ਪੱਚਰੰਡਾ/ਆਨੰਦਪੁਰ ਸਾਹਿਬ, 31 ਅਗਸਤ (ਬਲਵਿੰਦਰ ਸਿੰਘ)- ‘ਆਪ’ ਪਾਰਟੀ ਦੇ ਪਟਿਆਲਾ ਤੋ ਲੋਕ ਸਭਾ ਮੈਂਬਰ ਡਾ.ਧਰਮਵੀਰ ਗਾਂਧੀ ਨੇ ਐਮ.ਪੀ.ਬਨਣ ਤੋ ਬਾਅਦ ਆਪਣੇ ਜੱਦੀ ਪਿੰਡ ਪੱਚਰੰਡਾ ਵਿਖੇ ਆਪਣੀ ਪਹਿਲੀ ਫੇਰੀ ਦੋਰਾਨ ਇਥੇ ਹੋਏ ਇੱਕ ਸਨਮਾਨ ਸਮਾਗਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਅੱਜ ਉਨਾਂ ਮੰਨਿਆ ਕਿ ਪੰਜਾਬ ਅੰਦਰ ਹਾਲ ਹੀ ਵਿੱਚ ਪਟਿਆਲਾ ਤੇ ਤਲਬੰਡੀ ਸਾਬੋ ਵਿਖੇ ਹੋਈਆ ਜਿਮਨੀ ਚੋਣਾਂ ਵਿੱਚ ‘ ਆਪ ’ ਪਾਰਟੀ ਨੂੰ ਮਿਲੀ ਹਾਰ ਆਪਸੀ ਫੁੱਟ ਦਾ ਸਿੱਟਾ ਹੈ । ਉਨਾਂ ਕਿਹਾ ਕਿ ਇਹ ਦੋਵੇ ਸੀਟਾ ਜਿਥੇ ਹਾਈਪੋਫਾਈਲ ਸਨ ਉਥੇ ਅਕਾਲੀ ਦਲ (ਬਾਦਲ) ਤੇ ਕਾਂਗਰਸ ਪਾਰਟੀ ਦਾ ਵਕਾਰ ਦਾਅ ਸੀ ਤੇ ਦੋਵਾਂ ਪਾਰਟੀਆਂ ਵਿਚਕਾਰ ਇਹ ਸਮਝੋਤਾ ਹੋਇਆ ਕਿ ਪਟਿਆਲਾ ਸੀਟ ਕਾਂਗਰਸ ਤੇ ਤਲਵੰਡੀ ਸਾਬੋ ਦੀ ਸੀਟ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਜਿਤਾਈ ਜਾਵੇ । ਉਨਾਂ ਆਪਣੀ ਜਿੱਤ ਦਾ ਕਾਰਨ ਦੱਸਦਿਆਂ ਕਿਹਾ ਕਿ ਪਟਿਆਲਾ ਲੋਕ ਸਭਾ ਹਲਕਾ ਕਾਫੀ
¦ਮਾ ਚੋੜਾ ਸੀ ਜਿਥੇ ਦੋਵਾਂ ਪਾਰਟੀਆ ਵੱਲੋਂ ਵੋਟਰਾਂ ਨੂੰ ਪੈਸੇ , ਸ਼ਰਾਬ ਤੇ ਹੋਰ ਨਸ਼ੇ ਵੰਡਣਾ ਵੱਸ ਦੀ ਗੱਲ ਨਹੀ ਸੀ, ਜਿਥੇ ਸਚਾਈ ਦੀ ਜਿੱਤ ਹੋਈ ਹੈ ਉਥੇ ਪਟਿਆਲਾ ਵਿਧਾਨ ਸਭਾ ਹਲਕਾ ਛੋਟਾ ਇਲਾਕਾ ਹੋਣ ਕਰਕੇ ਕਾਂਗਰਸ ਤੇ ਅਕਾਲੀਆਂ ਨੇ ਵੋਟਰਾਂ ਦੀ ਹਰ ਫਰਮਾਇਸ਼ ਪੂਰੀ ਕੀਤੀ ਅਤੇ ਨਸ਼ਿਆ ਦੀ ਖੁੱਲਕੇ ਵਰਤੋਂ ਕੀਤੀ । ਡਾ. ਗਾਂਧੀ ਇਸ ਮੋਕੇ ਦਾਅਵਾ ਕੀਤਾ ਕਿ ਪਟਿਆਲਾ ਵਿੱਚ ਸਿਰਫ 59 ਪ੍ਰਤੀਸ਼ਤ ਵੋਟ ਪਈ ਤੇ 41 ਪ੍ਰਤੀਸ਼ਤ ਵੋਟ ਉਕਤ ਦੋਵਾਂ ਪਾਰਟੀਆ ਦੀ ਦਹਿਸ਼ਤ ਕਾਰਨ ਨਹੀ ਪਈ ਜੋ ‘ ਆਪ ’ ਪਾਰਟੀ ਨੂੰ ਨੁਕਸਾਨ ਹੋਇਆ । ਇਥੇ ਬੂਥਾਂ ਤੇ ਕਬਜੇ ਵੀ ਕੀਤੇ ਗਏ । ਉਨਾਂ ਤਲਵੰਡੀ ਸਾਬੋ ਜਿਮਨੀ ਚੋਣ ਦੀ ਗੱਲ ਕਰਦਿਆ ਆਖਿਆ ਕਿ ਇਥੋਂ ਪਹਿਲਾਂ ਆਪ ਨੇ ਗਾਇਕ ਬਲਕਾਰ ਸਿੰਘ ਸਿੱਧੂ ਨੂੰ ਟਿਕਟ ਦਿੱਤੀ ਸੀ ਤੇ ਬਾਅਦ ਵਿਚ ਉਮੀਦਵਾਰ ਬਦਲਣ ਤੇ ‘ ਆਪ ’ ਪਾਰਟੀ ਆਪਸੀ ਫੁੱਟ ਦਾ ਸ਼ਿਕਾਰ ਹੋਈ ਜਿਸ ਦਾ ਸਿਧਾ ਫਾਇਦਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਨੂੰ ਹੋਇਆ ।