ਚੰਡੀਗੜ੍ਹ, 26 ਅਗਸਤ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਦਾ ਹੀ ਅਨੁਸੂਚਿਤ ਤੇ ਪਿਛੜਾ ਵਰਗ ਦੇ ਲੋਕਾਂ ਦੇ ਹਿੱਤਾਂ ਦਾ ਖਿਆਲ ਰੱਖਦੇ ਹੋਏ ਉਨ੍ਹਾਂ ਦੇ ਲਈ ਅਨੇਕਾਂ ਕਲਿਆਣਕਾਰੀ ਯੋਜਨਾਵਾਂ ਲਾਗੂ ਕੀਤੀਆਂ ਹਨ ਅਤੇ ਭਵਿੱਖ ਵਿਚ ਵੀ ਇਨ੍ਹਾਂ ਵਰਗਾਂ ਦੇ ਲੋਕਾਂ ਦੇ ਹਿੱਤਾਂ ਦਾ ਪੂਰਾ ਖਿਆਲ ਰੱਖਿਆ ਜਾਵੇਗਾ।ਅੱਜ ਇਥੇ ਆਏ ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਹੁੱਡਾ ਨੇ ਇਹ ਗੱਲ ਕਹੀ। ਇਹ ਨੁਮਾਇੰਦੇ ਰਾਜ ਦੇ ਹਰਿਆਣਾ ਅਨੁਸੂਚਿਤ ਜਾਤੀ ਵਿੱਤ ਤੇ ਵਿਕਾਸ ਨਿਗਮ ਅਤੇ ਹਰਿਆਣਾ ਪਿਛੜੇ ਵਰਗ ਤੇ ਆਰਥਿਕ ਕਮਜੋਰ ਵਰਗ ਕਲਿਆਣ ਨਿਗਮ ਵੱਲੋਂ ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਦੇ ਲਗਭਗ 1.64 ਕਰੋੜ ਲੋਕਾਂ ਦੇ 154 ਕਰੋੜ ਰੁਪਏ ਦੇ ਕਰਜ਼ੇ ਅਤੇ ਬਕਾਏ ਨੂੰ ਮਾਫ ਕਰਨ ਦੇ ਐਲਾਨ ਦੇ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਨ ਦੇ ਲ
ਈ ਇਥੇ ਆਏ ਸਨ। ਇਸ ਮੌਕੇ ’ਤੇ ਮੁੱਖ ਮੰਤਰੀ ਸ੍ਰੀ ਹੁੱਡਾ ਨੇ ਕਿਹਾ ਕਿ ਅਨੁਸੂਚਿਤ ਜਾਤੀ ਦੇ ਲੋਕਾਂ ਵੱਲੋਂ ਹਰਿਆਣਾ ਅਨੁਸੂਚਿਤ ਜਾਤੀ ਵਿੱਤ ਤੇ ਵਿਕਾਸ ਨਿਗਮ ਤੋਂ ਭਵਿੱਖ ਵਿਚ ਵੀ ਲਏ ਜਾਣ ਵਾਲੇ ਕਰਜ਼ਿਆਂ ’ਤੇ ਲੱਗਣ ਵਾਲੇ ਕੁਲ ਵਿਆਜ ਦਾ ਪੰਜਾਹ ਫੀਸਦੀ ਰਾਜ ਸਰਕਾਰ ਸਹਿਣ ਕਰੇਗੀ। ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਨੁਮਾਇਦਿਆਂ ਵਿਚ ਸ੍ਰੀ ਰਾਮਸ਼ਰਣ ਭੋਲਾ, ਸਾਬਕਾ ਮੰਤਰੀ ਸ੍ਰੀ ਰਣ ਸਿੰਘ, ਸਾਬਕਾ ਆਈਏਐਸ ਆਰ ਬੀ ਲਾਂਗਯਾਨ, ਕੁਰੂਕੇਸ਼ਤਰ ਯੂਨੀਵਰਸਿਟੀ ਦੇ ਐਸਸੀ-ਐਸਟੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਕਾਮਰਾਜ, ਅੰਬੇਦਕਾਰ ਸਭਾ, ਪੁੰਡਰੀ ਦੇ ਪ੍ਰਧਾਨ ਦੇ ਸ੍ਰੀ ਜੋਗੀਰਾਮ, ਅੰਬੇਦਕਰ ਸਭਾ, ਫਤਿਹਾਬਾਦ ਦੇ ਪ੍ਰਧਾਨ ਸ੍ਰੀ ਰਾਮਫਲ, ਐਸਸੀ-ਐਸਟੀ ਕਰਮਚਾਰੀ ਯੂਨੀਅਨਾਂ ਦੇ ਪ੍ਰਧਾਨ ਸ੍ਰੀ ਸੱਤਿਆਵਾਨ ਤੇ ਸ੍ਰੀ ਕਰਮਵੀਰ, ਚੇਅਰਮੈਨ ਸ੍ਰੀ ਸੁਰਿੰਦਰ ਤੇ ਡਾ. ਮਹਾਵੀਰ ਸਮੇਤ ਅਨੇਕਾਂ ਸਖ਼ਸੀਅਤਾਂ ਮੌਜੂਦ ਸਨ।



