ਚੰਡੀਗੜ੍ਹ, 26 ਅਗਸਤ (ਪੀ. ਟੀ)- ਤਲਵੰਡੀ ਸਾਬੋ ਅਤੇ ਪਟਿਆਲਾ ਜ਼ਿਮਨੀ ਚੋਣਾਂ ਚ ਆਮ ਆਦਮੀ ਪਾਰਟੀ ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਹੋਣ ਤੋਂ ਬਾਦ ਪੰਜਾਬ ਦੇ ਮੁ¤ਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਡਿਪਟੀ ਮੁ¤ਖ ਮੰਤਰੀ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਤਿ¤ਖੇ ਸ਼ਬਦੀ ਵਾਰ ਕੀਤੇ ਹਨ। ਅ¤ਜ ਚੰਡੀਗੜ੍ਹ ’ਚ ਕੈਬਨਿਟ ਮੀਟਿੰਗ ਉਪਰੰਤ ਚੋਣਵੇਂ ਪ¤ਤਰਕਾਰਾਂ ਨਾਲ ਗ¤ਲਬਾਤ ਦੌਰਾਨ ਸੁਖਬੀਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਦੀ ਇਕ ਹਵਾ ਬਣਾ ਦਿਤੀ ਗਈ ਸੀ ਜਿਸ ਕਾਰਨ ਲੋਕਾਂ ਨੇ ਬਿਨਾ ਸੋਝੇ ਸਮਝੇ ਇਸ ਪਾਰਟੀ ਨੂੰ ਵੋਟਾਂ ਪਾ ਦਿਤੀਆਂ। ਪਰ ਹੁਣ ਜਿਮਨੀ ਚੋਣਾਂ ਨੇ ਇਹ ਸਾਫ ਕਰ ਦਿਤਾ ਹੈ ਕਿ ਜਿੰਨੀ ਛੇਤੀ ਆਮ ਆਦਮੀ ਪਾਰਟੀ ਆਈ ਸੀ ਉਸ ਤੋਂ ਜ਼ਿਆਦਾ ਛੇਤੀ ਚਲੀ ਗਈ ਹੈ। ਐਨੀ ਛੇਤੀ ਸਫਾਇਆ ਤਾਂ ਕਿਸੇ ਦਾ ਵੀ ਨਹੀਂ ਹੋਇਆ ਸੀ। ਪੰਜਾਬੀ ਇਸੇ ਤਰ੍ਹਾਂ ਦੇ ਹੁੰਦੇ ਨੇ। ਸੁਖਬੀਰ ਨੇ ਕਿਹਾ ਕਿ ਜੇਕਰ
ਲੋਕ ਸਭਾ ਚੋਣਾਂ ਨਿਰਧਾਰਤ ਮਿਤੀ ਤੋਂ 15 ਦਿਨ ਪਹਿਲਾਂ ਹੋ ਜਾਂਦੀਆਂ ਤਾਂ ਆਪ ਨੂੰ ਪੰਜਾਬ ਚ ਕੋਈ ਸੀਟ ਨਹੀਂ ਮਿਲਣੀ ਸੀ।
ਦੂਜੇ ਪਾਸੇ ਮੁ¤ਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵ¤ਖਰੇ ਤੌਰ ਤੇ ਗ¤ਲਬਾਤ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦਾ ਬੁਲਬੁਲਾ ਫੁ¤ਟ ਗਿਆ ਹੈ। ਲੋਕਾਂ ਨੂੰ ਇਸ ਪਾਰਟੀ ਬਾਰੇ ਪਤਾ ਚ¤ਲ ਗਿਆ ਹੈ ਤੇ ਇਸੇ ਕਾਰਨ ਇਸ ਦਾ ਜਿਮਨੀ ਚੋਣਾਂ ਚ ਇਹ ਹਾਲ ਹੋਇਆ ਹੈ। ਉਨ੍ਹਾਂ ਕਿਹਾ ਕਿ 2017 ਚੋਣਾਂ ਚ ਵੀ ਪਾਰਟੀ ਦਾ ਪੰਜਾਬ ਚ ਕੋਈ ਭਵਿਖ ਨਹੀਂ ਹੋਵੇਗਾ।



