀ 2004-05 ਵਿੱਚ 40 ਕਰੋੜ 70 ਲੱਖ ਸੀ।

WRITTEN BY