Skip to content
Independent perspectives. Global stories.
BREAKING

ਜੰਗਬੰਦੀ ਸਮਝੌਤਾ ਸਥਾਈ ਰਹਿਣ ਦੀ ਉਮੀਦ – ਕੈਰੀ

Share this story

Page-1_21 ਵਾਸ਼ਿੰਗਟਨ, 27 ਅਗਸਤ (ਪੀ. ਟੀ)- ਇਸਰਾਈਲ ਤੇ ਹਮਾਸ ਵਿਚਕਾਰ ਹਾਲ ਹੀ ‘ਚ ਜੰਗਬੰਦੀ ਸਮਝੌਤੇ ਦਾ ਸਵਾਗਤ ਕਰਦੇ ਹੋਏ ਅਮਰੀਕੀ ਵਿਦੇਸ਼ ਮੰਤਰੀ ਜਾਹਨ ਕੈਰੀ ਨੇ ਉਮੀਦ ਜਤਾਈ ਹੈ ਕਿ ਇਹ ਕਦਮ ਖੇਤਰ ‘ਚ ਚਿਰ ਸਥਾਈ ਸ਼ਾਂਤੀ ਲਿਆਉਣ ‘ਚ ਸਥਾਈ ਅਤੇ ਟਿਕਾਊ ਸਾਬਤ ਹੋਵੇਗਾ। ਕੈਰੀ ਨੇ ਕਿਹਾ ਕਿ ਅਮਰੀਕਾ ਅੱਜ ਦੀ ਜੰਗਬੰਦੀ ਸਮਝੌਤੇ ਦਾ ਸਮਰਥਨ ਕਰਦਾ ਹੈ ਅਤੇ ਸਾਰੇ ਪੱਖਾਂ ਨੂੰ ਅਪੀਲ ਕਰਦਾ ਹੈ ਕਿ ਉਹ ਇਸ ਦੀ ਸ਼ਰਤਾਂ ਦਾ ਪਾਲਨ ਕਰਨ। ਗਾਜ਼ਾ ‘ਚ ਲੋਕਾਂ ਲਈ ਤਤਕਾਲ ਮਨੁੱਖੀ ਮਦਦ ਪਹੁੰਚਾਉਣ ‘ਚ ਤੇਜ਼ੀ ਲਿਆਉਣ ਨੂੰ ਜ਼ਰੂਰੀ ਦੱਸਦੇ ਹੋਏ ਕੈਰੀ ਨੇ ਕਿਹਾ ਕਿ ਅਮਰੀਕਾ ਅਤੇ ਅੰਤਰਰਾਸ਼ਟਰੀ ਸਮੂਹ ਇਸ ਯਤਨ ਦਾ ਸਮਰਥਨ ਕਰਨ ਲਈ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹੈ।

WRITTEN BY