June 13, 2026 2:28 am

ਪੱਥਰ ’ਤੇ ਲਕੀਰਾਂ : ਮੂਲ ਚੰਦ ਸ਼ਰਮਾ

image ਲਾਡੀ ਸੁਖਜਿੰਦਰ ਕੌਰ ਭੁੱਲਰ ਸੰਪਰਕ : 97811-91910
ਪੱਥਰ ’ਤੇ ਲਕੀਰਾਂ
ਕਵੀ : ਮੂਲ ਚੰਦ ਸ਼ਰਮਾ
ਪ੍ਰਕਾਸ਼ਕ : ਆਉਟਲਾਈਨ ਮੀਡੀਆ ਨੈ¤ਟ, ਸੰਗਰੂਰ
ਮੁੱਲ : 150 ਰੁਪਏ, ਸਫੇ : 12
ਮੂਲ ਚੰਦ ਸ਼ਰਮਾ ਜੀ  ਦੀ ਕਲਮ ਤੋਂ ਲਿਖੇ ਕਈ ਗੀਤ ਨਾਮਵਰ ਗਾਇਕਾ ਦੀ ਆਵਾਜ਼ ਵਿੱਚ ਰਿਕਾਰਡ ਹੋ ਚੁੱਕੇ ਹਨ ਤੇ ਉਨ੍ਹਾਂ ਦੀਆਂ ਕਈ ਮਿੰਨੀ ਕਹਾਣੀਆਂ, ਕਵਿਤਾਵਾਂ ਸੰਪਾਦਿਤ ਪੁਸਤਕਾਂ ਵਿੱਚ ਛਪ ਚੁੱਕੀਆਂ ਹਨ।
ਮੂਲ ਚੰਦ ਸ਼ਰਮਾ ਜੀ ਦੀ ਇਹ ਪਹਿਲੀ ਪੁਸਤਕ ਪੱਥਰ ’ਤੇ ਲੀਕਰਾਂ ਹੈ। ਇਹ ਮਿੰਨੀ ਕਵਿਤਾਵਾਂ ਸੰਗ੍ਰਹਿ ਹੈ। ਇਸ ਪੁਸਤਕ ਅੰਦਰ 315 ਕਵਿਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਇਨ੍ਹਾਂ ਸਾਰੀਆਂ ਕਵਿਤਾਵਾਂ ਵਿੱਚ ਸਿਆਣਿਆਂ ਵੱਲੋਂ ਕਹੀਆਂ ਗੱਲਾਂ ਨੂੰ ਕਵਿਤਾਵਾਂ ਦੇ ਕਾਛੀਏ ਮੁਤਾਬਿਕ ਬੜੇ ਹੀ ਖੂਬਸੂਰਤ ਨਾਲ ਢਾਲਿਆ ਹੈ। ਪੱਥਰ ’ਤ ਲਕੀਰ, ਪੁਸਤਕ ਵਿਚਲੀਆਂ ਕਵਿਤਾਵਾਂ ਵਿਚ ਸੱਭਿਆਚਾਰ, ਇਨਸਾਨੀ ਰਿਸ਼ਥੇ, ਮਾਪੇ-ਬੱਚੇ, ਸੱਚ ਝੂਠ, ਚੰਗੇ ਮਾੜੇ ਪੱਖ, ਪਸ਼ੂ ਪੰਛੀ, ਰੁਖ ਪੱਤੇ, ਖਾਣ ਪੀਣ ਆਦਿ ਦੀ ਝਲਕ ਪੈਂਦੀ ਹੈ।
ਕਵੀ ਨੇ ਇਕ ਕਵਿਤਾ ਵਿੱਚ ਸਿਆਣਿਆਂ ਵੱਲੋਂ ਗੱਲਾਂ ਦੇ ਕੱਢੇ ਤੱਤਾਂ ਨੂੰ ਅਨੋਖੇ ਢੰਗ ਨਾਲ ਪੇਸ਼ ਕੀਤਾ ਹੈ। ਇਹ ਪੁਸਤਕ ਹਰ ਪੱਖੋਂ ਹਰ ਬੰਦੇ ਨੂੰ ਵਧੀਆ ਸੇਧ ਦਿੰਦੀ ਹੈ। ਪੱਥਰ ’ਤੇ ਲਕੀਰ ਪੁਸਤਕ ਵਿੱਚੋਂ ਕੁਝ ਕਵਿਤਾਵਾਂ ਦੀ ਝਲਕ ਪੇਸ਼ ਹੈ:-

ਜ਼ੁਲਮ ਕਦੇ ਗਰੀਬ ’ਤੇ ਨਾ ਕਰੀਏ,
ਤਕੜਾ ਵੇਖ ਕੇ ਤਲੀਆਂ ਵੀ ਝੱਲੀਏ ਨਾ,
ਜੇਕਰ ਕਿਸੇ ’ਤੇ ਤਰਸ ਨਾ ਕਰ ਸਕੀਏ,
ਤੋੜੇ ਕਦੇ ਵੀ ਕਿਸੇ ’ਤੇ ਕਸੀਏ ਨਾ,
——
ਪਸ਼ੂ ਪੰਛੀ ਤੋਂ ਕੋਈ ਨੁਕਸਾਨ ਹੋਜੇ,
ਕਦੇ ਬੇਜ਼ੁਬਾਨ ਨੂੰ ਕੁੱਟੀਏ ਨਾ,
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ,
ਹੱਥੀ ਲਾਏ ਹੋਏ ਬੂਟੇ ਨੂੰ ਪੁੱਟੀਏ ਨਾ।
=—–
ਧੀ ਉਨ੍ਹਾਂ ਦੇ ਕਦੇ ਨਾ ਸੁੱਖ ਪਾਉਂਦੀ,
ਜਿਨ੍ਹਾਂ ਹੁੰਦੀ ਹੈ ਨੂੰਹ ਸਤਾਈ ਲੋਕੋ।
ਸੱਚ ਕਿਹਾ, ਸਿਆਣਿਆਂ ਬੰਦਿਆਂ ਨੇ,
ਧੀਆਂ ਦੇ ਕੇ ਮਿਲਣ ਜੁਆਈ ਲੋਕੋ।
—–
ਮਾਪੇ ਮਰ ਜਾਂਦੇ ਨੇ ਜਿਹੜੇ ਬੱਚਿਆਂ ਦੇ,
ਉਨ੍ਹਾਂ ਵਾਸਤੇ ਹੁੰਦਾ ਸੰਸਾਰ ਸੁੰਨਾ।
ਜੀਹਨੂੰ ਵੇਖਣ ਜਾਈਏ ਉਹੀ ਨਾ ਟੱਕਰੇ,
ਸਾਰਾ ਈ ਲੱਗਦੈ ਫੇਰ ਬਾਜ਼ਾਰ ਸੁੰਨਾ।
ਇਹ ਪੁਸਤਕ ਪੜ੍ਹ ਕੇ ਮਾੜੇ ਤੋਂ ਮਾੜੇ ਬੰਦੇ ਅੰਦਰ ਵੀ ਕੁਝ ਗੁਣ ਇਨਸਾਨਾਂ ਵਾਲੇ ਪੈਂਦਾ ਹੋ ਸਕਦੇ ਹਨ। ਪੱਥਰ ’ਤੇ ਲਕੀਰ ਪੁਸਤਕ ਦੇ ਨਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਸ ਅੰਦਰ ਲਿਖੀਆਂ ਸਭ ਕਵਿਤਾਵਾਂ ਹੀ ਪੱਥਰ ’ਤੇ ਲਕੀਰ ਵਰਗੀਆਂ ਹਨ। ਇਹ ਪੁਸਤਕ ਸਰਲ ਭਾਸ਼ਾ ਵਿਚ ਲਿਖੀ ਗਈ ਹੈ। ਹਰ ਇਕ ਕਵਿਤਾ ਵਿੱਚ ਸਾਫ ਸੁਥਰੀ ਸ਼ਬਦਾਵਲੀ ਵਰਤੀ ਗਈ ਹੈ ਤੇ ਕਵੀ ਦੀ ਸਾਫ ਸੁਥਰੀ ਸੋਚ ਦੀ ਝਲਕ ਵੀ ਉਸ ਦੀਆਂ ਕਵਿਤਾਵਾਂ ਦੇ ਸ਼ਬਦਾਂ ਵਿੱਚ ਪੈਂਦੀ ਹੈ। ਇਹ ਪੁਸਤਕ ਪੜ੍ਹਨਯੋਗ ਹੈ। ‘ਪੱਥਰ ’ਤੇ ਲਕੀਰ’ ਪੁਸਤਕ ਦਾ ਸਾਹਿਤ ਖੇਤਰ ਵਿੱਚ ਸੁਆਗਤ ਹੈ। ਵਾਹਿਗੁਰੂ ਕਵੀ ’ਤੇ ਅਤੇ ਕਵੀ ਦੀ ਕਲਮ ’ਤੇ ਸਦਾ ਮਹਿਰ ਭਰਿਆ ਹੱਥ ਰੱਖੇ।
ਆਖਿਰ ਵਿੱਚ ਪੱਥਰ ’ਤੇ ਲਕੀਰ ਪੁਸਤਕ ਵਿਚੋਂ ਮੇਰੀ ਮਨ ਪਸੰਦ ਕਵਿਤਾ ਦੀਆਂ ਕੁਝ ਸਤਰਾਂ ਪੇਸ਼ ਹਨ:-
ਅੱਗ ਲਾਈਏ ਨਾ ਘਰੇ ਗੁਆਂਢੀਆਂ ਦੇ,
ਨਾਲ ਆਪਣਾ ਕੋਠਾ ਵੀ ਸੜ ਸਕਦੈ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ,
ਅੰਗਹੀਣ ਪਹਾੜੀ ਵੀ ਚੜ੍ਹ ਸਕਦੈ।

Send this to a friend