June 8, 2026 10:26 pm

ਰਿਸ਼ਤਿਆਂ ਦੀ ਕੁੜੱਤਣ ਘੱਟ ਕਰਨ ਲਈ ਸ਼ਰੀਫ਼ ਨੇ ਮੋਦੀ ਨੂੰ ਭੇਜੇ ਅੰਬ

ਨਵੀਂ ਦਿੱਲੀ, 5 ਸਤੰਬਰ (ਪੀ.ਟੀ.)-ਭਾਰਤ ‘ਚ ਭਾਵੇਂ ਫਲਾਂ ਦੇ ਰਾਜੇ ਅੰਬ ਦਾ ਮੌਸਮ ਬੀਤ ਚੁੱਕਾ ਹੈ ਪਰ ਪਾਕਿਸਤਾਨ ‘ਚ ਹਾਲੇ ਵੀ ਅੰਬਾਂ ਦੀ ਮਿਠਾਸ ਜਾਰੀ ਹੈ ਜੋ ਹੁਣ ਭਾਰਤ ਤੇ ਪਾਕਿਸਤਾਨ ਵਿਚਕਾਰ ਫੈਲੀ ਕੁੜੱਤਣ ਨੂੰ ਦੂਰ ਕਰ ਰਹੇ ਹਨ। ਭਾਰਤ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਬੰਦ ਕਰਨ ਤੋਂ ਬਾਅਦ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਇਹ ਸਿਲਸਿਲਾ ਫਿਰ ਤੋਂ ਸ਼ੁਰੂ ਕਰਨ ਲਈ ਨਰਿੰਦਰ ਮੋਦੀ ਨੂੰ ਅੰਬ ਭੇਜੇ ਹਨ। ਉੱਚ ਸੂਤਰਾਂ ਅਨੁਸਾਰ ਸ਼ਰੀਫ਼ ਨੇ ਪਾਕਿਸਤਾਨੀ ਅੰਬਾਂ ਦੀਆਂ ਸਿੰਧਰੀ ਤੇ ਚੌਸਾ ਕਿਸਮਾਂ ਦੇ ਚੁਣਵੇਂ ਅੰਬਾਂ ਦਾ ਇੱਕ ਡੱਬਾ ਮੋਦੀ ਨੂੰ ਭੇਜਿਆ ਹੈ। ਇਹ ਅੰਬ ਨਵਾਜ਼ ਸ਼ਰੀਫ਼ ਦੇ ਪਸੰਦੀਦਾ ਹਨ। ਮਾਹਿਰਾਂ ਅਨੁਸਾਰ ਸ਼ਰੀਫ਼ ਇਸ ਮਹੀਨੇ ਨਿਊਯਾਰਕ ‘ਚ ਸੰਯੁਕਤ ਰਾਸ਼ਟਰ ਸੰਘ ਦੀ ਜਨਰਲ ਅਸੈਂਬਲੀ ਦੌਰਾਨ ਮੋਦੀ ਨਾਲ ਮੁਲਾਕਾਤ ਦੀ ਜ਼ਮੀਨ ਤਿਆਰ ਕਰਨਾ ਚਾਹੁੰਦੇ ਹਨ। ਮੋਦੀ ਦੇ ਨਾਲ ਹੀ ਸ਼ਰੀਫ਼ ਨੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ, ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਲਈ ਵੀ ਅੰਬ ਭੇਜੇ ਹਨ।

Send this to a friend