June 12, 2026 12:35 pm

60 ਲੱਖ ਦਾ ਤਾਜ ਲੈ ਕੇ ਸੁੰਦਰੀ ਫਰਾਰ

Page-3_20 ਯੰਗੂਨ, 30 ਅਗਸਤ (ਪੀ. ਟੀ)- ਮਿਸ ਏਸ਼ੀਆ ਪੈਸੀਫਿਕ ਦਾ ਖ਼ਿਤਾਬ ਵਾਪਸ ਲਏ ਜਾਣ ਤੋਂ ਬਾਅਦ ਮਿਆਂਮਾਰ ਦੀ ਪਹਿਲੀ ਇੰਟਰਨੈਸ਼ਨਲ ਬਿਊਟੀ ਕਵੀਨ ਮੇਅ ਮਾਇਟ ਨੋਈ ਇਕ ਲੱਖ ਯੂ.ਐਸ. ਡਾਲਰ (ਕਰੀਬ 60 ਲੱਖ ਰੁਪਏ) ਦਾ ਤਾਜ ਲੈ ਕੇ ਫ਼ਰਾਰ ਹੋ ਗਈ ਹੈ। ਆਯੋਜਕਾਂ ਨਾਲ ਧੋਖਾਧੜੀ ਅਤੇ ਬੂਰਾ ਸਲੂਕ ਕਰਨ ਦੇ ਦੋਸ਼ ‘ਚ ਉਸ ਦਾ ਖ਼ਿਤਾਬ ਵਾਪਸ ਲੈ ਲਿਆ ਗਿਆ। ਕਰੀਬ ਪੰਜ ਦਹਾਕਿਆਂ ਤੱਕ ਸੈਨਿਕ ਸ਼ਾਸਨ ਅਤੇ ਦੁਨੀਆ ਤੋਂ ਅਲੱਗ-ਥਲੱਗ ਪਿਆ ਦੇਸ਼ ਮਿਆਂਮਾਰ ਨੇ ਦੋ ਸਾਲ ਪਹਿਲਾ ਹੀ ਅੰਤਰਰਾਸ਼ਟਰੀ ਸੁੰਦਰਤਾ ਮੁਕਾਬਲੇ ‘ਚ ਭਾਗ ਲੈਣਾ ਸ਼ੁਰੂ ਕੀਤਾ ਹੈ। 18 ਸਾਲਾ ਮੇਅ ਮਾਇਟ ਨੋਈ ਨੇ ਮਈ 2014 ‘ਚ ਸਿਓਲ ‘ਚ ਹੋਏ ਮਿਸ ਏਸ਼ੀਆ ਪੈਸੀਫਿਕ ਵਰਲਡ ਦਾ ਖ਼ਿਤਾਬ ਜਿੱਤਿਆ ਸੀ ਪਰ ਮੁਕਾਬਲੇ ਦੇ ਮੀਡੀਆ ਡਾਇਰੈਕਟਰ

ਡੇਵਿਡ ਕਿਮ ਨੇ ਦੱਸਿਆ ਕਿ ਮਿਸ ਬਿਊਟੀ ਕਵੀਨ ਆਪਣੇ ਦੇਸ਼ ਵਾਪਸ ਭੱਜ ਗਈ ਅਤੇ ਉਸਨੇ ਆਪਣਾ ਫ਼ੋਨ ਵੀ ਬੰਦ ਕਰ ਲਿਆ।

Send this to a friend