Skip to content
Independent perspectives. Global stories.
BREAKING

ਭਾਰਤ ਦੇ ਮੰਗਲ ਮਿਸ਼ਨ ਨੇ 90 ਫ਼ੀਸਦੀ ਯਾਤਰਾ ਪੂਰੀ ਕੀਤੀ- ਇਸਰੋ

Share this story

Page-1_13 ਚੇਨਈ, 29 ਅਗਸਤ (ਪੀ. ਟੀ)- ਭਾਰਤ ਦਾ ਪਹਿਲਾ ਮੰਗਲ ਮਿਸ਼ਨ ਆਪਣੇ ਟੀਚੇ ਦੇ ਨਜ਼ਦੀਕ ਪਹੁੰਚ ਗਿਆ ਹੈ ਅਤੇ ਪੁਲਾੜੀ ਜਹਾਜ਼ ਨੇ ਲਾਲ ਗ੍ਰਹਿ ਦੀ ਆਪਣੀ 90 ਫ਼ੀਸਦੀ ਯਾਤਰਾ ਪੂਰੀ ਕਰ ਲਈ ਹੈ। ਇਸਰੋ ਨੇ ਸੋਸ਼ਲ ਨੈੱਟਵਰਕਿੰਗ ਪੋਰਟਲ ‘ਤੇ ਆਪਣੇ ਇਕ ਪੋਸਟ ‘ਚ ਦੱਸਿਆ ਕਿ ਮਿਸ਼ਨ ਨੇ ਮੰਗਲ ਦੀ 90 ਫ਼ੀਸਦੀ ਯਾਤਰਾ ਪੂਰੀ ਕਰ ਲਈ ਹੈ। ਗੌਰਤਲਬ ਹੈ ਕਿ ਇਸ ਯੋਜਨਾ ਦੀ ਲਾਗਤ 450 ਕਰੋੜ ਰੁਪਏ ਹੈ। ਮੰਗਲ ਯਾਨ ਨੂੰ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਪਿਛਲੇ ਸਾਲ ਪੰਜ ਨਵੰਬਰ ਨੂੰ ਛੱਡਿਆ ਗਿਆ ਸੀ। ਇਸ ਨੂੰ ਮੰਗਲ ਦੇ ਘੇਰੇ ‘ਚ 24 ਸਤੰਬਰ ਨੂੰ ਦਾਖਲ ਹੋਣਾ ਹੈ। ਇਸ ਯੋਜਨਾ ਨਾਲ ਵਿਗਿਆਨੀਆਂ ਨੂੰ ਇਸ ਗ੍ਰਹਿ ਦੇ ਬਾਰੇ ‘ਚ ਬਿਹਤਰ ਜਾਣਕਾਰੀ ਇਕੱਤਰ ਕਰਨ ਦਾ ਮੌਕਾ ਮਿਲੇਗਾ।

WRITTEN BY