June 19, 2026 6:14 pm

ਨਾਜਾਇਜ਼ ਸੰਬੰਧਾਂ ਦੇ ਚਲਦਿਆਂ ਨੌਜਵਾਨ ਦਾ ਕਤਲ, ਚਾਰ ’ਤੇ ਮਾਮਲਾ ਦਰਜ

Page3_42 ਬੁਢਲਾਡਾ 13 ਸਤੰਬਰ (ਕੋਹਲੀ,ਜਿੰਦਲ, ਮਹਿਤਾ)- ਇੱਥੋ ਨੇੜਲੇ ਪਿੰਡ ਦੋਦੜਾ ਵਿਖੇ ਬੀਤੀ ਰਾਤ ਨਾਜਾਇਜ ਸੰਬੰਧਾਂ ਦੇ ਚੱਲਦਿਆ ਇੱਕ ਨੌਜਵਾਨ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਸੰਬੰਧੀ ਥਾਣਾ ਸਦਰ ਬੁਢਲਾਡਾ ਦੀ ਪੁਲਿਸ ਨੇ ਮ੍ਰਿਤਕ ਕੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਸਤਗੁਰ ਸਿੰਘ ਨੇ ਪੁਲਿਸ ਪਾਸ ਦਿੱਤੇ ਆਪਣੇ ਬਿਆਨ ਚ ਦੱਸਿਆ ਹੈ ਕਿ ਬੀਤੀ ਰਾਤ 8 ਵਜੇ ਦੇ ਕਰੀਬ ਉਹ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਭੂਰਾ ਸਿੰਘ ਦੇ ਘਰ ਚ ਉੱਚੀ ਉੱਚੀ ਰੌਲਾ ਪੈਣ ਦੀ ਆਵਾਜ ਸੁਣਾਈ ਦਿੱਤੀਆ ਜਿਸ ਤੇ ਉਸਨੇ ਉਨ੍ਹਾਂ ਦੇ ਘਰ ਮੌਰੀ ਦੇ ਵਿੱਚੋ ਦੀ ਦੇਖਿਆ ਕਿ ਭੂਰਾ ਸਿੰਘ ਪੁੱਤਰ ਗੁਰਨਾਮ ਸਿੰਘ, ਉਸਦਾ ਭਰਾ ਲਾਲ

ਸਿੰਘ ਅਤੇ ਲਾਲ ਸਿੰਘ ਦੇ ਦੋ ਪੁੱਤਰ ਹਰਮੇਸ ਸਿੰਘ ਅਤੇ ਮੱਖਣ ਸਿੰਘ ਉਨ੍ਹਾਂ ਦੇ ਭਰਾ ਖੜਕ ਸਿੰਘ ਦੀ ਬੁਰੀ ਤਰ੍ਹਾ ਕੁੱਟਮਾਰ ਕਰ ਰਹੇ ਸਨ ਅਤੇ ਉਸਦੇ ਆਉਣ ਤੇ ਉਹ ਉਸਨੂੰ ਗੰਭੀਰ ਰੂਪ ਵਿੱਚ ਛੱਡ ਕੇ ਭੱਜ ਗਏ ਅਤੇ ਮੈ ਆਪਣੇ ਭਰਾ ਨੂੰ ਗੰਭੀਰ ਜਖਮੀ ਹਾਲਤ ਵਿੱਚ ਆਪਣੇ ਚਾਚੇ ਮਲਕੀਤ ਸਿੰਘ ਨੂੰ ਨਾਲ ਲੈ ਕੇ ਸਿਵਲ ਹਸਪਤਾਲ ਬੁਢਲਾਡਾ ਵਿਖੇ ਲਿਆਦਾ, ਜਿੱਥੇ ਉਸਦੀ ਨਾਜੁਕ ਹਾਲਤ ਨੂੰ ਦੇਖਦਿਆ ਉਸਨੁੰ ਰੈਫਰ ਕਰ ਦਿੱਤਾ ਅਤੇ ਉਹ ਉਸੇ ਸਮੇ ਉਸਨੂੰ ਪਟਿਆਲਾ ਦੇ ਹਸਪਤਾਲ ਵਿਖੇ ਲੈ ਗਏ ਜਿੱਥੇ ਉਹ ਦਮ ਤੋੜ ਗਿਆ। ਸਤਿਗੁਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਮੱਖਣ ਸਿੰਘ ਦੀ ਪਤਨੀ ਅਕਸਰ ਉਸਦੇ ਭਰਾ ਖੜਕ ਸਿੰਘ ਨੂੰ ਫੋਨ ਕਰਦੀ ਸੀ ਜਿਸ ਤੇ ਇਹ ਸਾਰਾ ਪਰਿਵਾਰ ਖੜਕ ਸਿੰਘ ਨਾਲ ਰੰਝਿਸ਼ ਰੱਖਦਾ ਸੀ।ਜਿਸ ਤੇ ਚਲਦਿਆ ਇਹ ਘਟਨਾ ਵਾਪਰੀ । ਖਬਰ ਲਿਖੇ ਜਾਣ ਤੱਕ ਦੋਸ਼ੀ ਪੁਲਿਸ ਦੀ ਗਿਰਫ਼ ਵਿਚੋ ਬਾਹਰ ਸਨ ਅਤੇ ਖੜਕ ਸਿੰਘ ਦੀ ਮ੍ਰਿਤਕ ਲਾਸ਼ ਦਾ ਡਾਕਟਰਾ ਵੱਲੋ ਪੋਸਟਮਾਟਮ ਕਰਨ ਉਪਰੰਤ ਉਸ ਦੇ ਵਾਰਸਾਂ ਨੂੰ ਸੋਪ ਦਿੱਤਾ ਗਿਆ ।

Send this to a friend