June 13, 2026 10:29 pm

ਬਹੁਤ ਭਿਆਨਕ ਹੈ ਡੇਂਗੂ ਦੀ ਬੀਮਾਰੀ

image ਡੇਂਗੂ ਕੋਈ ਨਵੀਂ ਬੀਮਾਰੀ ਨਹੀਂ ਹੈ। ਹਰ ਸਾਲ ਬਰਸਾਤਾਂ ਦੇ ਮੌਸਮ ਤੋਂ ਬਾਅਦ ਡੇਂਗੂ ਦੇ ਮਰੀਜਾਂ ਨਾਲ ਹਸਪਤਾਲ ਭਰ ਜਾਂਦੇ ਹਨ। ਇਸ ਦਾ ਕਾਰਨ ਇਹ ਵਾਇਰਸ ਹੁੰਦਾ ਹੈ, ਜਿਸ ਬਾਰੇ ਸਭ ਤੋਂ ਪਹਿਲਾਂ ਭਾਰਤ ਵਿਚ ਸੰਨ 1945 ਵਿਚ ਸੋਇਲ ਨਾਮ ਦੇ ਸਾਇੰਸਦਾਨ ਨੇ ਜਾਣਕਾਰੀ ਦਿੱਤੀ। ਉਸ ਤੋਂ ਬਾਅਦ 1954 ਵਿਚ ਇਸ ਵਾਇਰਸ ਦੀ ਇਕ ਹੋਰ ਕਿਸਮ ਮਨੀਲਾ ਦਾ ਪਤਾ ਲਗਾਇਆ ਗਿਆ। ਜਿਸ ਦੇ ਇਨਫੈਕਸ਼ਨ ਨਾਲ ਸਰੀਰ ਦੇ ਕਈ ਹਿੱਸਿਆਂ ਵਿਚ ਖੂਨ ਵਗਣ ਦੀ ਸ਼ਿਕਾਇਤ ਹੋ ਜਾਂਦੀ ਹੈ। ਇਸ ਨੂੰ ਖੂਨੀ ਡੇਂਗੂ ਕਹਿੰਦੇ ਹਨ। ਸੰਨ 1964 ਵਿਚ ਇਸ ਖੂਨੀ ਡੇਂਗੂ ਨੇ ਮਹਾਂਮਾਰੀ ਫੈਲਾਈ ਸੀ। ਇਸ ਤਰ੍ਹਾਂ 1964 ਵਿਚ ਵਿਸਾਖਾਪਟਨਮ ਅਤੇ ਮਦਰਾਸ, 1966 ਵਿਚ ਜਬਲਪੁਰ ਅਤੇ 1968 ਵਿਚ ਪਾਂਡੀਚਿਰੀ ਵਿਚ 21799 ਕੇਸਾਂ ਦਾ ਪਤਾ ਲੱਗਿਆ। ਜਿਨ੍ਹਾਂ ਵਿਚੋਂ 6 ਵਿਅਕਤੀਆਂ ਦੀ ਮੌਤ ਹੋ  ਗਈ ਸੀ। ਪਰ 1996 ਵਿਚ ਇਸੇ ਡੇਂਗੂ ਨੇ ਪੰਜਾਬ, ਦਿੱਲੀ ਅਤੇ ਹਰਿਆਣੇ ਦੇ ਨਾਲ ਲੱਗਦੇ ਸੁਬਿਆਂ ਵਿਚ ਅਨੇਕਾਂ ਕੀਮਤੀ ਜਾਨਾਂ ਲਈਆਂ।
ਇਹ ਬਖਾਰ ਇਕ ਖਾਸ ਕਿਸਮ ਦੇ ਮੱਛਰ ਲੜਣ ਨਾਲ ਹੁੰਦਾ ਹੈ। ਇਸ ਮੱਛਰ ਗੰਦੇ ਪਾਣੀ ਤੋਂ ਨਹੀਂ ਜ਼ਿਆਦਾ ਸਾਫ ਪਾਣੀ ਤੋਂ ਫੈਲਦਾ ਹੈ। ਆਮ ਤੌਰ ’ਤੇ ਇਹ ਮੱਛਰ ਦਿਨ ਵੇਲੇ ਕੱਟਦਾ ਹੈ। ਇਹ ਮੱਛਰ ਕਾਲੇ ਰੰਗ ਦਾ ਹੁੰਦਾ ਹੈ ਅਤੇ ਡੱਬੀਆਂ ਵਾਲੇ ਸੱਪ ਵਾਂਗ ਹੁੰਦਾ ਹੈ। ਜਦੋਂ ਇਹ ਮੱਛਰ ਲੜਦਾ ਹੈ ਉਸ ਤੋਂ ਚਾਰ ਤੋਂ ਦਸ ਦਿਨ ਬਾਅਦ ਬੁਖਾਰ ਚੜ੍ਹਦਾ ਹੈ। ਇਨਫੈਕਸ਼ਨ ਵਾਲੇ ਵਿਅਕਤੀ ਨੂੰ ਲੜਨ ਤੋਂ ਬਾਅਦ ਉਹੀ ਮੱਛਰ ਹੋਰਨਾਂ ਨੂੰ ਇਨਫੈਕਸ਼ਨ ਦੇਣ ਦੇ ਕਾਬਲ ਹੋ ਜਾਂਦਾ ਹੈ।

ਡੇਂਗੂ ਬੁਖਾਰ ਦੇ ਲੱਛਣ-
ਮਰੀਜ਼ ਦੇ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ (104 ਡਿਗਰੀ ਫਾਰਨੇਹਾਈਟ ਤੋਂ 105 ਡਿਗਰੀ ਤੱਕ)
  ਜੀਭ ਮੈਲੀ ਹੋ ਜਾਂਦੀ ਹੈ ਤੇ ਮੂੰਹ ਦਾ ਸਵਾਦ ਵਿਗੜ ਜਾਂਦਾ ਹੈ।
ਸਿਰ ਦੇ ਵਿਚ ਦਰਦ ਅਤੇ ਹੱਡਾਂ, ਪੈਰਾਂ ’ਚ ਦਰਦ ਹੁੰਦਾ ਹੈ।
ਇਸ ਨਾਲ ਸਰੀਰ ਵਿਚ ਜਕੜਨ ਮਹਿਸੂਸ ਹੁੰਦੀ ਹੈ।
  ਕਈ ਵਾਰ ਜੀ ਕੱਚਾ ਅਤੇ ਉਲਟੀ ਵੀ ਆ ਜਾਂਦੀ ਹੈ।
  ਇਸ ਦੇ ਹੋਣ ਨਾਲ ਚਮੜੀ ਉਪਰ ਲਾਲ-ਲਾਲ ਦਾਣੇ ਨਿਕਲ ਆਉਂਦੇ ਹਨ।
  ਮਰੀਜ਼ ਨੂੰ ਭੁੱਖ ਘੱਟ ਲੱਗਦੀ ਹੈ ਅਤੇ ਥਕਾਨ ਮਹਿਸੂਸ ਹੁੰਦੀ ਹੈ।
ਡੇਂਗੂ ਬੁਖਾਰ ਹੋਣ ਨਾਲ ਸਰੀਰ ਦੇ ਵੱਖ-ਵੱਖ ਅੰਗਾਂ ’ਚੋਂ ਖੂਨ ਵਗਣ ਲਗਦਾ ਹੈ।
ਡੇਂਗੂ ਬੁਖਾਰ ਫੈਲਣ ਦੇ ਕਾਰਨ ਅਤੇ ਬਚਾਅ
ਡੇਂਗੂ ਫੈਲਾਉਣ ਵਾਲੇ ਮੱਛਰ ਸਾਫ ਪਾਣੀ ਵਿਚ ਪਲਦੇ ਹਨ ਜਿਵੇਂ ਕੂਲਰ, ਪਾਣੀ ਦੀਆਂ ਖੁੱਲ੍ਹੇ ਮੂੰਹ ਵਾਲੀਆਂ ਟੈਂਕੀਆਂ, ਗਮਲੇ ਆਦਿ।
ਆਪਣੇ ਨੇੜੇ-ਤੇੜੇ ਕਿਤੇ ਵੀ ਪਾਣੀ ਨਾ ਖੜਨ ਦਿਓ।
  ਗਲੀ-ਮੁਹੱਲੇ ਵਿਚ ਬਣੇ ਹੋਏ ਟੋਏ ਮਿੱਟੀ ਨਾਲ ਭਰ ਕੇ ਸਫਾਈ ਰੱਖੋ।
  ਪਾਣੀ ਭਰੇ ਭਾਂਡੇ ਅਤੇ ਟੈਂਕੀਆਂ ਢਕ ਕੇ ਰੱਖੋ।
ਸੋਣ ਵੇਲੇ ਮੱਛਰ ਦਾਨੀ ਦੀ ਵਰਤੋਂ ਕਰੋ।
  ਪਾਣੀ ਉਬਾਲ ਕੇ ਪੀਓ।
ਕੂਲਰ ਦਾ ਪਾਣੀ ਬਦਲਦੇ ਰਹੋ।
. ਘਰ ਦੇ ਖੂੰਜਿਆਂ ਵਿਚੋਂ ਕੀਟਨਾਸ਼ਕ ਦੀ ਵਰਤੋਂ ਕਰੋ।
9. ਬੁਖਾਰ ਹੋਣ ’ਤੇ ਨੇੜੇ ਦੇ ਸਿਹਤ ਕੇਂਦਰ ਜਾ ਕੇ ਖੂਨ ਦੀ ਜਾਂਚ ਕਰਵਾਕੇ ਵੇਲੇ ਸਿਰ ਦਵਾਈ ਲਵੋ।

10. ਸਰੀਰ ਨੂੰ ਢਕਣ ਵਾਲੇ ਪੂਰੇ ਕੱਪੜੇ ਪਹਿਣਕੇ ਰੱਖੋਂ।
ਝ ਡਾ. ਦਰਸ਼ਨ ਸਿੰਘ ਜੱਸੜ
ਸੰਪਰਕ ਨੰ : 9256640009

Send this to a friend