Skip to content
Independent perspectives. Global stories.
BREAKING

ਭਰੂਣ ਹਤਿਆ ਦੇ ਖਿਲਾਫ ਕਢੀ ਗਈ ਰੈਲੀ

Share this story

ਖਰੜ, 24 ਜੁਲਾਈ (ਜਗਮੋਹਨ ਸਿੰਘ)- ਸਰਸਵਤੀ ਗਰੂਪ ਆਫ ਕਾਲਜ ਘੜੁਆਂ ਵਿਖੇ ਅੱਜ ਰੈਲੀ ਦਾ ਅਯੋਜਨ ਕੀਤਾ ਗਿਆ।ਇਸ ਰੈਲੀ ਦਾ ਮੁਖ ਉਦੇਸ਼ ਜਨ ਜਨ ਤੱਕ ਸੰਦੇਸ਼ ਪਹੂੰਚਾਣਾ ਸੀ ਕਿ ਬੇਟੀਆਂ ਅਜ ਹਰ ਖੇਤਰ ਵਿੱਚ ਮਰਦਾਂ ਦੇ ਨਾਲ ਮੋਡੇ ਨਾਲ ਮੋਡਾ ਮਿਲਾ ਕੇ ਚਲ ਰਹੀਆਂ ਹਨ।ਰੈਲੀ ਦੁਆਰਾ ਇਹ ਵੀ ਸੰਦੇਸ਼ ਦਿੱਤਾ ਗਿਆ ਕਿ ਕਿਸ ਤਰਾਂ੍ਹ ਬੱਚਿਆਂ ਨੂੰ ਕੋਖ ਵਿੱਚ ਹੀ ਮਾਰਣਾ ਸਮਾਜ ਦੀਆਂ ਜੜਾਂ ਨੂੰ ਖੋਖਲਾ ਕਰਦਾ ਜਾ ਰਿਹਾ ਹੈ।
rally
ਅੱਜ ਹੋਈ ਇਸ ਰੈਲੀ ਨੂੰ  ਸਰਸਵਤੀ ਗਰੂਪ ਦੇ ਚੈਅਰਮੈਂਨ ਬੀ.ਐਲ.ਅਗੱਰਵਾਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ  ਕੀਤਾ ।ਇਹ ਰੈਲੀ ਕਾਲਜ ਤੋਂ ਸੁਰੂ ਹੋ ਕੇ ਘੜੁਆਂ ਪੀ.ਐਚ.ਐਸ ਹਸਪਤਾਲ, ਘੜੁਆਂ ਪਿੰਡ, ਗੁਰੂਦਆਰਾ ਸਾਹਿਬ ਅਤੇ ਸਿਨਿਅਰ ਸਕੈਂਡਰੀ ਸਕੁਲ ਹੂੰਦੀ ਹੋਈ ਵਾਪਸ ਕਾਲਜ ਵਿਖੇ ਜਾ ਕੇ ਖਤਮ ਹੋਈ।ਜਦ ਇਹ ਰੈਲੀ  ਪੀ.ਐਚ.ਐਸ ਘੜੁਆਂ ਹਸਪਤਾਲ ਵਿਖੇ ਪਹੁੰਚੀ ਤਾਂ ਡਾ.ਸ਼ਿਵਾਨੀ ਬੰਸਲ ਨੇ ਆਪਣੇ ਵਿਚਾਰ ਕਾਲਜ ਦੀ ਛਾਤਰਾਂਵਾਂ ਨਾਲ ਸਾਂਝੇ ਕੀਥੇ ਅਤੇ ਛਾਤਰਾਂਵਾਂ ਦਾ ਭਰੂਨ ਹਤਿਆ ਰੋਕਨ ਵਿੱਚ ਸਹਿਯੋਗ ਕਰਨ ਲਈ ਦਿਲੋਂ ਧਨਵਾਦ ਕੀਤਾ।ਡਾ.ਸ਼ਿਵਾਨੀ ਨੇ ਕਿਹਾ ਕਿ ਸਾਨੂੰ ਭਰੂਨ ਹੱਤਿਆ ਰੋਕਣੀ ਚਾਹਿਦੀ ਹੈ।ਉਹਨਾ ਨੇ ਕਿਹਾ ਕਿ ਅੱਜ ਕਲ ਦੀ ਕੁੜਿਆਂ ਹਰ ਖੇਤਰ ਵਿੱਚ ਮਰਦਾਂ ਬਰਾਬਰ ਪਹੁੰਚ ਗਈਆਂ ਹਨ।ਮੈਂ ਅੱਜ ਕਲ ਦੀ ਨੋਜਵਾਨ ਪੀੜੀ ਨੂੰ ਬੇਨਤੀ ਕਰਦੀ ਹਾਂ ਕਿ ਧਿਆਂ ਨੂੰ ਕੁੱਖ ਚ ਨਾਂ ਮਾਰੋ।ਉਸ ਨੂੰ ਸੰਸਾਰ ਵਿੱਚ ਆਉਣ ਦਿਓ।ਜਦੋਂ ਰੈਲੀ ਗੁਰੂਦਆਰਾ ਸਾਹਿਬ ਵਿਖੇ ਪਹੂੰਚੀ ਤੇ ਪਿੰਡ ਦੇ ਸਰਪਂੰਚਾਂ ਵਲੋਂ ਕਾਲਜ ਦੇ ਚੈਅਰਮੈਨ ਨੂੰ ਸਰੋਪਾ ਭੇਂਟ ਕੀਤਾ ਗਿਆ ਅਤੇ ਇਸ ਦੇ ਉਪਰੰਤ ਸਿਨੀਅਰ ਸਕੈਨਡਰੀ ਸਕੂਲ਼ ਪਹੂੰਚੇ ਤੇ ਬੱਚਿਆਂ ਨੇ ਬਰੂਨ ਹੱਤਿਆ ਰੋਕੋ ਬੇਟੀ ਬਚਾਓ ਦੇ ਨਾਰੇ ਲਾਏ।ਇਸ ਰੈਲੀ ਵਿੱਚ ਨਰਸਿੰਗ ਸਟਾਫ, ਐਜੁਕੇਸ਼ਨ, ਮੈਨੇਜਮੈਂਟ ਅਤੇ ਕਾਲਜ ਦਾ ਸਾਰਾ ਸਟਾਫ ਹਾਜਰ ਸਨ।ਰੈਲੀ ਵਿੱਚ 300 ਦੇ ਕਰੀਬ ਬੱਚਿਆਂ ਅਤੇ 50 ਦੇ ਕਰੀਬ ਸਟਾਫ ਮੈਂਬਰ ਵੱਲੋਂ ਵੱਧ ਚੜ ਕੇ  ਹਿੱਸਾ ਲਿਆ ਗਿਆ।ਇਸ ਅਭਿਆਨ ਵਿੱਚ ਪ੍ਰੋ: ਨਰਿੰਦਰ ਕੋਰ ਵਾਲਆਿ,ਡਾ.ਵਿਜੈ ਸ਼ਰਮਾ,ਸੰਦੀਪ ਮਿੱਤਲ ਅਤੇ ਸਾਰਾ ਸਟਾਫ ਸ਼ਾਮਲ ਸਨ।

WRITTEN BY