ਸ੍ਰੀਨਗਰ, 27 ਅਗਸਤ (ਪੀ. ਟੀ)- ਜੰਮੂ-ਕਸ਼ਮੀਰ ਤੋਂ ਹੱਜ ਯਾਤਰੀਆਂ ਦਾ ਪਹਿਲਾ ਜਥਾ ਬੁੱਧਵਾਰ ਨੂੰ ਸ੍ਰੀਨਗਰ ਤੋਂ ਸਾਊਦੀ ਅਰਬ ਸਥਿਤ ਮਦੀਨਾ ਲਈ ਰਵਾਨਾ ਹੋਇਆ। ਸ੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਏਅਰ ਇੰਡੀਆ ਦੇ ਜਹਾਜ਼ ਨੇ 275 ਯਾਤਰੀਆਂ ਦੇ ਜਥੇ ਨਾਲ ਬੁੱਧਵਾਰ ਸਵੇਰੇ ਮਦੀਨਾ ਲਈ ਉਡਾਨ ਭਰੀ। ਇਸ ਸਾਲ ਜੰਮੂ-ਕਸ਼ਮੀਰ ਤੋਂ 7007 ਮੁਸਲਿਮ ਯਾਤਰੀ ਸੂਬਾ ਸਰਕਾਰ ਦੇ ਕੋਟੇ ਤੋਂ ਹੱਜ ਯਾਤਰਾ ‘ਤੇ ਜਾਣਗੇ।



