ਸ੍ਰੀਨਗਰ, 10 ਸਤੰਬਰ (ਪੀ. ਟੀ.)- ਉੱਤਰੀ ਕਸ਼ਮੀਰ ’ਚ ਅੱਜ ਕੰਟਰੋਲ ਰੇਖਾ ’ਤੇ ਫੌਜੀ ਜਵਾਨਾਂ ਨੇ ਮੁਕਾਬਲੇ ਦੌਰਾਨ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ। ਰੱਖਿਆ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਦੇ ਇਕ ਗੁੱਟ ਦੀ ਮੌਜੂਦਗੀ ਦੀ ਖਾਸ ਸੂਚਨਾ ਦੇ ਆਧਾਰ ’ਤੇ ਫੌਜੀਆਂ ਵਲੋਂ ਕੁਪਵਾੜਾ ਜ਼ਿਲ੍ਹੇ ਦੇ ਕੇਰਨ ਇਲਾਕੇ ’ਚ ਕੰਟਰੋਲ ਰੇਖਾ ’ਤੇ ਅੱਜ ਸਵੇਰੇ ਮੁਹਿੰਮ ਚਲਾਈ ਗਈ।ਫੌਜੀਆਂ ਅਤੇ ਅੱਤਵਾਦੀਆਂ ਵਿਚਕਾਰ ਹੋਏ ਜ਼ਬਰਦਸਤ ਮੁਕਾਬਲੇ ’ਚ ਤਿੰਨ ਅੱਤਵਾਦੀ ਮਾਰੇ ਗਏ। ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦੇ ਕਬਜ਼ੇ ਤੋਂ ਭਾਰੀ ਮਾਤਰਾ ‘ਚ ਹਥਿਆਰ ਤੇ ਗੋਲਾ ਬਰੂਦ ਵੀ ਬਰਾਮਦ ਕੀਤਾ ਗਿਆ ਹੈ।