June 12, 2026 11:21 am

ਪ੍ਰਸਿੱਧ ਇਤਿਹਾਸਕਾਰ ਪ੍ਰੋਫੈਸਰ ਬਿਪਿਨ ਚੰਦਰ ਦਾ ਦਿਹਾਂਤ

Page-3_06 ਨਵੀਂ ਦਿੱਲੀ, 30 ਅਗਸਤ (ਪੀ.ਟੀ.)- ਦੇਸ਼ ਦੇ ਪ੍ਰਸਿੱਧ ਇਤਿਹਾਸਕਾਰ ਪ੍ਰੋਫੈਸਰ ਬਿਪਿਨ ਚੰਦਰ ਦਾ ਅੱਜ ਸਵੇਰੇ ਗੁੜਗਾਂਓ ‘ਚ ਉਨ੍ਹਾਂ ਦੇ ਘਰ ਦਿਹਾਂਤ ਹੋ ਗਿਆ। ਉਹ 86 ਸਾਲ ਦੇ ਸਨ। ਆਧੁਨਿਕ ਭਾਰਤ ਦੇ ਇਤਿਹਾਸ ਦੇ ਪ੍ਰਮੁੱਖ ਇਤਿਹਾਸਕਾਰ ਰਹੇ ਚੰਦਰ ਨੇ ਸਵੇਰੇ 6 ਵਜੇ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਵਿਦਿਆਰਥੀ ਰਹੇ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ਼ ਕਾਲਜ ਦੇ ਸਹਿਯੋਗੀ ਪ੍ਰੋਫੈਸਰ ਡਾ. ਰਾਕੇਸ਼ ਬਟਬਿਆਨ ਨੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਬਿਪਿਨ ਚੰਦਰ ਦਾ ਅੱਜ ਸਵੇਰੇ 6 ਵਜੇ ਨੀਂਦ ‘ਚ ਦਿਹਾਂਤ ਹੋ ਗਿਆ। ਆਧੁਨਿਕ ਭਾਰਤ ਦੇ ਇਤਿਹਾਸ ‘ਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਸੀ।

Send this to a friend