ਨਵੀਂ ਦਿੱਲੀ, 24 ਜੁਲਾਈ (ਵਿਸ਼ਵ ਵਾਰਤਾ) : ਕੇਂਦਰੀ ਸੈਰ ਸਪਾਟਾ ਮੰਤਰੀ ਸ਼੍ਰੀ ਕੇ.ਚਿਰੰਜੀਵੀ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਅਜੀਤ ਸਿੰਘ ਨਾਲ ਨਵੀਂ ਦਿੱਲੀ ਵਿੱਚ ਬੈਠਕ ਕੀਤੀ। ਬੈਠਕ ਵਿੱਚ 29 ਅਗਸਤ ਨੂੰ ਦਿੱਲੀ ਤੋਂ ਸਿਡਨੀ ਅਤੇ ਮੈਲਬੋਰਨ ਤੱਕ ਏਅਰ ਇੰਡੀਆ ਦੀ ਡਰੀਮ ਲਾਈਨਰ ਦੀ ਪਹਿਲੀ ਉਡਾਣ ਦੀ ਸ਼ੁਰੂਆਤ ਕਰਨ ਲਈ ਸਾਂਝੀ ਮੁਹਿੰਮ ਦੀ ਰਣਨੀਤੀ ਤਿਆਰ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੀ ਸ਼ੁਰੂਆਤ ਨਾਲ ਦੋਹਾਂ ਦੇਸ਼ਾਂ ਵਿਚਾਲੇ ਸੈਲਾਨੀਆਂ ਦੀ ਆਵਾਜਾਈ ਹੋਰ ਵੱਧਣ ਦੀ ਸੰਭਾਵਨਾ ਹੈ। ਆਸਟ੍ਰੇਲੀਆ ਤੋਂ ਆਉਣ ਵਾਲੇ ਸੈਲਾਲੀਆਂ ਦੀ ਗਿਣਤੀ ਹਰ ਵਰ੍ਹੇ ਵੱਧ ਰਹੀ ਹੈ ਤੇ 2011 ਵਿੱਚ ਆਸਟ੍ਰੇਲੀਆ ਤੋਂ 1 ਲੱਖ 86 ਹਜ਼ਾਰ ਸੈਲਾਨੀ ਭਾਰਤ ਆਏ। ਦੋਵੇਂ ਮੰਤਰੀ ਸਿਡਨੀ ਤੇ ਮੈਲਬਰਨ ਵਿੱਚ ਦੁਵੱਲੇ ਸੈਰ ਸਪਾਟਾ ਨੂੰ ਹੱਲਾਸ਼ੇਰੀ ਦੇਣ ਲਈ ਰੋਡ ਸ਼ੋਅ ਉਤੇ ਜਾਗਰੂਕਤਾ ਪ੍ਰੋਗਰਾਮ ਹਿੱਸਾ ਲੈਣਗੇ ਤੇ ਏਅਰ ਇੰਡੀਆ ਦੀ ਡਰੀਮ ਲਾਈਨਰ ਦੀ ਪਹਿਲੀ ਉਡਾਣ ‘ਤੇ ਆਸਟ੍ਰੇਲੀਆ ਜਾਣਗੇ।
ਭਾਰਤ ਤੇ ਆਸਟ੍ਰੇਲੀਆ ਵਿਚਾਲੇ ਦੁਵੱਲੇ ਸੈਰ ਸਪਾਟਾ ਸਹਿਯੋਗ ਲਈ ਉਪਰਾਲੇ



