June 6, 2026 6:51 pm

ਰਾਸ਼ਟਰਪਤੀ ਵੱਲੋਂ ਗੁਲਾਮ ਈ. ਵਾਹਨਵਤੀ ਦੇ ਦੇਹਾਂਤ ਉਤੇ ਗਹਿਰਾ ਸੋਗ ਪ੍ਰਗਟ

ਨਵੀਂ ਦਿੱਲੀ,  3 ਸਤੰਬਰ (ਪੀ. ਟੀ)- ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਭਾਰਤ ਦੇ ਸਾਬਕਾ ਅਟਾਰਨੀ ਜਨਰਲ ਸ਼੍ਰੀ ਗੁਲਾਮ ਈ. ਵਾਹਨਵਤੀ ਦੇ ਦੇਹਾਂਤ ਉਤੇ ਗਹਿਰਾ ਸੋਗ ਪ੍ਰਗਟ ਕੀਤਾ ਹੈ। ਉਨਾਂ• ਦੀ ਪਤਨੀ ਸ਼੍ਰੀਮਤੀ ਨਫੀਸਾ ਵਾਹਨਵਤੀ ਨੂੰ ਭੇਜੇ ਸੋਗ ਸੁਨੇਹੇ ਵਿੱਚ ਰਾਸ਼ਟਰਪਤੀ ਨੇ ਕਿਹਾ , ‘‘ ਉਨਾਂ• ਨੂੰ  ਸ਼੍ਰੀ ਗੁਲਾਮ ਈ.ਵਾਹਨਵਤੀ, ਭਾਰਤ ਦੇ ਸਾਬਕਾ ਅਰਟਰਨੀ ਜਨਰਲ ਦੇ ਦਿਹਾਂਤ ਦਾ ਸਮਾਚਾਰ ਸੁਣ ਕੇ ਬਹੁਤ ਦੁੱਖ ਹੋਇਆ। ਉਨਾਂ• ਨੇ ਭਾਰਤ ਦੇ ਆਰਟਰਨੀ ਜਨਰਲ ਅਤੇ ਸਾਲੀਸਿਟਰ ਜਨਰਲ ਦੇ ਤੌਰ ਉਤੇ ਵਿਸ਼ਿਸ਼ਟ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਉਨਾਂ• ਨੇ ਮੁੰਬਈ ਵਿੱਚ ਆਪਣੀ ਪ੍ਰੈਕਿਟਸ ਸ਼ੁਰੂ ਕੀਤੀ ਅਤੇ ਹੋਰ ਮਹੱਤਵਪੂਰਨ ਸੰਵਿਧਾਨਕ ਮੁੱਦਿਆਂ ਨੂੰ ਕੁਸ਼ਲਤਾ ਨਾਲ ਸੰਭਾਲਿਆ।

Send this to a friend