ਚੰਡੀਗੜ੍ਹ, 24 ਜੁਲਾਈ (ਵਿਸ਼ਵ ਵਾਰਤਾ) : ਕੇਂਦਰੀ ਵਿਗਿਆਨ ਤੇ ਤਕਨਾਲੌਜੀ ਮੰਤਰਾਲੇ ਦੇ ਵਿਗਿਆਨ ਤੇ ਤਕਨਾਲੌਜੀ ਮਹਿਕਮੇਂ ਵੱਲੋਂ ਉਚੇਰੀ ਸਿੱਖਿਆ ਵਾਸਤੇ ਇਨਸਪਾਇਰ ਸਕੀਮ ਤਹਿਤ ਦਿੱਤੇ ਜਾਣ ਵਾਲੇ ਵਜ਼ੀਫਿਆਂ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਮਹਿਕਮੇਂ ਵੱਲੋਂ ਇਸ ਸਕੀਮ ਤਹਿਤ ਹਰ ਸਾਲ ਅਜਿਹੇ 10 ਹਜ਼ਾਰ ਵਜ਼ੀਫ਼ੇ ਦਿੱਤੇ ਜਾਂਦੇ ਹਨ। ਇਹ ਵਜ਼ੀਫ਼ੇ ਕੇਵਲ ਉਨਾਂ੍ਹ ਉਮੀਦਵਾਰਾਂ ਤੱਕ ਸੀਮਤ ਹਨ ਜਿਨਾਂ੍ਹ ਨੇ ਸਾਲ 2013 ਵਿੱਚ 12ਵੀਂ ਜਮਾਤ ਪਾਸ ਕੀਤੀ ਹੋਵੇ ਤੇ ਇਸ ਵੇਲੇ ਬੀ.ਐਸ.ਸੀ, ਬੀ.ਐਸ.ਸੀ.ਆਨਰਜ਼, ਚਾਰ ਸਾਲਾਂ ਬੀ.ਐਸ.ਜਾਂ ਅੈਮ.ਐਸ.ਸੀ. ਜਾਂ ਐਮ.ਐਸ. ਪੰਜ ਸਾਲਾ ਸੰਗਠਿਤ ਕੋਰਸਾਂ ਵਿੱਚ ਪੜ੍ਹਾਈ ਕਰ ਰਹੇ ਹੋਣ। ਇਸ ਸਕੀਮ ਵਿੱਚ ਇੰਜੀਨੀਅਰਿੰਗ, ਡਾਕਟਰੀ, ਤਕਨੀਕੀ ਤੇ ਹੋਰ ਪੇਸ਼ੇਵਰ ਕੋਰਸ ਸ਼ਾਮਿਲ ਨਹੀਂ। ਯੋਗ ਉਮੀਦਵਾਰ ਇੰਸਪਾਇਰ ਸਕੀਮ ਤਹਿਤ ਵਜ਼ੀਫ਼ੇ ਲਈ ਅਰਜ਼ੀਆਂ ਵੈਬਸਾਈਟ http:// online-inspire. gov.in ਉਪਰ ਆਨ ਲਾਈਨ ਵੀ ਭਰ ਸਕਦੇ ਹਨ।
ਉਚੇਰੀ ਸਿੱਖਿਆ ਲਈ ਵਜ਼ੀਫ਼ਿਆਂ ਵਾਸਤੇ ਅਰਜ਼ੀਆਂ ਦੀ ਮੰਗ



