ਜੰਮੂ 26 ਅਗਸਤ (ਪੀ. ਟੀ)- ਜੰਮੂ ਸੈਕਟਰ ਵਿਚ ਭਾਰਤ-ਪਾਕਿਸਤਾਨ ਸਰਹ¤ਦ ਉਪਰ ਨਿਰੰਤਰ 15 ਦਿਨ ਗੋਲੀਬਾਰੀ ਉਪਰੰਤ ਬੀਤੀ ਰਾਤ ਸ਼ਾਂਤੀ ਰਹੀ। ਇਸ ਸਮੇਂ ਦੌਰਾਨ ਪਾਕਿਸਤਾਨ ਵ¤ਲੋਂ 22 ਵਾਰ ਜੰਗਬੰਦੀ ਦੀ ਉਲੰਘਣਾ ਕਰਕੇ ਗੋਲੀਬਾਰੀ ਕੀਤੀ ਗਈ ਜਿਸ ਦੌਰਾਨ 2 ਆਮ ਨਾਗਰਿਕ ਮਾਰੇ ਗਏ ਤੇ 17 ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ ਸਰਹ¤ਦ ਨੇੜੇ ਰਹਿੰਦੇ ਲੋਕਾਂ ਦੇ ਘਰਾਂ ਨੂੰ ਵੀ ਨੁਕਸਾਨ ਪੁ¤ਜਾ ਹੈ। ਬੀ.ਐਸ.ਐਫ ਦੇ ਅਧਿਕਾਰੀ ਵਿਨੋਦ ਯਾਦਵ ਨੇ ਦਸਿਆ ਕਿ ਸਰਹ¤ਦ ਹੁਣ ਸ਼ਾਂਤ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਵਾਨਾਂ ਵ¤ਲੋਂ ਦਿ¤ਤੇ ਗਏ ਕਰਾਰੇ ਜਵਾਬ ਉਪਰੰਤ ਪਾਕਿਸਤਾਨੀ ਤੋਪਾਂ ਚੁ¤ਪ ਹੋ ਗਈਆਂ ਹਨ। ਸਬ ਡਵੀਜ਼ਨਲ ਪੁਲਿਸ ਅਧਿਕਾਰੀ ਦੇਵਿੰਦਰ ਸਿੰਘ ਨੇ ਦਸਿਆ ਕਿ ਨਿਰੰਤਰ ਗੋਲੀਬਾਰੀ ਕਾਰਨ ਸਮੁ¤ਚੀ ਸਰਹ¤ਦੀ ਪ¤ਟੀ ਪ੍ਰਭਾਵਿਤ ਹੋਈ ਸੀ। ਸਥਿ¤ਤੀ ਨਾਲ ਨਜਿ¤ਠਣ ਲਈ ਇਹ ਸਮਾਂ ਬਹੁਤ ਮੁਸ਼ਕਿਲਾਂ ਵਾਲਾ ਸੀ।



