June 12, 2026 1:39 pm

ਮੋਦੀ ਬਣੇ ਉਦਯੋਗ ਜਗਤ ਦੇ ਮਨਪਸੰਦ ਪ੍ਰਧਾਨਮੰਤਰੀ

ਨਵੀਂ ਦਿੱਲੀ, (ਪੀ. ਟੀ)-ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਆਰਥਿਕ ਸੁਧਾਰਾਂ ਦੇ ਉਪਾਅ, ਉਨ੍ਹਾਂ ਦੀ ਕਾਰਜਸ਼ੈਲੀ, ਪਾਰਦਰਸ਼ਤਾ ਅਤੇ ਕਾਰੋਬਾਰੀ ਧਾਰਨਾ ਮਜ਼ਬੂਤ ਕਰਨ ਦੇ ਲਈ ਨਿਯਮਾਂ ਨੂੰ ਛੇਤੀ ਲਾਗੂ ਕਰਨ ਦੀ ਵਚਨਬੱਧਤਾ ਨਾਲ ਉਹ ਉਦਯੋਗ ਜਗਤ ਦੇ ਮਨਪਸੰਦ ਪ੍ਰਧਾਨਮੰਤਰੀ ਬਣ ਕੇ ਉਭਰੇ ਹਨ। ਵਣਜਕ ਅਤੇ ਉਦਯੋਗ ਸੰਗਠਨ ਐਸੋਚੈਮ ਦੇ ਸ਼੍ਰੀ ਮੋਦੀ ਸਰਕਾਰ ਦੇ 100 ਦਿਨ ਦੇ ਕਾਰਜਕਾਲ ਪੂਰਾ ਹੋਣ ਤੋਂ ਪਹਿਲੇ ਉਦਯੋਗ ਜਗਤ ਦੇ 357 ਮੁੱਖ ਕਾਰਜਕਾਰੀ ਅਧਿਕਾਰੀ ਸੀ.ਈ.ਓ., ਪ੍ਰਧਾਨ ਸਹਿ ਪ੍ਰਬੰਧ ਨਿਰਦੇਸ਼ਕ ਸੀ.ਐੱਮ.ਡੀ. ਅਤੇ ਸੀ.ਐੱਫ.ਓ. ‘ਤੇ ਆਧਾਰਤ ਸਰਵੇਖਣ ‘ਚ ਇਨ੍ਹਾਂ ਅਧਿਕਾਰੀਆਂ ਨੇ ਪ੍ਰਧਾਨਮੰਤਰੀ ਨੂੰ 10 ‘ਚ ਅੱਠ ਰੈਂਕਿੰਗ ਦਿੱਤੀ ਹੈ।ਰਿਪੋਰਟ ਵਿਚ ਲਗਭਗ 78 ਫੀਸਦੀ ਅਧਿਕਾਰੀਆਂ ਨੇ ਮੰਨਿਆ ਕਿ ਐੱਨ.ਡੀ.ਏ. ਸਰਕਾਰ ਨੇ ਭਾਰਤੀ ਅਰਥਵਿਵਸਥਾ ਦੇ ਪ੍ਰਤੀ ਨਿਵੇਸ਼ਕਾਂ ਦੇ ਨਜ਼ਰੀਏ ਨੂੰ ਬਦਲਿਆ ਹੈ। ਇਸ ਦੀ ਬਦੌਲਤ ਵਿਦੇਸ਼ੀ ਅਤੇ ਘਰੇਲੂ ਨਿਵੇਸ਼ਕਾਂ ਦੇ ਨਾਲ ਹੀ

ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਭਾਰਤ ਨੂੰ ਉਭਰਦੇ ਬਾਜ਼ਾਰ ਵਾਲੇ ਦੇਸ਼ਾਂ ਦੇ ਦਰਜੇ ‘ਤੇ ਰੱਖਿਆ ਹੈ ਅਤੇ ਸ਼ੇਅਰ ਬਾਜ਼ਾਰ ਵਿਚ ਉਨ੍ਹਾਂ ਦਾ ਨਿਵੇਸ਼ ਲਗਾਤਾਰ ਵਧਦਾ ਜਾ ਰਿਹਾ ਹੈ। ਰਿਪੋਰਟ ਵਿਚ 83 ਫੀਸਦੀ ਸੀ.ਈ.ਓ., ਸੀ.ਐੱਮ.ਡੀ. ਅਤੇ ਸੀ.ਐੱਫ.ਓ. ਦਾ ਕਹਿਣਾ ਹੈ ਕਿ ਇਸ ਦੌਰਾਨ ਭਾਰਤੀ ਅਰਥਵਿਵਸਥਾ ਦੀ ਬਰਾਮਦ, ਸੇਵਾ, ਉਦਯੋਗਿਕ ਉਤਪਾਦਨ, ਵਪਾਰ ਘਾਟਾ ਅਤੇ ਚਾਲੂ ਖਾਤੇ ਦਾ ਘਾਟਾ ਸਮੇਤ ਸਰਬ ਘਰੇਲੂ ਉਤਪਾਦ (ਜੀ.ਡੀ.ਪੀ.) ਦੇ ਮੋਰਚੇ ‘ਤੇ ਪ੍ਰਦਰਸ਼ਨ ਬਿਹਤਰ ਹੋਇਆ ਹੈ। ਮੋਦੀ ਸਰਕਾਰ ਦੇ ਆਰਥਿਕ ਵਿਕਾਸ ਨੂੰ 6 ਫੀਸਦੀ ਕਰਨ ਦੇ ਵਾਅਦੇ ਦੇ ਮੁਤਾਬਕ ਇਨ੍ਹਾਂ ਮਹੱਤਵਪੂਰਨ ਖੇਤਰਾਂ ਦੀ ਸਥਿਤੀ ਮਜ਼ਬੂਤ ਹੋਈ ਹੈ। ਐਸੋਚੈਮ ਨੇ ਕਿਹਾ ਕਿ ਇਸ ਦੌਰਾਨ ਸਰਕਾਰ ਤੋਂ ਵੱਡੀਆਂ ਉਮੀਦਾਂ ਲਗਾਏ ਬੈਠੇ ਖੇਤਰਾਂ ਦੇ ਲਈ ਕੁਝ ਖਾਸ ਰਿਹਾ। ਪ੍ਰਧਾਨਮੰਤਰੀ ਜਨ ਧਨ ਯੋਜਨਾ ਨੂੰ ਮਿਸ਼ਨ ਦੀ ਤਰ੍ਹਾਂ ਇਕ ਨਿਸ਼ਚਿਤ ਸਮਾਂ ਮਿਆਦ ਵਿਚ ਲਾਗੂ ਕਰਨ ਦੀ ਵਚਨਬੱਧਤਾ ਵਿੱਤੀ ਸ਼ਮੂਲੀਅਤ ਦਾ ਟੀਚਾ ਹਾਸਲ ਕਰਨ ਵਿਚ ਬੈਂਕਿੰਗ ਖੇਤਰ ਦੀ ਹਿੱਸੇਦਾਰੀ ਯਕੀਨੀ ਬਣਾਉਂਦਾ ਹੈ। ‘

Send this to a friend