ਠਾਣੇ, 6 ਸਤੰਬਰ (ਪੀ. ਟੀ)- ਸ਼ਿਵਸੈਨਾ ਦੇ ਇੱਕ ਸਥਾਨਕ ਨੇਤਾ ਨੂੰ ਇੱਕ ਨਾਬਾਲਗ ਲੜਕੀ ਨਾਲ ਕਥਿਤ ਤੌਰ ‘ਤੇ ਜਬਰ ਜਨਾਹ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਲੜਕੀ ਉਸਦੇ ਦੁਆਰਾ ਸੰਚਾਲਿਤ ਸਕੂਲ ‘ਚ ਪੜ੍ਹਦੀ ਸੀ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਹਾਲ ‘ਚ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ। ਕਾਸ਼ੀਮੀਰਾ ਥਾਣੇ ਦੇ ਪੁਲਿਸ ਇੰਸਪੈਕਟਰ ਅਨਿਲ ਕਦਮ ਨੇ ਦੱਸਿਆ ਕਿ ਸਕੂਲ ਮਾਲਕ ਤੇ ਸ਼ਿਵਸੈਨਾ ਦੇ 61 ਸਾਲ ਦੇ ਜ਼ਿਲ੍ਹਾ ਉਪ ਪ੍ਰਮੁੱਖ ਵਾਸੁਦੇਵ ਨਾਂਬਿਆਰ ਨੂੰ ਕੱਲ੍ਹ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ 15 ਸਾਲਾ ਲੜਕੀ ਠਾਣੇ ਦੇ ਕਾਸ਼ੀਮੀਰਾ ਸਥਿਤ ਦੋਸ਼ੀ ਦੇ ਸਕੂਲ ‘ਚ ਨੌਵੀਂ ਜਮਾਤ ‘ਚ ਪੜ੍ਹਦੀ ਸੀ। ਉਹ ਲੜਕੀ ਨੂੰ ਕਈ ਵਾਰ ਮੰਦਿਰ ਘੁਮਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ ਤੇ ਇਸ ਸਾਲ ਫਰਵਰੀ ‘ਚ ਠਾਣੇ ਜ਼ਿਲ੍ਹੇ ਦੇ ਮੀਰਾ ਪਿੰਡ ‘ਚ ਇੱਕ ਜਗ੍ਹਾ ਕਥਿਤ ਤੌਰ ‘ਤੇ ਉਸ ਨਾਲ ਵਾਰ – ਵਾਰ ਜਬਰ ਜ਼ਿਨਾਹ ਕੀਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ
ਲੜਕੀ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਸਨੇ ਕਿਸੇ ਨੂੰ ਇਸ ਬਾਰੇ ‘ਚ ਦੱਸਿਆ ਤਾਂ ਉਸਦੇ ਗੰਭੀਰ ਨਤੀਜੇ ਭੁਗਤਣੇ ਹੋਣਗੇ। ਉਨ੍ਹਾਂ ਨੇ ਕਿਹਾ ਕਿ ਬਾਅਦ ‘ਚ ਲੜਕੀ ਗਰਭਵਤੀ ਹੋ ਗਈ ਤੇ ਇਸ ਹਫ਼ਤੇ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ। ਪੁਲਿਸ ਅਧਿਕਾਰੀ ਦੇ ਅਨੁਸਾਰ ਬੱਚੇ ਦੇ ਜਨਮ ਤੋਂ ਬਾਅਦ ਹਸਪਤਾਲ ਅਧਿਕਾਰੀਆਂ ਨੇ ਇਸਦੇ ਬਾਰੇ ‘ਚ ਪੁਲਿਸ ਨੂੰ ਸੂਚਨਾ ਦਿੱਤੀ।