ਹਰਮੀਤ ਸਿੰਘ ਅਟਵਾਲ
ਸੰਪਰਕ: 98155-05283
ਅਧਿਆਤਮਕ ਅਮੀਰੀ ਸੰਪੰਨ ਗੁਰਬਾਣੀ ਵਿਚਲੀ ਰੂਹਾਨੀ ਵਿਚਾਰਧਾਰਾ ਨੂੰ ਗੁਰਮਤਿ ਵਿਚਾਰਧਾਰਾ ਦਾ ਨਾਂ ਦਿ¤ਤਾ ਜਾਂਦਾ ਹੈ। ਇਸ ਲਾਸਾਨੀ ਵਿਚਾਰਧਾਰਾ ਅਨੁਸਾਰ ਪ੍ਰਭੂ ਨੂੰ ਪਾਉਣ ਲਈ ਪ੍ਰੇਮ ਦੇ ਮਾਰਗ ‘ਤੇ ਚ¤ਲਣਾ ਅਤਿ-ਜ਼ਰੂਰੀ ਹੈ। ਬਸ਼ਰਤੇ ਕਿ ਉਹ ਪ੍ਰੇਮ ਬਿਲਕੁਲ ਬੇਗਰਜ਼ ਤੇ ਸ¤ਚਾ ਹੋਵੇ। ਹਕੀਕੀ ਹੋਵੇ।
ਗੁਰਬਾਣੀ ਵਿ¤ਚ ਪ੍ਰਮਾਤਮਾ ਨਾਲ ਸ¤ਚੀ ਪ੍ਰੀਤ ਦੀ ਅਹਿਮੀਅਤ ਬੜੇ ਵਿਸਤਾਰ ਨਾਲ ਦਰਸਾਈ ਗਈ ਹੈ। ਆਸਾ ਰਾਗ ਵਿ¤ਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਚਨ ਹਨ:-
ਜੋ ਸੁਖੁ ਦਰਸ਼ਨ ਪੇਖਤੇ ਪਿਆਰੇ
ਮੁਖ ਤੇ ਕਹਿਣ ਨ ਜਾਇ।।
(ਪੰਨਾ-431)
ਭਾਵ ਸ¤ਚੀ ਪ੍ਰੀਤ ਕਦੇ ਟੁ¤ਟਦੀ ਨਹੀਂ ਸਗੋਂ ਜੁ¤ਗਾਂ ਜੁਗਾਂਤਰਾਂ ਤ¤ਕ ਨਿਰੰਤਰ ਚਲਦੀ ਹੈ। ਇਸ ਪ੍ਰੀਤ ਦੇ ਮਾਧਿਅਮ ਨਾਲ ਜਿਸ ਸੁਖ ਦੇ ਦਰਸ਼ਨ ਹੁੰਦੇ ਹਨ, ਜਿਸ ਆਨੰਦ ਅਨੁਭੂਤੀ ਦਾ ਅਹਿਸਾਸ ਹੁੰਦਾ ਹੈ, ਉਸ ਨੂੰ ਮੁ¤ਖ ਤੋਂ ਨਹੀਂ ਕਿਹਾ ਜਾ ਸਕਦਾ ਸਗੋਂ ਅੰਦਰੋਂ-ਅੰਦਰੀ ਹੀ ਇਸ ਪ੍ਰੀਤ ਮਿਲਣੀ ਦਾ ਵਿਸਮਾਈ ਆਨੰਦ ਸਦੀਵੀ ਤੌਰ ‘ਤੇ ਮਾਣਿਆ ਜਾ ਸਕਦਾ ਹੈ।
ਸ¤ਚੀ ਪ੍ਰੀਤ ਦੇ ਪੰਧ ਉ¤ਤੇ ਚਲਦੇ ਪ੍ਰੀਤ-ਮ¤ਤੇ ਪ੍ਰੇਮੀਆਂ ਅੰਦਰ ਪ੍ਰਭੂ ਦਰਸ਼ਨਾਂ ਦੀ ਤਾਂਘ ਬੜੀ ਤੀਬਰ ਹੁੰਦੀ ਹੈ। ਪ੍ਰਭੂ ਮਿਲਾਪ ਦੀ ਵੇਗਮਈ ਬਿਹਬਲਤਾ ਹੁੰਦੀ ਹੈ। ਅਭੇਦਤਾ ਦੀ ਤਿ¤ਖੀ ਪਿਆਸ ਹੁੰਦੀ ਹੈ ਜੋ ਚ¤ਤੇ ਪਹਿਰ ਪ੍ਰੀਤਮ ਪਿਆਰੇ ਵ¤ਲ ਖਿ¤ਚਦੀ ਹੈ ਤੇ ਪ੍ਰੇਮੀ-ਜਨ ਆਪਣੇ ਪ੍ਰਭੂ-ਪਿਆਰੇ ਨੂੰ ਖੰਭ ਲਾ ਕੇ ਵੀ ਭਾਵ ਉ¤ਡ ਕੇ ਵੀ ਜਾ ਮਿਲਣਾ ਲੋਚਦੇ ਹਨ।
ਜਦੋਂ ਸ¤ਚੀ ਪ੍ਰੀਤ ਲ¤ਗ ਜਾਂਦੀ ਹੈ ਉਦੋਂ ਬਾਕੀ ਸਾਰੀਆਂ ਕੂੜੀਆਂ ਪ੍ਰੀਤਾਂ ਆਪਣੇ ਆਪ ਟੁ¤ਟ ਜਾਂਦੀਆਂ ਹਨ। ਪ੍ਰੇਮੀ ਜਨ ਆਪਣੇ ਪ੍ਰੀਤਮ ਦੀ ਹੀ ਪਰਿਕਰਮਾ ਕਰਦੇ ਹਨ। ‘ਉਹੀ‘ ਉਨ੍ਹਾਂ ਦਾ ਕੇਂਦਰ ਬਿੰਦੂ ਹੁੰਦਾ ਹੈ। ਗ¤ਲ ਕੀ ‘ਉਹੀ‘ ਉਨ੍ਹਾਂ ਦਾ ਸਭ ਕੁਝ ਹੁੰਦਾ ਹੈ। ਸੋਰਠ ਰਾਗ ਵਿ¤ਚ ਭਗਤ ਰਵਿਦਾਸ ਜੀ ਫੁਰਮਾਉਂਦੇ ਹਨ:-
ਜਉ ਤੁਮ ਦੀਵਰਾ ਤਉ ਹਮ ਬਾਤੀ।।
ਜਉ ਤੁਮ ਤੀਰਥ ਤਉ ਹਮ ਜਾਤੀ।।
ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ।।
ਤੁਮ ਸਿਉ ਜੋਰ ਅਵਰ ਸੰਗਿ ਤੋਰੀ।।
(ਸੋਰਠ ਰਵਿਦਾਸ ਜੀ, ਪੰਨਾ-658)
ਅਰਥਾਤ ਹੇ ਮੇਰੇ ਪ੍ਰਭੂ ਜੇਕਰ ਤੂੰ ਦੀਵਾ ਹੈਂ ਤਾਂ ਮੈਂ ਉਸ ਵਿ¤ਚ ਬਲਦੀ ਬ¤ਤੀ ਹਾਂ। ਜੇ ਤੂੰ ਤੀਰਥ ਹੈਂ ਤਾਂ ਮੈਂ ਉਸ ਤੀਰਥ ਦਾ ਯਾਤਰੀ ਹਾਂ। ਅਸੀਂ ਤੇਰੇ ਨਾਲ ਸ¤ਚੀ ਪ੍ਰੀਤ ਜੋੜੀ ਹੈ ਤੇ ਤੇਰੇ ਨਾਲ ਜੋੜ ਕੇ ਬਾਕੀ ਹੋਰਾਂ ਨਾਲ ਤੋੜ ਲਈ ਹੈ। ਭਾਵ ਤੇਰੇ ਨਾਲ ਕੀਤੀ ਜਾਣ ਵਾਲੀ ਪ੍ਰੀਤ ਦੇ ਤੁ¤ਲ ਕੋਈ ਹੋਰ ਪ੍ਰੀਤ ਨਹੀਂ।
ਗੁਰਮਤਿ ਚਿੰਤਨ ਅਨੁਸਾਰ ਕਿਰਨ ਦਾ ਸੂਰਜ ਨਾਲ ਮਿਲਣਾ, ਜਲ ਦਾ ਜਲ ਹੋਣਾ, ਜੋਤਿ ਦਾ ਜੋਤ ਨਾਲ ਮਿਲਣਾ ਤੇ ਅੰਤ ਨੂੰ ਸੰਪੂਰਨ ਹੋਣਾ- ਇਹ ਸਭ ਕੁਝ ਸ¤ਚੀ ਪ੍ਰੀਤ ਕਰਨ ਵਾਲਿਆਂ ਦੇ ਹੀ ਹਿ¤ਸੇ ਆਇਆ ਹੈ। ਸ¤ਚੇ ਪ੍ਰੇਮੀ ਹੀ ਸ¤ਚ ਤ¤ਕ ਪਹੁੰਚ ਸਕਦੇ ਹਨ, ਅਸੀਮ ਅਧਿਆਤਮਕ ਮੰਡਲਾਂ ਦੀ ਸੈਰ ਕਰ ਸਕਦੇ ਹਨ, ਦੁਨੀਆਂ ਦੇ ਕੂੜ-ਕੁਸ¤ਤ ਤੋਂ ਉ¤ਪਰ ਉ¤ਠ ਕੇ ਸ¤ਚੇ ਮਾਲਕ ਦੀ ਸਿਫ਼ਤ ਸਲਾਹ ਵਿ¤ਚ ਆਪਣੀ ਉਮਰ ਦੇ ਸੀਮਤ ਪਰ ਵ¤ਡਮੁ¤ਲੇ ਤਿਲ ਸੰਭਲ ਸੰਭਲ ਕੇ ਵਰਤ ਸਕਦੇ ਹਨ ਤੇ ਹੀਰੇ ਜਿਹੇ ਜਨਮ ਨੂੰ ਕੌਡੀ ਭਾਅ ਰੁਲਣ ਤੋਂ ਬਚਾਅ ਸਕਦੇ ਹਨ। ਗੁਰੂ ਰਾਮਦਾਸ ਜੀ ਦੇ ਮਾਖਿਓਂ ਮਿ¤ਠੇ ਬਚਨ ਹਨ:-
ਗੁਰਮੁਖ ਸਚੀ ਆਸਕੀ ਜਿਤ ਪ੍ਰੀਤਮ ਸਚਾ ਪਾਈਐ।।
ਅਨਦਿਨ ਰਹਹਿ ਅਨੰਦ ਨਾਨਕ ਸਹਿਜ ਸਮਾਈਐ।।
ਨਿਰਸੰਦੇਹ ਸ¤ਚੇ ਪ੍ਰੀਤਮ ਦੀ ਪ੍ਰਾਪਤੀ ਸ¤ਚੀ ਆਸ਼ਕੀ ਤਹਿਤ ਹੀ ਸੰਭਵ ਹੈ। ਅਜਿਹਾ ਕੰਮ ਗੁਰਮੁਖਾਂ ਦਾ ਹੀ ਹੈ। ਗੁਰਮੁਖ ਲੋਕ ਹੀ ਇਸ ਸ¤ਚੀ ਪ੍ਰੀਤ ਦੇ ਮਾਰਗ ‘ਤੇ ਨਿਪੁੰਨਤਾ ਸਹਿਤ ਚ¤ਲ ਸਕਦੇ ਹਨ।
ਪਿਆਰ ਵਿ¤ਚ ਵਿਛੋੜੇ ਦੀ ਬੜੀ ਮਹ¤ਤਤਾ ਹੈ। ਵਿਛੋੜੇ ਦੌਰਾਨ ਹੀ ਮਿਲਾਪ ਦੇ ਨਿ¤ਘ ਦਾ ਅਹਿਸਾਸ ਹੋਰ ਤੇਜ਼ ਹੁੰਦਾ ਹੈ। ਇਸ ਲਈ ਸ¤ਚੇ ਪ੍ਰੇਮੀਆਂ ਲਈ ਤਾਂ ਆਪਣੇ ਪ੍ਰੀਤਮ ਬਿਨ ਰਾਤਾਂ ਵ¤ਡੀਆਂ ਲਗਦੀਆਂ ਹਨ। ਜਿੰਦ, ਪਾਣੀਓਂ ਬਾਹਰ ਮ¤ਛੀ ਵਾਂਗ ਤੜਫਦੀ ਹੈ। ਹ¤ਸਦੀ-ਵ¤ਸਦੀ ਕੁਲ-ਕਾਇਨਾਤ ਉਜਾੜੇ ਵ¤ਸ ਪਈ ਲਗਦੀ ਹੈ। ਵਾਸਤਵ ਵਿ¤ਚ, ਵਿਛੋੜੇ ਦੀ ਤੜਫ ਸ¤ਚੇ ਪ੍ਰੇਮੀਆਂ ਲਈ ਅਸਹਿ ਹੈ। ਸ¤ਚੀ ਪ੍ਰੀਤ ਦੇ ਮਾਲਕਾਂ ਦਾ ਪੂਰਾਪਨ ਹਰੀ ਰਸ ‘ਚ ਰੰਗੇ ਰਹਿਣ ਵਿ¤ਚ ਹੀ ਹੈ। ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੀ ਇਲਾਹੀ ਫੁਰਮਾਨ ਹੈ:-
ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ
ਹਰ ਲਾਹਾ ਪਦੁ ਨਿਰਬਾਣੁ ਜੀਉ।।
ਹਰ ਪ੍ਰੀਤ ਲਗਾਈ ਹਰ ਨਾਮ ਸਖਾਈ
ਭ੍ਰਮ ਚੂਕਾ ਆਵਣ ਜਾਣ ਜੀਉ।।
ਇੰਜ ਰੂਹਾਨੀਅਤ ਦੇ ਅਸਲੀ ਮੰਤਵ ਦੀ ਪ੍ਰਾਪਤੀ ਯਕੀਨਨ ਹੋ ਜਾਂਦੀ ਹੈ। ਬਿਨਾਂ ਸ਼¤ਕ, ਸ¤ਚੀ ਪ੍ਰੀਤ ਹੀ ਪ੍ਰਭੂ ਪ੍ਰਾਪਤੀ ਦਾ ਇਕੋ-ਇਕ ਵਸੀਲਾ ਹੈ ਜੋ ਕਿ ਖੁਦ ਪ੍ਰਭੂ ਦੀ ਹੀ ਦੇਣ ਹੈ।