ਨਵੀਂ ਦਿੱਲੀ 28 ਅਗਸਤ (ਮਨਪ੍ਰੀਤ ਸਿੰਘ ਖਾਲਸਾ)- ਅਜ ਹਰਿਆਣਾ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਹਰਿਆਣਾ ਜਨਹਿੱਤ ਕਾਂਗਰਸ (ਹਜਕਾ) ਦਾ ਗਠਜੋੜ ਟੁੱਟ ਗਿਆ ਹੈ। ਹਜਕਾ ਦੇ ਪ੍ਰਧਾਨ ਕੁਲਦੀਪ ਬਿਸ਼ਨੋਈ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਸ ਦਾ ਐਲਾਨ ਕੀਤਾ। ਬਿਸ਼ਨੋਈ ਨੇ ਕਿਹਾ ਕਿ ਇਹ ਗਠਜੋੜ ਭਾਰਤੀ ਜਨਤਾ ਪਾਰਟੀ ਦੇ ਕਾਰਨ ਟੁੱਟ ਰਿਹਾ ਹੈ। ਭਾਰਤੀ ਜਨਤਾ ਪਾਰਟੀ ਨੇ ਆਪਣੀ ਸਹਿਯੋਗੀ ਹਜਕਾ ਨੂੰ ਬਣਦਾ ਸਨਮਾਨ ਨਹੀਂ ਦਿੱਤਾ। ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਕੈਥਲ ਵਿਖੇ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਕੁਲਦੀਪ ਬਿਸ਼ਨੋਈ ਨੂੰ ਸੱਦਾ ਨਹੀਂ ਦਿੱਤਾ ਸੀ। ਉਸ ਦੌਰਾਨ ਹੀ ਇਸ ਗੱਲ ਦੇ ਸੰਕੇਤ ਮਿਲ ਗਏ ਸਨ ਕਿ ਇਹ ਗਠਜੋੜ ਹੁਣ ਲੰਬਾ ਸਮਾਂ ਨਹੀਂ ਚੱਲਣ ਵਾਲਾ।
ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਇਸ ਗਠਜੋੜ ’ਚ ਦਰਾਰ ਲਈ ਬਿਸ਼ਨੋਈ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਭਾਰਤੀ ਜਨਤਾ ਪਾਰਟੀ ਹਰਿਆਣਾ ’ਚ ਹਜਕਾ ਨੂੰ 20 ਤੋਂ ਜ਼ਿਆਦਾ ਸੀਟਾਂ ਦੇਣ ਦੇ ਹੱਕ ’ਚ ਨਹੀਂ ਸੀ ਪਰ ਹਜਕਾ, ਭਾਜਪਾ ਤੋਂ ਬਰਾਬਰ ਦੀਆਂ ਸੀਟਾਂ ਦੀ ਮੰਗ ਕਰ ਰਹੀ ਸੀ। ਗਠਜੋੜ ਟੁੱਟਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਹੁਣ ਸੂਬੇ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ’ਤੇ ਇਕੱਲਿਆਂ ਚੋਣ ਲੜੇਗੀ।
ਦੋਹਾਂ ਪਾਰਟੀਆਂ ਨੇ ਇਸ ਸਾਲ ਦੀਆਂ ਲੋਕ ਸਭਾ ਚੋਣਾਂ ਮਿਲ ਕੇ ਲੜੀਆ- ਸਨ। ਚੋਣ ਸਮਝੌਤੇ ਮੁਤਾਬਕ ਹਜਕਾ ਦੋ ਸੀਟਾ- ’ਤੇ ਚੋਣ ਲੜੀ ਸੀ, ਜਦੋ- ਕਿ ਹਰਿਆਣਾ ’ਚ ਭਾਰਤੀ ਜਨਤਾ ਪਾਰਟੀ ਨੇ 8 ਸੀਟਾ- ’ਤੇ ਆਪਣੇ ਉਮੀਦਵਾਰ ਉਤਾਰੇ ਸਨ। 8 ਸੀਟਾ- ’ਚੋ- ਭਾਰਤੀ ਜਨਤਾ ਪਾਰਟੀ 7 ਸੀਟਾ- ’ਤੇ ਚੋਣ ਜਿੱਤ ਗਈ ਸੀ, ਜਦੋ- ਕਿ ਹਜਕਾ ਦੇ ਦੋਵੇ- ਉਮੀਦਵਾਰ ਚੋਣ ਹਾਰ ਗਏ। ਇੱਥੋ- ਤੱਕ ਕਿ ਪਾਰਟੀ ਦੇ ਪ੍ਰਧਾਨ ਕੁਲਦੀਪ ਬਿਸ਼ਨੋਈ ਆਪਣਾ ਗੜ੍ਹ ਸਮਝੀ ਜਾਣ ਵਾਲੀ ਹਿਸਾਰ ਸੀਟ ਤੋ- ਚੋਣ ਹਾਰ ਗਏ ਸਨ।



