ਲਖਵਿੰਦਰ ਕੌਰ ਚਹਿਲ
ਸੰਪਰਕ : 81463-96360
ਮਾਂ ਬਣਨ ਦਾ ਅਹਿਸਾਸ ਨਿਆਰਾ
ਜਦੋਂ ਕੋਈ ਔਰਤ ਮਾਂ ਬਣਦੀ ਹੈ ਤਾਂ
ਜੱਗ ਵਿੱਚ ਉਸ ਨੂੰ ਲੱਗਦਾ ਸਭ ਪਿਆਰਾ-ਪਿਆਰਾ
ਮਾਂ ਬਣ ਕੇ ਉਹ ਮਿਲਦਾ ਜੋ ਮਾਂ ਤੋਂ ਪਾਇਆ।
ਜਦ ਕੋਈ ਔਰਤ ਮਾਂ ਬਣਦੀ ਹੈ ਤਾਂ ਉਸ ਦੀ
ਜਗ ਜਨਣੀ ਉਸ ਦੀਆਂ ਨਜ਼ਰਾਂ ਵਿੱਚ
ਹੋਰ ਵੀ ਉਤਾਂਹ ਚੜ੍ਹਦੀ ਹੈ ਕਿਉਂ ਜੋ
ਮਾਂ ਬਣ ਕੇ ਮਹਿਸੂਸ ਹੁੰਦਾ ਏ ਜਦ
ਸਾਡੀ ਮਾਂ ਨੇ ਸਾਨੂੰ ਜੰਮਿਆ-ਪਾਲਿਆ ਏ ਤਾਂ
ਕੀ-ਕੀ ਘਾਲਣਾ ਘਾਲਿਆ ਏ।
ਪੁੱਛ ਕੇ ਦੇਖੋ ਉਸ ਔਰਤ ਨੂੰ
ਜਿਸ ਨੇ ਇਹ ਸੁੱਖ ਨਹੀਂ ਪਾਇਆ
ਉਸ ਨੇ ਕੁਝ ਨਹੀਂ ਖੱਟਿਆ
ਜੋ ਸੀ ਉਹ ਵੀ ਗਵਾਇਆ।
ਸਮਾਜ ਨੇ ਉਸ ਨੂੰ ਬੰਜਰ
ਧਰਤੀ ਦੇ ਵਾਂਗ ਠੁਕਰਾਇਆ,
ਖੁਸ਼ਕਿਸਮਤ ਹੈ ਉਹ ਔਰਤ ਮਾਂ ਬਣਨ ਦਾ
ਸੁੱਖ ਜਿਸ ਦੇ ਹਿੱਸੇ ਆਇਆ।
ਮਾਂ ਬਣਨ ਦਾ ਅਹਿਸਾਸ ਨਿਆਰਾ
ਜਦੋਂ ਕੋਈ ਔਰਤ ਮਾਂ ਬਣਦੀ ਹੈ ਤਾਂ
ਜੱਗ ਵਿੱਚ ਉਸ ਨੂੰ ਲੱਗਦਾ ਸਭ ਪਿਆਰਾ-ਪਿਆਰਾ।