ਬੰਗਲੌਰ, 28 ਅਗਸਤ (ਪੀ. ਟੀ)- ਬੰਗਲੌਰ ਪੁਲਿਸ ਨੇ ਰੇਲ ਮੰਤਰੀ ਸਦਾਨੰਦ ਗੌੜਾ ਦੇ ਬੇਟੇ ਕਾਰਤਿਕ ਖ਼ਿਲਾਫ਼ ਜਬਰ ਜਨਾਹ ਅਤੇ ਧੋਖੇਬਾਜ਼ੀ ਦਾ ਮਾਮਲਾ ਦਰਜ ਕੀਤਾ ਹੈ। ਮਾਡਲ ਤੋਂ ਅਦਾਕਾਰ ਬਣੀ ਮੈਤ੍ਰਿਈ ਨਾਮਕ ਮਹਿਲਾ ਨੇ ਕਾਰਤਿਕ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਧਾਰਾ 376, 420 ਅਤੇ 406 ਦੇ ਤਹਿਤ ਰੇਲ ਮੰਤਰੀ ਦੇ ਬੇਟੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਕ ਪੁਲਿਸ ਅਧਿਕਾਰੀ ਮੁਤਾਬਿਕ ਮੈਤ੍ਰਿਈ ਨਾਮਕ ਇਕ ਮਹਿਲਾ ਨੇ ਬੰਗਲੌਰ ਪੁਲਿਸ ਥਾਣੇ ‘ਚ ਰੇਲ ਮੰਤਰੀ ਦੇ ਬੇਟੇ ਕਾਰਤਿਕ ਖ਼ਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ ਕਰਵਾਇਆ ਹੈ ਤੇ ਮਾਮਲੇ ਦੀ ਜਾਂਚ ਜਲਦ ਸ਼ੁਰੂ ਕੀਤੀ ਜਾ ਰਹੀ ਹੈ।
ਰੇਲ ਮੰਤਰੀ ਸਦਾਨੰਦ ਗੌੜਾ ਦੇ ਬੇਟੇ ਖ਼ਿਲਾਫ਼ ਜਬਰ ਜਨਾਹ ਅਤੇ ਧੋਖੇਬਾਜ਼ੀ ਦਾ ਮਾਮਲਾ ਦਰਜ



