ਨਵੀਂ ਦਿੱਲੀ, 3 ਸਤੰਬਰ (ਪੀ. ਟੀ)- ਖਾਦ ਵਿਭਾਗ ਦਾ ਜਨਤਕ ਅਦਾਰਾ ਪ੍ਰਾਜੇੈਕਟ ਐਂਡ ਡਿਵੈਲਪਮੈਂਟ ਇੰਡੀਆ ਲਿਮਟਿਡ ਨੇ ਅੱਜ ਇੱਥੇ ਰਸਾਇਣ ਅਤੇ ਖਾਦ ਮੰਤਰੀ ਸ੍ਰੀ ਅਨੰਤ ਕੁਮਾਰ ਨੂੰ ਲਾਭਾਂਸ਼ ਚੈਕ ਭੇਂਟ ਕੀਤਾ। ਪੀ.ਡੀ.ਆਈ.ਐਲ. ਦੇ ਚੇਅਰਮੈਨ ਸਹਿ ਪ੍ਰਬੰਧ ਨਿਦੇਸ਼ਕ ਸ਼੍ਰੀ ਐਸ.ਵੈਂਕਟੇਸ਼ਵਰ ਨੇ ਰਸਾਇਣ ਅਤੇ ਖਾਦ ਰਾਜ ਮੰਤਰੀ ਸ੍ਰੀ ਨਿਹਾਲ ਚੰਦ, ਖਾਦ ਵਿਭਾਗ ਦੇ ਸਕੱਤਰ ਸ਼੍ਰੀ ਜੁਗਲ ਕਿਸੋਰ ਮਹਾਪਾਤਰ ਅਤੇ ਦੂਜੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸ਼੍ਰੀ ਅਨੰਤ ਕੁਮਾਰ ਨੂੰ ਚੈਕ ਭੇਂਟ ਕੀਤਾ। ਪੀ.ਡੀ.ਆਈ.ਐਲ. ਨੂੰ ਸਾਲ 2013-14 ਵਿੱਚ 72 ਕਰੋੜ 61 ਲੱਖ ਰੁਪਏ ਦੀ ਆਮਦਨ ਹੋਈ ਹੈ ਅਤੇ 1 ਕਰੋੜ 94 ਲੱਖ ਰੁਪਏ ਕਰ ਤੋਂ ਪਹਿਲਾਂ ਲਾਭ ਹੋਇਆ ਹੈ। ਪੀ.ਡੀ.ਆਈ.ਐਲ. ਨੇ ਪੁੰਜੀ ਉਤੇ 10 ਫੀਸਦ ਲਾਭਾਂਸ਼ ਦੇਣ ਦਾ ਐਲਾਨ ਕੀਤਾ ਹੈ।