Skip to content
Independent perspectives. Global stories.
BREAKING

ਹਰਸਿਮਰਤ ਬਾਦਲ ਨੰਨ੍ਹੀ ਛਾਂ ਦੀ ਆੜ ਹੇਠ ਸਿਆਸਤ ਖੇਡ ਰਹੀ : ਬਾਜਵਾ

Share this story

ਮਾਨਸਾ, 23 ਜੁਲਾਈ (ਜਸਪਾਲ ਹੀਰੇਵਾਲਾ)-ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਦੇ ਦੌਰੇ ਦੇ ਦੂਸਰੇ ਦਿਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਬਾਦਲ ਪਰਿਵਾਰ ‘ਤੇ ਤੇਜ਼ਧਾਰ ਹਮਲੇ ਕੀਤੇ ਅਤੇ ਉਨ੍ਹਾਂ ‘ਤੇ ਸਿੱÎਖਿਆ ਅਤੇ ਸਿਹਤ ਸੁਵਿਧਾਵਾਂ ਨੂੰ ਨਜਰਅੰਦਾਜ਼ ਕਰਨ ਦਾ ਦੋਸ਼ ਲਗਾਇਆ। ਜਿਨ੍ਹਾਂ ਨੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਾਖੋਰੀ ‘ਚ ਧਕੇਲ ਦਿੱਤਾ ਹੈ।
bajva
ਇਥੇ ਪਾਰਟੀ ਵਰਕਰਾਂ ਦੀ ਭਾਰੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਾਜਵਾ ਨੇ ਅਕਾਲੀ ਭਾਜਪਾ ਸਰਕਾਰ ਦੀਆਂ ਖਾਮੀਆਂ ਨੂੰ ਸਾਹਮਣੇ ਲਿਆਉਣ ਲਈ ਪਾਰਟੀ ਵਰਕਰਾਂ ਨੂੰ ਉਤਸ਼ਾਹਿਤ ਕੀਤਾ। ਜਿਸ ‘ਚ ਖਾਸ ਤੌਰ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਦੀ ਨੂੰਹ ਬਠਿੰਡਾ ਤੋਂ ਮੈਂਬਰ ਲੋਕ ਸਭਾ ਹਰਸਿਮਰਤ ਕੌਰ ਬਾਦਲ ਦੇ ਝੂਠੇ ਵਾਅਦੇ ਹਨ, ਜਿਸ ਹਲਕੇ ਮਾਨਸਾ ਇਕ ਹਿੱਸਾ ਹੈ।ਬਾਜਵਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਮਾਲਵਾ ਤੋਂ ਸਿਆਸੀ ਬੁਨਿਆਦ ਕਾਇਮ ਕੀਤੀ। ਮਗਰ ਇਸ ਖੇਤਰ ਦੇ ਲੋਕਾਂ ਦੀ ਗਰੀਬੀ ਤੇ ਹੋਰਨਾਂ ਪ੍ਰੇਸ਼ਾਨੀਆਂ ‘ਚੋਂ ਬਾਹਰ ਨਿਕਲਣ ‘ਚ ਕਦੇ ਮਦਦ ਨਹੀਂ ਕੀਤੀ। ਇਹ ਸਿਰਫ ਆਪਣੇ ਸਿਆਸੀ ਫਾਇਦਿਆਂ ਨੂੰ ਪੂਰਾ ਕਰਨ ਖਾਤਿਰ ਵਿਕਾਸ ਦੇ ਨਾਂ ਦਾ ਸਹਾਰਾ ਲੈਂਦੇ ਹਨ। ਹਰਸਿਮਰਤ ਨੂੰ ਬਠਿੰਡਾ ਸੀਟ ਤੋਂ ਚੋਣ ਲੜਾਉਣ ਵੇਲੇ ਬਾਦਲਾਂ ਕੋਲ ਕੋਈ ਏਜੰਡਾ ਨਹੀਂ ਸੀ। ਬਾਦਲ ਪਰਿਵਾਰ ਨੇ ਮਾਲਵਾ ‘ਚ ਨਸ਼ੇ ਦੀ ਸੰਸਕ੍ਰਿਤੀ ਲਿਆਉਂਦੀ ਅਤੇ ਫਿਰ ਵੋਟਾਂ ਪੱਕੀਆਂ ਕਰਨ ਵਾਸਤੇ ਇਸ ਨੂੰ ਫੈਲਾਇਆ। ਮਾਲਵਾ ਖੇਤਰ ‘ਚ ਵੱਡੇ ਪੱਧਰ ‘ਤੇ ਲੋਕ ਕੈਂਸਰ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ ਕੋਲ ਇਲਾਜ ਲਈ ਕੋਈ ਸਥਾਨ ਨਹੀਂ ਹੈ। ਅਕਾਲੀਆਂ ਨੇ ਆਪਣੇ ਚੋਣ ਮਨੋਰਥ ਪੱਤਰ ‘ਚ ਕੈਂਸਰ ਦੇ ਮਰੀਜਾਂ ਨੂੰ ਫਰੀ ਇਲਾਜ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ। ਮਗਰ ਕੋਈ ਕੈਂਸਰ ਹਸਪਤਾਲ ਨਹੀਂ ਖੋਲ੍ਹਿਆ ਗਿਆ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮਾਲਵਾ ਦੇ ਸੰਗਰੂਰ ਜ਼ਿਲ੍ਹੇ ‘ਚ ਕੈਂਸਰ ਹਸਪਤਾਲ ਸਥਾਪਿਤ ਕਰਨ ਲਈ 500 ਕਰੋੜ ਰੁਪਏ ਮਨਜ਼ੂਰ ਕੀਤੇ ਹਨ।ਬਾਜਵਾ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ, ਜਿਹੜੀ ਖੁਦ ਨੂੰ ਔਰਤਾਂ ਦੀ ਹਮਦਰਦ ਹੋਣ ਦਾ ਦਾਅਵਾ ਕਰਦੀ ਹਨ ਅਤੇ ਨੰਨ੍ਹੀ ਛਾਂ ਪ੍ਰੋਜੈਕਟ ਚਲਾ ਰਹੀ ਹੈ। ਉਨ੍ਹਾਂ ਦਾ ਬੱਚੀਆਂ ਨੂੰ ਬਚਾਉਣ ‘ਚ ਕੋਈ ਧਿਆਨ ਨਹੀਂ ਹੈ। ਉਹ ਲੜਕੀਆਂ ਦੇ ਨਾਂ ‘ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਕੇ ਆਪਣੀ ਸਿਆਸਤ ਖੇਡ ਰਹੀ ਹੈ। ਉਨ੍ਹਾਂ ਨੇ ਪੰਜਾਬ ‘ਚ ਡਿੱਗਦੇ ਜਾ ਰਹੇ ਲੜਕੀਆਂ ਦੇ ਅਨੁਪਾਤ ‘ਤੇ ਸਵਾਲ ਕੀਤਾ, ਜੋ 1000 ਦੇ ਮੁਕਾਬਲੇ 870 ਤੋਂ 868 ਲੜਕੀਆਂ ਪਹੁੰਚ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨੰਨ੍ਹੀ ਛਾਂ ਪ੍ਰੋਜੈਕਟ ਰੈਨਬੇਕਸੀ ਵੱਲੋਂ ਸ਼ੁਰੂ ਕੀਤਾ ਇਕ ਵਧੀਆ ਪ੍ਰੋਜੈਕਟ ਸੀ, ਮਗਰ ਬਾਅਦ ‘ਚ ਇਸ ਨੂੰ ਹਰਸਿਮਰਤ ਬਾਦਲ ਨੇ ਹਾਈਜੈਕ ਕਰ ਲਿਆ। ਲੋਕਾਂ ਨੂੰ ਆਪਣੇ ਟੀਚਿਆਂ ਲਈ ਇਸਤੇਮਾਲ ਕੀਤਾ।ਹਰਸਿਮਰਤ ਬਾਦਲ ਨੇ ਤਰਨਤਾਰਨ ਦੀ ਦਲਿਤ ਲੜਕੀ ਹਰਬਿੰਦਰ ਕੌਰ ਦੇ ਹੱਕ ‘ਚ ਇਕ ਸ਼ਬਦ ਨਹੀਂ ਕਿਹਾ, ਜਿਸ ਨੂੰ ਪੁਲਿਸ ਨੇ ਲੋਕਾਂ ਵਿਚਾਲੇ ਕੁੱਟਿਆ ਸੀ। ਉਨ੍ਹਾਂ ਨੇ ਦੁਹਰਾਇਆ ਕਿ ਖੁਰਾਕ ਸੁਰੱਖਿਆ ਬਿੱਲ ਨੂੰ ਪਾਰਲੀਮੈਂਟ ਵੱਲੋਂ 5 ਅਗਸਤ ਤੋਂ ਸ਼ੁਰੂ ਹੋ ਰਹੇ ਸੈਸ਼ਨ ‘ਚ ਪਾਸ ਕਰ ਦਿੱਤਾ ਜਾਵੇਗਾ। ਇਸ ਮੌਕੇ ਮੀਟਿੰਗ ਨੂੰ ਸ਼ੇਰ ਸਿੰਘ ਗੱਾਗੋਵਾਲ, ਹਰਮਿੰਦਰ ਸਿੰਘ ਜੱਸੀ, ਅਜੀਤ ਇੰਦਰ ਸਿੰਘ ਮੋਫਰ, ਅਮਰਿੰਦਰ ਸਿੰਘ ਰਾਜਾ ਵੜਿੰਗ ਐਮ.ਐਲ.ਏ, ਗੁਰਪ੍ਰੀਤ ਕੌਰ ਧਾਲੀਵਾਲ, ਰਾਮ ਪਾਲ ਢੈਪਈ, ਮਨਜੀਤ ਸਿੰਘ ਝੱਲੱਬੁਟੀ, ਚਿਰੰਜੀ ਲਾਲ ਗਰਗ, ਬਿਕ੍ਰਮਜੀਤ ਸਿੰਘ ਮੋਫਰ, ਅਮਨ ਅਰੋੜਾ ਤੇ ਕੁਸ਼ਬਾ ਜਟਾਨਾ ਨੇ ਵੀ ਸੰਬੋਧਨ ਕੀਤਾ।

WRITTEN BY