Skip to content
Independent perspectives. Global stories.
BREAKING

ਜਾਣੀਆਂ ਗੋਲੀ ਕਾਂਡ ‘ਚ 2 ਔਰਤਾਂ ਗ੍ਰਿਫ਼ਤਾਰ

Share this story

ਸ਼ਾਹਕੋਟ, 23 ਜੁਲਾਈ (ਸੁਰਿੰਦਰ ਸਿੰਘ ਪਦਮ)-ਨੇੜਲੇ ਪਿੰਡ ਜਾਣੀਆਂ ਵਿਖੇ ਗੋਲੀ ਚਲਾ ਕੇ ਇਕ ਵਿਅਕਤੀ ਨੂੰ ਜ਼ਖਮੀ ਕਰਨ ਵਾਲੀ ਧਿਰ ਉਪਰ ਦਰਜ ਮੁਕੱਦਮੇ ‘ਚ ਲੋੜੀਂਦੀਆਂ ਦੋ ਔਰਤਾਂ ਨੂੰ ਸ਼ਾਹਕੋਟ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਲੰਘੇ ਐਤਵਾਰ ਨੂੰ ਪਿੰਡ ਜਾਣੀਆਂ ਵਿਖੇ ਸਰਪੰਚ ਦੀ ਚੋਣ ਜਿੱਤਣ ਦੀ ਖੁਸ਼ੀ ‘ਚ ਬੀਤੇ ਐਤਵਾਰ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਰਖਾਏ ਜਾਣ ਵਾਲੇ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਮੌਕੇ ਹੋਏ ਝਗੜੇ ‘ਚ ਸਰਪੰਚ ਦੀ ਚੋਣ ਹਾਰਨ ਵਾਲੀ ਧਿਰ ਵੱਲੋਂ ਗੋਲੀ ਚਲਾ ਕੇ ਮੱਖਣ ਸਿੰਘ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ। ਉਕਤ ਘਟਨਾ ‘ਚ ਸ਼ਾਹਕੋਟ ਪੁਲਿਸ ਨੇ ਬਿੰਦਰ ਸਿੰਘ ਪੁੱਤਰ ਸੂਬਾ ਸਿੰਘ ਸਮੇਤ ਔਰਤਾਂ ਸਣੇ ਅੱਠ ਵਿਅਕਤੀਆਂ ਉੱਪਰ ਮੁਕੱਦਮਾ ਦਰਜ ਕੀਤਾ ਸੀ। ਇਸ ਸਬੰਧੀ ਡੀ.ਐਸ.ਪੀ ਸ਼ਾਹਕੋਟ ਹਰਪ੍ਰੀਤ ਸਿੰਘ ਬੈਨੀਪਾਲ ਨੇ ਕਿਹਾ ਕਿ ਉਕਤ ਮੁਕੱਦਮੇ ‘ਚ ਸ਼ਾਮਿਲ ਰਣਜੀਤ ਕੌਰ ਉਰਫ ਰਾਣੀ ਪਤਨੀ ਪ੍ਰੇਮ ਸਿੰਘ ਅਤੇ ਗੁਰਦੀਪ ਕੌਰ ਪਤਨੀ ਸੂਬਾ ਸਿੰਘ ਵਾਸੀਆਨ ਜਾਣੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਦੋਵੇ ਔਰਤਾਂ ਨੂੰ ਨਕੋਦਰ ਅਦਾਲਤ ਵਿਚ ਪੇਸ਼ ਕਰ ਕੇ ਹੋਰ ਪੁਛਗਿਛ ਕਰਨ ਲਈ ਇਕ ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ ਉਨ੍ਹਾਂ ਕਿਹਾ ਕਿ ਉਕਤ ਘਟਨਾ ਦੇ ਬਾਕੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਵੱਲੋਂ ਥਾਂ-ਥਾਂ ‘ਤੇ ਛਾਪੇ ਮਾਰੀ ਕੀਤੀ ਜਾ ਰਹੀ ਹੈ।

 

WRITTEN BY