ਜੰਮੂ, 5 ਸਤੰਬਰ -(ਪੀ.ਟੀ.)- -ਕਸ਼ਮੀਰ ਵਾਦੀ ‘ਚ ਹੜ੍ਹਾਂ ਦੀ ਸਥਿਤੀ ਅੱਜ ਹੋਰ ਗੰਭੀਰ ਹੋ ਗਈ ਹੈ ਜਿੱਥੇ ਜਿਹਲਮ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ ਉੱਥੇ ਰਾਹਤ ਤੇ ਬਚਾਅ ਕਾਰਜਾਂ ‘ਚ ਪ੍ਰਸ਼ਾਸਨ ਦੀ ਮਦਦ ਲਈ ਫ਼ੌਜ ਤੇ ਐਨ ਡੀ ਆਰ ਐਫ ਦੀਆਂ ਟੀਮਾਂ ਨੂੰ ਬੁਲਾਇਆ ਗਿਆ ਹੈ। ਰਾਜ ‘ਚ ਹੜ੍ਹਾਂ ਕਾਰਨ ਹੁਣ ਤੱਕ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਵਾਮਾ, ਅਨੰਤਨਾਗ ਅਤੇ ਕੁਲਗਾਮ ਸਮੇਤ ਦੱਖਣੀ ਕਸ਼ਮੀਰ ਦੇ ਜ਼ਿਆਦਾਤਰ ਹਿੱਸੇ ਜਲ ਥਲ ਹੋ ਗਏ ਹਨ ਤੇ ਸ਼ੋਪੀਆਂ ਜ਼ਿਲ੍ਹੇ ‘ਚ ਰਾਮਬਿਆਰਾ ਧਾਰਾ ਵੀ ਬਹੁਤ ਤੇਜ਼ੀ ਨਾਲ ਵਹਿ ਰਹੀ ਹੈ।