June 18, 2026 2:10 am

ਪੰਜਾਬ ਸਰਕਾਰ ਵੱਲੋਂ ਆਈ. ਜੀ. ਪੀ. ਗੌਤਮ ਚੀਮਾ ਮੁਅੱਤਲ

Page3_31 ਚੰਡੀਗੜ੍ਹ, 13 ਸਤੰਬਰ (ਪੀ. ਟੀ)- ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰਦਿਆਂ ਸ੍ਰੀ ਗੌਤਮ ਚੀਮਾ, ਆਈ. ਪੀ. ਐੱਸ., ਇੰਸਪੈਕਟਰ ਜਨਰਲ ਆਫ ਪੁਲਿਸ (ਆਈ. ਜੀ. ਪੀ) ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗ੍ਰਹਿ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ੍ਰੀ ਗੌਤਮ ਚੀਮਾ ਖਿਲਾਫ ਸ੍ਰੀਮਤੀ ਕ੍ਰਿਸਪੀ ਖਹਿਰਾ, ਸ੍ਰੀਮਤੀ ਮਨਿੰਦਰ ਗੁਲਾਟੀ ਅਤੇ ਸ੍ਰੀਮਤੀ ਅਮਰਪ੍ਰੀਤ ਵਰਮਾ ਨੇ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਕਿਹਾ ਕਿ ਸ੍ਰੀ ਚੀਮਾ ਖਿਲਾਫ ਲਾਏ ਦੋਸ਼ਾਂ ਦੀ ਪੱਖਪਾਤ ਰਹਿਤ ਜਾਂਚ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਅੱਤਲੀ ਦੌਰਾਨ ਸ੍ਰੀ ਚੀਮਾ ਦਾ ਹੈੱਡਕੁਆਟਰ ਡਾਇਰੈਕਟਰ ਜਨਰਲ ਆਫ ਪੁਲਿਸ ਦਾ ਦਫਤਰ ਹੋਵੇਗਾ।

Send this to a friend