ਵਾਰੰਗਲ, 10 ਸਤੰਬਰ (ਪੀ. ਟੀ.)- ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨੇ ਆਪਣੇ ਇਕ ਬਿਆਨ ਨਾਲ ਵਿਵਾਦ ਨੂੰ ਜਨਮ ਦੇ ਦਿੱਤਾ ਹੈ। ਉਨ੍ਹਾਂ ਨੇ ਮੀਡੀਆ ਨੂੰ ਧਮਕੀ ਦਿੱਤੀ ਹੈ ਕਿ ਜੇ ਉਹ ਨਵੇਂ ਰਾਜ ਦਾ ਅਪਮਾਨ ਕਰਦੇ ਰਹਿਣਗੇ ਤਾਂ ਉਨ੍ਹਾਂ ਨੂੰ ਜ਼ਮੀਨ ‘ਚ 10 ਫੁੱਟ ਥੱਲੇ ਦਫਨ ਕਰ ਦਿੱਤਾ ਜਾਵੇਗਾ। ਰਾਵ ਨੇ ਮੰਗ ਕੀਤੀ ਕਿ ਤੇਲੰਗਾਨਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਰਾਵ ਨੇ ਇਕ ਸਮਾਗਮ ‘ਚ ਕਿਹਾ ਕਿ ਜੋ ਤੇਲੰਗਾਨਾ ਦੀ ਹੋਂਦ ਅਤੇ ਇੱਜ਼ਤ ਦਾ ਅਪਮਾਨ ਕਰਦੇ ਹਨ ਉਨ੍ਹਾਂ ਨੂੰ ਜ਼ਮੀਨ ‘ਚ 10 ਫੁੱਟ ਥੱਲੇ ਦਫਨ ਕਰ ਦਿੱਤਾ ਜਾਵੇਗਾ। ਰਾਵ ਦੇ ਬਿਆਨ ਦੀ ਆਲੋਚਨਾ ਕਰਦੇ ਹੋਏ ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਰੇਣੂਕਾ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸੰਜਮ ਦੀ ਵਰਤੋਂ ਕਰਨੀ ਚਾਹੀਦੀ ਹੈ।