ਨਵੀਂ ਦਿੱਲੀ, 29 ਅਗਸਤ (ਪੀ. ਟੀ)- ਕੁਵੈਤ ਵਿਚ ਮਿਸਰ ਤੇ ਪੰਜਾਬੀ ਕਾਮਿਆਂ ਵਿਚਕਾਰ ਖੂਨੀ ਝੜਪ ਹੋਈ ਜਿਸ ਵਿਚ ਮਿਸਰ ਦੇ ਦੋ ਕਾਮਿਆਂ ਦੀ ਮੌਤ ਹੋ ਗਈ ਜਿਨ੍ਹਾਂ ਦੀ ਹੱਤਿਆ ਦੇ ਦੋਸ਼ ਵਿਚ 25 ਪੰਜਾਬੀ ਕਾਮਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਰਅਸਲ ਇਨ੍ਹਾਂ ਪੰਜਾਬੀ ਕਾਮਿਆਂ ਦਾ ਝਗੜਾ ਮਿਸਰ ਦੇ ਕਾਮਿਆਂ ਨਾਲ ਹੋ ਗਿਆ ਸੀ ਤੇ ਇਸ ਟਕਰਾਅ ਦੌਰਾਨ ਮਿਸਰ ਦੇ ਦੋ ਕਾਮਿਆਂ ਦੀ ਮੌਤ ਹੋ ਗਈ। ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਕਾਮਿਆਂ ਦਾ ਕਹਿਣਾ ਹੈ ਕਿ ਕੁਵੈਤ ਪੁਲਿਸ ਉਨ੍ਹਾਂ ਨੂੰ ਖਾਣਾ ਤੱਕ ਨਹੀਂ ਦੇ ਰਹੀ ਤੇ ਨਾ ਹੀ ਹੋਰ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾ ਰਹੀ ਹੈ।



