ਬਠਿੰਡਾ, 23 ਜੁਲਾਈ (ਗੁਰਦੀਪ ਮਾਨ)- ਬਠਿੰਡਾ ਪੁਲਿਸ ਨੇ ਇੱਕ ਮੁਕਵਰ ਦੀ ਤਲਾਹ ਮਿਲਣ ‘ਤੇ ਵੱਖ-ਵੱਖ ਸ਼ਹਿਰਾਂ ਵਿਚੋਂ ਮੋਟਰ ਸਾਇਕਲ ਅਤੇ ਕਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ ਨਾਲ ਮਿਲ ਕੇ ਜਾਅਲੀ ਕਾਗ਼ਜਾਤ ਤਿਆਰ ਕਰਕੇ ਐਤਵਾਰ ਨੂੰ ਬਠਿੰਡਾ ਸੇਲ ਉਪਰ ਵੇਚਣ ਵਾਲੇ ਗਿਰੋਹ ਦਾ ਪਰਦਾ ਫਾਸ ਕਰਦੇ ਹੋਏ ਇਸ ਸੇਲ ਵਾਲੀ ਜਗ੍ਹਾ ਤੇ ਜਾ ਕੇ ਪੁਲਿਸ ਨੇ ਕੁਝ ਮੋਟਰ ਸਾਇਕਲਾਂ ਅਤੇ ਕਾਰਾਂ ਨੂੰ ਆਪਣੈ ਕਬਜੇ ਵਿਚ ਲਿਆ । ਪਰ ਇਸ ਗਿਰੋਹ ਦਾ ਮੈਂਬਰ ਕੋਈ ਵੀ ਗ੍ਰਿਫ਼ਤਾਰ ਨਹੀ ਕੀਤਾ ਗਿਆ ਜਿਸ ਵਿਚ ਤਲਾਹ ਦੇਣ ਵਾਲੇ ਮੁਦਈ ਫੌਜਾ ਸਿੰਘ ਨੇ ਦੱਸਿਆ ਕਿ ਦੋਸ਼ੀ ਤਲਵੰਡੀ ਸਾਬੋ ਸ਼ਹਿਰ ਦੇ ਰਹਿਣ ਵਾਲੇ ਉਹਨਾਂ ਨੇ ਵੱਖ ਵੱਖ ਦੋਸੀ ਲਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ , ਹਰਪ੍ਰੀਤ ਸਿੰਘ ਪੁੱਤਰ ਧਰਮ ਸਿੰਘ ਵਾਸੀਅਨ ਤਲਵੰਡੀ ਸਾਬੋ , ਪ੍ਰਵੀਨ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਰਾਮਾ ਰੋਡ ਤਲਵੰਡੀ ਸਾਬੋ ਭਿੰਦਰ ਸਿੰਘ ਪੁੱਤਰ ਗੋਪਾਲ ਸਿੰਘ ਵਾਸੀ ਵਾਰਡ ਨ:ੰ 12 ਤਲਵੰਡੀ ਸਾਬੋ, ਵਿਜੇ ਕੁਮਾਰ ਪੁੱਤਰ ਪ੍ਰਕਾਸ਼ ਚੰਦ ਵਾਸੀ ਵਾਰਡ ਨੰ: 14 ਜਵਾਹਰਕੇ ਰੋਡ ਮਾਨਸਾ , ਕਪਿਲ ਸ਼ਰਮਾ ਪੁੱਤਰ ਭਾਰਤੀ ਪੇਂਟਰ ਵਾਸੀ ਮਹਾਵੀਰ ਚੌਂਕ ਕੈਥਲ ਦੇ ਉਪਰ ਮਕੱਦਮਾ ਨੰ. 136 ਅਤੇ ਅਧੀਨ ਧਾਰਾ 379, 380, 420, 411, 467, 468, 471, 120 ਬੀ ਲਗਾ ਕੇ ਪਰਚਾ ਦਰਜ ਕਰ ਲਿਆ ਹੈ।



