June 10, 2026 1:44 pm

ਜਥੇਦਾਰ ਤਲਵੰਡੀ ਦੀ ਸਿਹਤ ’ਚ ਲਗਾਤਾਰ ਸੁਧਾਰ

ਲੁਧਿਆਣਾ, 6 ਸਤੰਬਰ (ਮਨਿੰਦਰ ਪਾਲ ਸਿੰਘ ਮਿੱਡਾ)- ਸਥਾਨਕ ਦਿਯਾਨੰਦ ਹਸਪਤਾਲ (ਹੀਰੋ ਹਾਰਟ ਸੈਂਟਰ) ਵਿਖੇ ਜ਼ੇਰੇ ਇਲਾਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਨੇਤਾ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਬੜੀ ਜਲਦੀ ਹੀ ਉਨ?ਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲਣ ਦੀ ਸੰਭਾਵਨਾ ਹੈ। ਰੋਜ਼ਾਨਾ ਦੀ ਤਰ?ਾਂ ਅੱਜ ਵੀ ਉਨ?ਾਂ ਦਾ ਪਤਾ ਲੈਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਉਨ?ਾਂ ਦਾ ਹਾਲ ਜਾਨਣ ਲਈ ਅੱਜ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸ੍ਰੀ ਕਮਲ ਸ਼ਰਮਾ, ਸ੍ਰੀ ਸੋਮ ਪ੍ਰਕਾਸ਼ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਸਮੇਤ ਕਈ ਆਗੂ ਵਿਸ਼ੇਸ਼ ਤੌਰ ‘ਤੇ ਪੁੱਜੇ।

ਜਥੇਦਾਰ ਤਲਵੰਡੀ ਦੇ ਵੱਡੇ ਸਪੁੱਤਰ ਸਾਬਕਾ ਵਿਧਾਇਕ ਸ੍ਰ. ਰਣਜੀਤ ਸਿੰਘ ਤਲਵੰਡੀ ਨੇ ਸਮੂਹ ਮਿਲਣ ਵਾਲਿਆਂ ਨੂੰ ਜਥੇਦਾਰ ਤਲਵੰਡੀ ਦੀ ਲਗਾਤਾਰ ਸੁਧਰ ਰਹੀ ਸਿਹਤ ਸਥਿਤੀ ਬਾਰੇ ਦੱਸਿਆ ਅਤੇ ਪ੍ਰਮਾਤਮਾ ਦਾ ਧੰਨਵਾਦ ਕੀਤਾ। ਇਸ ਮੌਕੇ ਪਤਾ ਲੈਣ ਵਾਲਿਆਂ ‘ਚ ਹੋਰਨਾਂ ਤੋਂ ਇਲਾਵਾ ਜ਼ਿਲ?ਾ ਪ੍ਰਧਾਨ ਭਾਜਪਾ ਸ੍ਰੀ ਪ੍ਰਵੀਨ ਬਾਂਸਲ, ਸੁਮੇਸ਼ ਬੱਤਾ, ਸਰਦੀਪ ਕਾਲੀਰਾਓ, ਜਤਿੰਦਰ ਸਿੰਘ, ਰਜਨੀਸ਼ ਬੇਦੀ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ। ਇਸ ਤੋਂ ਇਲਾਵਾ ਹਲਕਾ ਖੰਨਾ ਅਤੇ ਰਾਏਕੋਟ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜੇ ਲੋਕਾਂ ਦਾ ਸਾਰਾ ਦਿਨ ਹਸਪਤਾਲ ਦੇ ਬਾਹਰ ਤਾਂਤਾ ਲੱਗਿਆ ਰਿਹਾ, ਜੋ ਕਿ ਜਥੇਦਾਰ ਤਲਵੰਡੀ ਦਾ ਪਤਾ ਲੈਣ ਲਈ ਪੁੱਜੇ ਹੋਏ ਸਨ।

Send this to a friend