June 18, 2026 4:55 pm

ਇਸਲਾਮਿਕ ਸਟੇਟ ਅਲਕਾਇਦਾ ਅਤੇ ਤਾਲਿਬਾਨਾਂ ਵੱਲੋਂ ਭਾਰਤ ਨੂੰ ਮਿਲੀ ਧਮਕੀ ਨੇ ਪੈਰਾਂ ਥੱਲਿਓਂ ਜ਼ਮੀਨ ਕੱਢ ਦਿੱਤੀ : ਮਾਨ

Page3_36 ਫ਼ਤਹਿਗੜ੍ਹ ਸਾਹਿਬ, 13 ਸਤੰਬਰ (ਪੀ. ਟੀ)- ‘‘ਹਿੰਦੂਤਵ ਭਾਰਤ ਨੂੰ ਅਲਕਾਇਦਾ, ਤਾਲਿਬਾਨਾਂ ਅਤੇ ਸੀਰੀਆ ਤੇ ਇਰਾਕ ਦੇ ਇਸਲਾਮਿਕ ਸਟੇਟ ਵੱਲੋਂ ਜੋ ਭਾਰਤ ਵਿਚ ਕਾਰਵਾਈ ਕਰਨ ਸੰਬੰਧੀ ਧਮਕੀ ਮਿਲੀ ਹੈ, ਇਸ ਦੇ ਨਾਲ ਹਿੰਦੂਤਵ ਹੁਕਮਰਾਨਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿੱਸਕ ਚੁੱਕੀ ਹੈ। ਇਸ ਕਰਕੇ ਹੀ ਬਾਦਲ ਦਲ ਵਿਚ ਕੰਮ ਕਰ ਰਹੀਆਂ ਖਾੜਕੂ ਸ਼ਾਖਾਵਾਂ ਜਿਵੇਂ ਮਹਿਤਾ, ਚਾਵਲਾ, ਮਨਜੀਤ ਸਿੰਘ, ਹਰਮਿੰਦਰ ਸਿੰਘ ਗਿੱਲ, ਗੁਰਚਰਨ ਸਿੰਘ ਗਰੇਵਾਲ ਆਦਿ ਨੇ ਬਾਦਲ ਦਲ ਵਿਚ ਆਲ੍ਹਣੇ ਬਣਾ ਲਏ ਸੀ । ਇਨ੍ਹਾਂ ਨੂੰ ਸੁਖਬੀਰ ਬਾਦਲ ਵੱਲੋ ਬਣਾਏ ਗਏ ਨਵੇ ਗੱਠਬੰਧਨ ਵਿਚ ਕੋਈ ਸਥਾਨ ਨਹੀਂ ਦਿੱਤਾ, ਜੇਕਰ ਦਿੱਤਾ ਹੈ ਤਾਂ ਉਨ੍ਹਾਂ ਨੂੰ ਕੋਈ ਜ਼ਿਆਦਾ ਮਹੱਤਵ ਨਹੀਂ ਦਿੱਤਾ ਗਿਆ । ਕਿਉਂਕਿ ਇਹਨਾਂ ਨੂੰ ਖ਼ਤਰਾ ਹੈ ਕਿ ਇਨ੍ਹਾਂ ਦੇ ਰਾਹੀਂ ਬੀਜੇਪੀ-ਬਾਦਲ ਦਲ ਦੀ ਹਕੂਮਤ ਨੂੰ ਖ਼ਤਰਾ

ਨਾ ਖੜ੍ਹਾ ਹੋ ਜਾਵੇ । ਇਹ ਅਮਲ ਉਪਰੋਕਤ ਇਸਲਾਮਿਕ ਸਟੇਟ ਦੇ ਜਹਾਦੀਆਂ ਵੱਲੋ ਦਿੱਤੀ ਗਈ ਧਮਕੀ ਦੀ ਲੜੀ ਦੇ ਅਫਸਰਾਂ ਦੀ ਹੀ ਇਕ ਕੜੀ ਹੈ । ਜਿਸ ਨਾਲ ਹਿੰਦੂਤਵ ਹੁਕਮਰਾਨ ਅਤੇ ਉਨ੍ਹਾਂ ਦੇ ਭਾਈਵਾਲ ਭੰਬਲਭੂਸੇ ਵਿਚ ਪਏ ਹੋਏ ਡੌਰ-ਭੌਰ ਹੋਏ ਪਏ ਹਨ। ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੌਮਾਂਤਰੀ ਪੱਧਰ ਉਤੇ ਉੱਠੇ ਇਸਲਾਮਿਕ ਜਹਾਦੀਆਂ, ਤਾਲਿਬਾਨਾਂ, ਅਲਕਾਇਦਾ, ਆਈ.ਐਸ.ਆਈ.ਐਸ. ਅਤੇ ਬੋਕੋ ਹਰਮ ਦੀਆਂ ਸਾਂਝੀਆਂ ਗਤੀਵਿਧੀਆਂ ਉਤੇ ਉਤਪੰਨ ਹੋਏ ਹਾਲਾਤਾਂ ਅਤੇ ਭਾਰਤ ਦੀ ਹਿੰਦੂਤਵ ਹਕੂਮਤ ਅਤੇ ਉਨ੍ਹਾਂ ਦੇ ਭਾਈਵਾਲਾਂ ਦੇ ਅੰਦਰੂਨੀ ਪ੍ਰਬੰਧਾਂ ਉਤੇ ਪਏ ਡੂੰਘੇ ਅਸਰ ਦਾ ਵੇਰਵਾ ਦਿੰਦੇ ਹੋਏ ਪ੍ਰਗਟ ਕੀਤੇ । ਦੂਸਰਾ 1947 ਤੋ ਜੋ ਇਹ ਪ੍ਰੰਪਰਾ ਚੱਲਦੀ ਆ ਰਹੀ ਹੈ ਕਿ ਸਿੱਖ ਕੌਮ ਨੂੰ ਕੇਂਦਰ ਵਿਚ ਰੱਖਿਆ, ਗ੍ਰਹਿ, ਵਿਦੇਸ਼ ਜਾਂ ਵਿੱਤੀ ਵਜ਼ਾਰਤ ਵਿਚੋਂ ਇਕ ਵਜ਼ਾਰਤ ਦਿੱਤੀ ਜਾਂਦੀ ਹੈ। ਬਾਦਲ ਦਲੀਆਂ ਨੂੰ ਇਹਨਾਂ ਵਿਚੋਂ ਕੋਈ ਵੀ ਵੱਡਾ ਵਿਭਾਗ ਨਾ ਦੇਣਾ ਇਹਨਾਂ ਉਤੇ ਹਿੰਦੂ ਹੁਕਮਰਾਨਾਂ ਦੀ ਬੇਵਿਸ਼ਵਾਸੀ ਨੂੰ ਪ੍ਰਤੱਖ ਜ਼ਾਹਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪਾਕਿਸਤਾਨ ਨਾਲ ਭਾਰਤ ਨੇ ਗੱਲਬਾਤ ਕਰਨ ਲਈ ਹੁਰੀਅਤ ਦਾ ਬਹਾਨਾ ਬਣਾਕੇ ਗੱਲ ਤੋੜ ਦਿੱਤੀ ਤਾਂ ਵੀ ਇਹੀ ਵਜਹ ਸੀ ਕਿ ਸਿੱਖਾਂ ਨੂੰ ਇਸ ਸੰਬੰਧੀ ਵਿਸ਼ਵਾਸ ਵਿਚ ਨਹੀਂ ਲਿਆ ਗਿਆ ਕਿਉਂਕਿ ਸਾਡੇ ਅੱਜ ਵੀ ਪਾਕਿਸਤਾਨ ਵਿਚ ਗੁਰੂਘਰਾਂ ਦੀ ਵੱਡੀ ਗਿਣਤੀ ਹੈ, ਸਾਡੀ ਬੋਲੀ, ਸੱਭਿਆਚਾਰ, ਰੀਤੀ-ਰਿਵਾਜ ਸਭ ਉਥੇ ਹਨ ਅਤੇ ਸਾਡਾ ਵਿਰਸਾ ਉਥੇ ਸੁਰੱਖਿਅਤ ਹੈ। ਇਹ ਗੱਲ ਤੋੜਨ ਉਪਰੰਤ ਜੋ ਅਸੀਂ ਦੋਵੇ ਸਮੇਂ ਅਰਦਾਸ ਵਿਚ ਪਾਕਿਸਤਾਨ ਵਿਚ ਰਹਿ ਚੁੱਕੇ ਗੁਰਧਾਮਾਂ ਦੇ ਦਰਸ਼ਨ ਦਿਦਾਰਾਂ ਦੀ ਗੱਲ ਕਰਦੇ ਹਾਂ, ਉਸਦਾ ਕੀ ਮਹੱਤਵ ਰਹਿ ਗਿਆ। ਹਿੰਦ ਹਕੂਮਤ ਨੇ ਇਹ ਗੱਲ ਇਸ ਕਰਕੇ ਵੀ ਤੋੜੀ ਹੈ ਕਿ ਪੰਜਾਬ ਦੀਆਂ ਸਰਹੱਦਾਂ ਹੁਸੈਨੀਵਾਲਾ, ਸੁਲੇਮਾਨਕੀ, ਵਾਹਗਾ, ਡੇਰਾ ਬਾਬਾ ਨਾਨਕ, ਪੰਜਾਬ ਦੇ ਵਪਾਰੀਆਂ ਦੇ ਲਈ ਅਤੇ ਜ਼ਿੰਮੀਦਾਰਾਂ ਲਈ ਨਾ ਖੁੱਲ੍ਹ ਸਕੇ ਅਤੇ ਸਾਰਾ ਵਪਾਰ ਗੁਜਰਾਤ ਦੀ ਕੱਛ ਦੇ ਇਲਾਕੇ ਵਿਚ ਬਣੀ ਨਵੀ ਬੰਦਰਗਾਹ ਕਾਂਡਲਾ ਰਾਹੀਂ ਹੋਵੇ। ਸਿੱਖ ਕੌਮ ਅਤੇ ਪੰਜਾਬੀ ਮਾਲੀ ਤੌਰ ਤੇ ਮਜ਼ਬੂਤ ਨਾ ਹੋ ਸਕਣ।

Send this to a friend