June 19, 2026 8:17 pm

ਪੰਜਾਬੀ ਸੰਗੀਤ ਦੀਆਂ ਉ¤ਚੀਆਂ ਬੁਲੰਦੀਆਂ ਨੂੰ ਛੂਹ ਰਿਹਾ ਗਾਇਕ : ਸਿਮਰਨਜੀਤ ਸਿੰਘ

ਹਰਜਿੰਦਰ ਸਿੰਘ ਜਵੰਦਾ
ਸੰਪਰਕ : 94638-28000
image ਜੇਕਰ ਪੰਜਾਬੀ ਸੰਗੀਤ ਦੇ ਅਜੋਕੇ ਸਮੇਂ ਦੇ ਗਾਇਕਾਂ ਦੀ  ਗੱਲ ਕੀਤੀ  ਜਾਏ ਤਾਂ ਇਹ ਫਕਰ ਵਾਲੀ ਗੱਲ ਹੈ ਕਿ ਅੱਜ ਵੱਡੀ ਗਿਣਤੀ ਵਿਚ ਸਟਾਰ ਗਾਇਕ ਸਿੱਖੀ ਨਾਲ ਸਬੰਧਿਤ ਪਰਿਵਾਰਾਂ ਵਿਚੋਂ ਹਨ ਪਰ ਉਥੇ ਨਾਲ ਹੀ ਬਹੁਤ ਦੁੱਖ ਵਾਲੀ ਗੱਲ ਇਹ ਵੀ ਹੈ ਕਿ ਅੱਜ ਇਨ੍ਹਾਂ  ਸਟਾਰ ਗਾਇਕਾਂ ਵਲੋਂ ਆਪਣੇ ਨਾਂਅ ਨਾਲ ‘ਸਿੰਘ’ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ ਜੋ ਕਿ ਪੰਜਾਬੀ ਸੱਭਿਆਚਾਰ ਤੇ ਸਿੱਖ ਧਰਮ ਲਈ ਕਿਸੇ ਵੱਡੇ ਖਤਰੇ ਤੋਂ ਘੱਟ ਨਹੀਂ ਹੈ ਕਿਉਂਕਿ ਇਨ੍ਹਾਂ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਪਸੰਦ ਕਰਨ ਵਾਲੇ ਨੋਜਵਾਨ ਵੀ ਆਪਣੇ ਨਾਂਅ ਨਾਲੋਂ ‘ਸਿੰਘ’ ਸ਼ਬਦ ਦੀ ਵਰਤੋਂ ਕਰਨ ਤੋਂ ਕੰਨੀ ਕਤਰਾਉਂਦੇ ਨਜ਼ਰ ਆ ਰਹੇ ਹਨ। ਇਸ ਸੰਗੀਤਕ ਖੇਤਰ ਵਿਚ ਗਾਇਕ ਮਲਕੀਤ ਸਿੰਘ , ਮਿਕਾ ਸਿੰਘ, ਹਨੀ ਸਿੰਘ  ਚੰਦ ਕੂ ਅਵਾਜਾਂ ਹੀ ਅਜਿਹੀਆਂ ਨਜ਼ਰ ਆਉਂਦੀਆਂ ਹਨ ਜਿਨਾਂ ਨੇ ਹਮੇਸ਼ਾਂ ਹੀ ਆਪਣੇ ਨਾਂਅ ਨਾਲ ਇਸ ‘ਸਿੰਘ’ ਸ਼ਬਦ ਦੀ ਵਰਤੋਂ ਕੀਤੀ ਹੈ। ਅਜਿਹੀ ਹੀ ਇਕ ਸਰਦਾਰੀ ਦਿੱਖ ਵਾਲੀ  ਫਨਕਾਰ ਹੈ ਗਾਇਕ ਸਿਮਰਨਜੀਤ ਸਿੰਘ ਜਿਸ ਨੇ ਆਪਣੇ ਗੀਤ  ‘ਗੂਚੀ ਅਰਮਾਨੀ’  ਸਦਕਾ ਅੱਜ ਪੰਜਾਬ  ਹੀ ਨਹੀਂ  ਬਲਕਿ ਦਿੱਲੀ, ਮੁੰਬਈ ਤੇ ਦੇਸਾਂ, ਵਿਦੇਸਾਂ ‘ਚ ਰਹਿੰਦੇ  ਲੱਖਾਂ ਹੀ ਸੰਗੀਤ ਪ੍ਰੇਮੀਆਂ ਦੇ ਦਿਲਾਂ ‘ਚ ਆਪਣੀ ਨਿਵੇਕਲੀ ਥਾਂ ਬਣਾਈ ਹੈ।

ਦਿੱਲੀ ਦੇ ਜੰਮਪਲ ਅਤੇ ਪਿਤਾ ਅਮਰਜੀਤ ਸਿੰਘ ‘ਤੇ  ਮਾਤਾ ਸ੍ਰੀ ਮਤੀ ਇੰਦਰਜੀਤ  ਕੌਰ ਦੇ ਲਾਡਲੇ ਸਿਮਰਨਜੀਤ ਸਿੰਘ ਨੂੰ ਗਾਇਕੀ ਦਾ ਸ਼ੌਕ ਬਚਪਨ ਤੋਂ ਹੀ ਸੀ ਤੇ ਉਹ ਹਮੇਸ਼ਾਂ ਹੀ ਨੁਸਰਤ ਫਤਿਹ ਅਲੀ ਤੇ ਰਾਹਤ ਫਤਿਹ ਅਲੀ  ਦੇ ਗੀਤ ਸੁਣਦਾ ਤੇ ਨਾਲ ਹੀ ਗੁਣ ਗੁਣਾਉਂਦਾ ਰਹਿੰਦਾ ਅਤੇ ਉਸ ਨੇ ਇਹ ਆਪਣਾ ਸ਼ੌਕ ਮੁਢਲੀ ਪੜਾਈ ਤੋਂ ਅਮਰੀਕਾ ਵਿਖੇ ਐਮ ਬੀ ਏ ਪੜਾਈ  ਤੱਕ ਉਸੇ ਤਰਾਂ ਬਰਕਰਾਰ ਰੱਖਿਆ। ਇਸ ਦੌਰਾਨ ਹੀ ਸਿਮਰਨਜੀਤ ਨੇ ਆਪਣਾ ਪਹਿਲਾ ਗੀਤ ‘ਰਾਹਵਾਂ’  ਸ਼ੋਸ਼ਲ ਸਾਈਟਸ ਯੂ ਟਿਊਬ ਰਾਹੀ ਸਰੋਤਿਆਂ ਦੇ ਰੂਬਰੂ ਕੀਤਾ ਜਿਸ ਨੂੰ ਸਰੋਤਿਆਂ ਵਲੋਂ ਉਮੀਦ ਤੋਂ ਵੀ ਵੱਧ ਹੁੰਗਾਰਾ ਦਿੱਤਾ ਗਿਆ ਤੇ ਸਿਮਰਨਜੀਤ ਨੂੰ ਇਸ ਖੇਤਰ ਵਿਚ ਹੋਰ ਅੱਗੇ ਵੱਧਣ ਲਈ ਹੋਸਲੇ ਬੁਲੰਦ ਹੋਏ। ਇਸ ਸਿਲਸਿਲੇ  ਨੂੰ ਜਾਰੀ ਰੱਖਦਿਆਂ ਸਿਮਰਨਜੀਤ ਨੇ ਆਪਣੇ ਗੀਤ  ‘ਸਾਨੂੰ ਇਕ ਪਲ’, ‘ਗੂਚੀ ਅਰਮਾਨੀ’ ‘ਸਜਨਾ’  ਅਤੇ ਫਿਰ ‘ਮਾਂ’ ਆਦਿ ਵੱਖ-ਵੱਖ ਸੁਭਾਅ ਵਾਲੇ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾਏ ਜਿਨ੍ਹਾਂ ਨੂੰ ਭਾਰਤ ਹੀ ਨਹੀ ਬਲਕਿ  ਦੁਨੀਆਂ ਭਰ ‘ਚ ਵਸਦੇ  ਪੰਜਾਬੀ ਸੰਗੀਤ ਪ੍ਰੇਮੀਆਂ  ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ‘ਤੇ ਸਿਮਰਨਜੀਤ ਦਾ ਨਾਂਅ ਇਕ ਸਟਾਰ ਗਾਇਕ ਵਜੋਂ ਉ¤ਭਰ ਕੇ ਸਾਹਮਣੇ ਆਇਆ।
ਇਸ ਗਾਇਕੀ ਦੇ ਸਫਰ ਨੂੰ ਅੱਗੇ ਤਰੋਦੇ ਹਾਏ ਸਿਮਰਨਜੀਤ ਹਾਲ ਹੀ ਵਿਚ ਆਪਣਾ ਨਵਾਂ ਗੀਤ ਪਰਾਂਦਾ ਸਰੋਤਿਆਂ ਲਈ ਲੈ ਕੇ ਹਾਜ਼ਰ ਹੋਏ ਹਨ ਅਤੇ ਇਸ ਗੀਤ ਨੂੰ ਵੀ ਸਰੋਤਿਆਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਿਮਰਨਜੀਤ ਅੱਜ ਕਲ ਆਪਣੀ ਵਧੀਆ ਲਾਇਵ ਸਟੇਜ ਪਰਫਾਰਮੈਂਸ ਨਾਲ ਦਰਸ਼ਕਾਂ ਨੂੰ ਕੀਲਦੇ ਨਜ਼ਰ ਆ ਰਹੇ ਹਨ ਅਤੇ ਜਲਦੀ ਹੀ ਆਪਣਾ ਨਵਾਂ ਗੀਤ ‘ਰਾਹਵਾਂ-2’ ਵੀ ਲੈ ਕੇ ਹਾਜ਼ਰ ਹੋਣ ਜਾ ਰਿਹਾ ਹੈ। ਸਾਡੀ ਵੀ ਦੁਆ ਹੈ ਕਿ ਇਹ ਫਨਕਾਰ ਸਦਾ ਹੀ ਸਫਲਤਾ ਦੀਆਂ ਲੀਹਾਂ ਤੇ ਚਲਦੇ ਹੋਏ  ਇਸੇ ਤਰਾਂ ਹੀ  ਸਰੋਤਿਆਂ ਦੇ ਦਿਲਾਂ ਤੇ ਰਾਜ ਕਰੇ।

Send this to a friend