June 6, 2026 6:51 pm

ਪ੍ਰਧਾਨ ਮੰਤਰੀ ਦੀ ਅਗਾਂਹੂ ਦੋ ਮੈਂਬਰੀ ਟੀਮ ਵੱਲੋਂ ਪੰਜਾਬੀ ਭਾਈਚਾਰੇ ਦੀਆਂ ਮੰਗਾਂ ਸਬੰਧੀ ਗੁਰੂਘਰ ਦੀ ਹਾਜ਼ਰੀ ਵਿੱਚ ਭਰੋਸਾ

Page-1_33 ਬਾਲਟੀਮੋਰ, 3 ਸਤੰਬਰ (ਗਿੱਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਦੌਰੇ ਦੀ ਅਗਾਂਹੂ ਟੀਮ ਨੇ ਸਿੱਖਾਂ ਦੀਆਂ ਮੰਗਾਂ ਹੱਲ ਕਰਨ ਸਬੰਧੀ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰਦੁਆਰਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵਾਅਦਾ ਕੀਤਾ। ਇੱਥੇ ਇਹ ਦੱਸਣਾ ਵਾਜਬ ਹੋਵੇਗਾ ਕਿ ਵਿਜੈ ਜੌਲੀ ਕੁਆਰਡੀਨੇਟਰ ਓਵਰਸੀਜ਼ ਅਫੇਅਰ ਅਤੇ ਕਰਨਲ ਰਾਜਿਆਵਰਧਨ ਸਿੰਘ ਰਠੌਰ ਜੋ ਖੇਡਾਂ ਵਿੱਚ ਅਰਜਨ ਅਵਾਰਡ ਪ੍ਰਾਪਤ ਕਰਤਾ ਅਤੇ ਪਦਮਸ੍ਰੀ ਖਿਤਾਬ ਪ੍ਰਾਪਤ ਕਰਤਾ ਮੈਂਬਰ ਪਾਰਲੀਮੈਂਟ ਜੋ ਪਿਛਲੇ ਇੱਕ ਮਹੀਨੇ ਤੋਂ ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ਵਿੱਚ ਜਾਂ ਕਿ ਭਾਰਤੀਆ ਦੀ ਨਬਜ਼ ਨੂੰ ਭਾਂਪ ਰਹੇ ਸਨ ਕਿ ਜਿਨ•ਾਂ ਮੁਸ਼ਕਲਾਂ ਵਿੱਚ ਗੁਜ਼ਰ ਰਹੇ ਹਨ ਅਤੇ ਉਹ ਪ੍ਰਧਾਨ ਮੰਤਰੀ ਤੋਂ ਕੀ ਚਾਹੁੰਦੇ ਹਨ। ਇਸ ਇਵਜ਼ਾਨੇ ਵਿੱਚ ਇੱਕ ਹਫਤੇ ਦੇ ਦੌਰੇ ਵਸ਼ਿੰਗਟਨ ਮੈਟਰੋ ਪੁਲਿਟਨ ਏਰੀਏ ਵਿਖੇ ਉਨ੍ਹਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਸਮਾਗਮ ਵਿੱਚ ਸ਼ਿਰਕਤ ਕੀਤੀ, ਜਿਸ ਵਿੱਚ ਅੰਬੈਸੀ ਅਤੇ ਭਾਰਤੀ

ਜਨਤਾ ਪਾਰਟੀ ਦੇ ਅਹੁਦੇਦਾਰਾਂ ਅਤੇ ਡਾਕਟਰਾਂ ਵੱਲੋਂ ਸਮਾਗਮ ਅਯੋਜਿਤ ਕਰਕੇ ਲੋਕਾਂ ਦੀਆਂ ਭਾਵਨਾਵਾਂ ਅਤੇ ਉਮੀਦਾਂ ਤੋਂ ਜਾਣੂ ਕਰਵਾਇਆ। ਪਰ ਇਸ ਟੀਮ ਨੂੰ ਕੁਆਰਡੀਨੇਟ ਕਰਨ ਲਈ ਮੁੱਖ ਭੂਮਿਕਾ ਆਤਮਾ ਸਿੰਘ ਕਨਵੀਨਰ ਪੰਜਾਬੀ ਭਾਈਚਾਰਾ ਅਮਰੀਕਾ ਸਨ, ਜਿਨ•ਾਂ ਨੇ ਇਸ ਟੀਮ ਦੀ

ਅਗਵਾਈ ਕੀਤੀ। ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰੂਘਰ ਦੀ ਪ੍ਰਬੰਧਕ ਕਮੇਟੀ ਵਲੋਂ ਮੈਟਰੋ ਪੁਲਿਟਨ ਦੀਆਂ ਸੰਗਤਾਂ ਨੂੰ ਨਿਮੰਤ੍ਰਨ ਕਰਕੇ ਪ੍ਰਧਾਨ ਮੰਤਰੀ ਦੀਆਂ ਅਗਾਂਹੂ ਟੀਮ ਦੇ ਰੂਬਰੂ ਕੀਤਾ ਅਤੇ ਦੋ ਭਖਦੇ ਮਸਲਿਆਂ ਸਬੰਧੀ ਇੱਕ ਮੈਮੋਰੰਡਮ ਭੇਂਟ ਕੀਤਾ ਜਿਸ ਵਿੱਚ ’84 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣੀਆਂ ਅਤੇ ਸ਼ਰਨ ਪ੍ਰਾਪਤ ਕਰਤਾ ਨੂੰ ਪਾਸਪੋਰਟ ਅਤੇ ਵੀਜ਼ਾ ਮੁਹੱਈਆ ਕਰਨ ਸਬੰਧੀ ਅੰਬੈਸੀ ਨੂੰ ਹਦਾਇਤਾਂ ਜਾਰੀ ਕਰਨ ਸਬੰਧੀ ਜ਼ੋਰ ਦਿੱਤਾ ਗਿਆ।
ਕਰਨਲ ਰਾਠੌਰ ਨੇ ਕਿਹਾ ਕਿ ਪੰਜਾਬੀ ਭਾਰਤ ਦੀ ਸ਼ਾਨ ਅਤੇ ਆਣ ਦੇ ਰਖਵਾਲੇ ਹੀ ਨਹੀਂ ਸਗੋਂ ਮਾਨਵਤਾ ਦੀ ਭਲਾਈ ਅਤੇ ਇੱਜ਼ਤ ਦੇ ਹਾਮੀ ਹਨ। ਇਨ•ਾਂ ਬਗੈਰ ਭਾਰਤ ਅਧੂਰਾ ਹੈ। ਸੋ 2014 ਦੀਆਂ ਚੋਣਾਂ ਨੇ ਅਜਿਹੀ ਸਖਸ਼ੀਅਤ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਕੀਤਾ ਹੈ ਜੋ ਕਹਿਣੀ, ਕਥਨੀ ਅਤੇ ਕਰਨੀ ਦੇ ਸਮਰੱਥ ਹਨ, ਇਸ ਲਈ ਅਸੀਂ ਵਿਸ਼ਵਾਸ਼ ਦਿਵਾਉਂਦੇ ਹਾਂ ਕਿ ਪ੍ਰਧਾਨ ਮੰਤਰੀ ਕੋਈ ਐਸਾ ਐਲਾਨ ਕਰਕੇ ਜਾਣ ਜਿਸ ਨਾਲ ਪ੍ਰਵਾਸੀ ਖੁਸ਼ ਹੋਣ ਸਕਣ। ਵਿਜੈ ਜੌਲੀ ਓਵਰਸੀਜ਼ ਕੁਆਰਡੀਨੇਟਰ ਨੇ ਕਿਹਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵਾਅਦਾ ਕਰਕੇ ਜਾਂਦਾ ਹਾਂ ਕਿ 1984 ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਸ਼ਰਨ ਪ੍ਰਾਪਤ ਲੋਕਾਂ ਦੇ ਵੀਜ਼ੇ ਅਤੇ ਪਾਸਪੋਰਟ ਜਾਰੀ ਕਰਨ ਸਬੰਧੀ ਕਾਨੂੰਨ ਵਿੱਚ ਬਦਲਾਅ ਕਰਕੇ ਅੰਬੈਸੀ ਨੂੰ ਇਸ ਸਬੰਧੀ ਹਦਾਇਤ ਕੀਤੀ ਜਾਵੇਗੀ ਕਿ ਉਹ ਹਰ ਭਾਰਤੀ ਜਿਸ ਤੇ ਕੋਈ ਦੋਸ਼ ਨਾ ਹੋਵੇ ਉਹ ਪਾਸਪੋਰਟ ਪ੍ਰਾਪਤ ਕਰਨ ਦੇ ਸਮਰੱਥ ਹੋਵੇ ਅਤੇ ਆਪਣੀ ਜਨਮ ਭੂਮੀ ਭਾਵ ਆਪਣੇ ਮੁਲਕ ਆ ਜਾ ਸਕੇ। ਉਨ•ਾਂ ਕਿਹਾ ਕਿ ਇਸ ਸਬੰਧੀ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾ ਕੇ ਉਨ•ਾਂ ਦੇ ਦੌਰੇ ਸਮੇਂ ਅਮਰੀਕਾ ਦੀ ਧਰਤੀ ਤੇ ਐਲਾਨ ਕਰਵਾਇਆ ਜਾਵੇਗਾ ਤਾਂ ਜੋ ਸਿੱਖਾਂ ਦੇ ਹਿਰਦੇ ਸ਼ਾਂਤ ਹੋ ਜਾਣ ਅਤੇ ਭਾਰਤ ਮੁੜ ਵਿਕਾਸ ਦੀਆਂ ਲੀਹਾਂ ਤੇ ਤੁਰ ਪਏ। ਗੁਰੂਘਰ ਦੇ ਪ੍ਰਧਾਨ ਹਰੀਰਾਜ ਵਲੋਂ ਦੋਹਾਂ ਸਖਸ਼ੀਅਤਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿਨ•ਾਂ ਨੂੰ ਭੇਂਟ ਕਰਕੇ ਨਿਵਾਜਿਆ ਗਿਆ। ਜਸਦੀਪ ਸਿੰਘ ਜੱਸੀ ਵਲੋਂ ਮੈਮੋਰੰਡਮ ਪੜ• ਕੇ ਸੰਗਤਾਂ ਨੂੰ ਸੁਣਾਇਆ ਗਿਆ, ਜਿਸ ਤੇ ਸੰਗਤਾਂ ਵਲੋਂ ਜੈਕਾਰਿਆਂ ਨਾਲ ਆਪਣੀ ਸਹਿਮਤੀ ਪ੍ਰਗਟਾਈ। ਅਕਾਲੀ ਦਲ ਦੇ ਬੁਲਾਰੇ ਸਤਪਾਲ ਸਿੰਘ ਬਰਾੜ ਵਲੋਂ ਪ੍ਰਧਾਨ ਮੰਤਰੀ ਦੌਰੇ ਸਬੰਧੀ ਅਕਾਲੀ ਦਲ ਅਮਰੀਕਾ ਵਲੋਂ ਸਹਿਯੋਗ ਦੀ ਹਾਮੀ ਭਰੀ ਅਤੇ ਤਾਲਮੇਲ ਕਮੇਟੀ ਵਿੱਚ ਦੋ ਨਾਵਾਂ ਦੀ ਸਿਫਾਰਸ਼ ਕੀਤੀ। ਗੁਰੂਘਰ ਦੇ ਚੇਅਰਮੈਨ ਬਲਜਿੰਦਰ ਸਿੰਘ ਸ਼ੰਮੀ ਵਲੋਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਦੂਸਰੇ ਗੁਰੂਘਰਾਂ ਤੋਂ ਆਈਆ ਸੰਗਤਾਂ, ਅਹੁਦੇਦਾਰਾਂ ਅਤੇ ਅਕਾਲੀ ਦਲ ਅਤੇ ਬੀ. ਜੇ. ਪੀ. ਦੇ ਨੁਮਾਇੰਦਿਆ ਦੀ ਸ਼ਿਕਰਤ ਨੂੰ ਸਲਾਹਿਆ।
ਜ਼ਿਕਰਯੋਗ ਹੈ ਕਿ ਮੁਸਲਿਮ ਭਾਈਚਾਰੇ ਦੇ ਵਫਦ ਵਲੋਂ ਵੀ ਗੁਰੂਘਰ ਵਿੱਚ ਸ਼ਿਰਕਤ ਕਰਕੇ ਭਾਈਚਾਰਕ ਸਾਂਝ ਨੂੰ ਮਜ਼ਬੂਤੀ ਦੇ ਪੈਗਾਮ ਵਜੋਂ ਹਾਜ਼ਰੀ ਪ੍ਰਗਟਾਈ। ਇਹ ਮੁਸਲਿਮ ਵਫਦ ਸਾਜ਼ਿਦ ਤਾਰ ਡਾਇਰੈਕਟਰ ਸੈਂਟਰ ਫਾਰ ਸੋਸ਼ਲ ਚੇਂਜ ਮੈਰੀਲੈਂਡ ਦੀ ਅਗਵਾਈ ਵਿੱਚ ਅਰਸ਼ਦ ਰਾਣਾ, ਅਹਿਮਦ ਰਾਣਾ,  ਈਜਾਦ ਮੁਗਲ, ਨਈਮ ਭੱਟ, ਅਮੀਰ ਮਲਿਕ, ਰਾਜਾ ਸਦੀਕੀ, ਅਰਸ਼ਦ ਰਾਂਝਾ, ਸਥਾਨਕ ਮਸੀਤ ਦੇ ਮੌਲਵੀ ਹਾਜ਼ਰ ਹੋਏ। ਇਸ ਤੋਂ ਇਲਾਵਾ ਅਕਾਲੀ ਦਲ ਦੇ ਲੀਡਰ ਸਤਪਾਲ ਸਿੰਘ ਬਰਾੜ, ਕੁਲਦੀਪ ਸਿੰਘ ਮੱਲ•ਾ, ਕੰਵਲਜੀਤ ਸਿੰਘ ਸੋਨੀ, ਗੁਰਚਰਨ ਸਿੰਘ ਵਰਲਡ ਬੈਂਕ, ਅੰਜੂ ਰਾਣੀ ਬੀ. ਜੇ. ਪੀ. ਪਾਰਟੀ ਵਰਜੀਨੀਆ, ਸਤੀਸ਼ ਗੁਪਤਾ ਪ੍ਰਧਾਨ ਆਈ. ਸੀ. ਸੀ., ਚਤਰ ਸਿੰਘ ਸੈਣੀ, ਅਰੁਣਾ ਮਿਲਰ ਹਾਊਸ ਡੈਲੀਗੇਟ ਵਰਜ਼ੀਨੀਆ, ਕੁਲਦੀਪ ਮੱਲ•ਾ, ਡਾ. ਸੁਖਪਾਲ ਸਿੰਘ ਧਨੋਆ, ਹਰਬੰਸ ਸਿੰਘ ਸੰਧੂ, ਬਖਸ਼ੀਸ਼ ਸਿੰਘ ਅਤੇ ਚਤਰ ਸਿੰਘ ਤੋਂ ਇਲਾਵਾ ਸਮੁੱਚੀ ਪ੍ਰੈ¤ਸ ਨੇ ਹਾਜ਼ਰੀ ਲਗਵਾਈ। ਆਸ ਕੀਤੀ ਜਾ ਰਹੀ ਹੈ ਕਿ ਇਸ ਸਹਿਯੋਗ ਨਾਲ ਜਿੱਥੇ ਆਸ ਦੀ ਕਿਰਨ ਦੀ ਨੀਂਹ ਬੱਝੀ ਹੈ, ਉ¤ਥੇ ਸੌੜੀ ਸੋਚ ਵਾਲਿਆਂ ਨੂੰ ਸੋਚਣ ਤੇ ਮਜ਼ਬੂਰ ਕਰ ਦਿੱਤਾ ਹੈ। ਆਸ ਹੈ ਕਿ ਪ੍ਰਧਾਨ ਮੰਤਰੀ ਦੀ ਫੇਰੀ ਰੰਗ ਲਿਆਵੇਗੀ।

Send this to a friend