Skip to content
Independent perspectives. Global stories.
BREAKING

ਅਮਰੀਕਨ ਅੰਗਰੇਜਾਂ ਦੀ ਹਿਫਾਜਤ ਲਈ ਤਾਂ ਅਮਰੀਕਾ ਦੀ ਪਾਲਿਸੀ ਸਪੱਸ਼ਟ, ਪਰ ਹੋਰਨਾਂ ਨਾਗਰਿਕਾਂ ਬਾਰੇ ਵੀ ਸਪੱਸ਼ਟ ਹੋਵੇ: ਮਾਨ

Share this story

ਫਤਿਹਗੜ੍ਹ ਸਾਹਿਬ, 26 ਅਗਸਤ (ਪੀ. ਟੀ)- ‘‘ਜਿਹੜੇ ਮੁਲਕ ਜਾਂ ਉਹਨਾਂ ਦੇ ਬਾਗੀ ਗਰੁੱਪ ਅਮਰੀਕਨ ਨਾਗਰਿਕਾਂ ਜਾਂ ਮਨੁੱਖਤਾ ਦਾ ਕਤਲੇਆਮ ਕਰਦੇ ਹਨ, ਉਹਨਾਂ ਉਤੇ ਅਮਰੀਕਾ ਸਿਆਸੀ, ਮਾਲੀ ਅਤੇ ਫੌਜੀ ਕਾਰਵਾਈ ਜਰੂਰ ਕਰੇਗਾ। ਇਹ ਪਾਲਿਸੀ ਤਾਂ ਅਮਰੀਕਾ ਦੀ ਸਪੱਸ਼ਟ ਹੈ। ਪਰ ਜੋ ਹੋਰਨਾਂ ਜਾਂ ਸਿੱਖ ਕੌਮ ਨਾਲ ਸੰਬੰਧਤ ਅਮਰੀਕਾ ਦੇ ਨਾਗਰਿਕ ਹਨ, ਜਿਵੇਂ ਗੁਰਦਾਸਪੁਰ ਦੇ ਰਹਿਣ ਵਾਲੇ ਸ. ਪ੍ਰਭਜੋਤ ਸਿੰਘ ਜੋ ਅਮਰੀਕਨ ਨਾਗਰਿਕ ਹਨ ਉਹਨਾਂ ਦੀ ਗੁਰਦਾਸਪੁਰ ਜੇਲ੍ਹ ਵਿਚ ਜੋ ਮੌਤ ਹੋਈ ਹੈ, ਕੀ ਅਮਰੀਕਾ ਉਸਨੂੰ ਵੀ ਓਨੀਂ ਹੀ ਗੰਭੀਰਤਾ ਨਾਲ ਲਵੇਗਾ, ਜਿੰਨੀ ਗੰਭੀਰਤਾ ਨਾਲ ਅਮਰੀਕਨ ਅੰਗਰੇਜਾਂ ਨੂੰ ਲੈਦਾ ਹੈ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਅਮਰਕਿਾ ਸ. ਪ੍ਰਭਜੋਤ ਸਿੰਘ ਦੇ ਕੇਸ ਵਿਚ ਕੀ ਐਕਸ਼ਨ ਕਰ ਰਿਹਾ ਹੈ? ਕੀ ਅਮਰੀਕਾ ਵਿਚ ਬਰਾਬਰਤਾ ਦੀ ਸੋਚ ਲਾਗੂ ਹੁੰਦੀ ਹੈ ਜਾਂ ਨਹੀਂ?ਅਮਰੀਕਨ ਅੰਗਰੇਜਾਂ ਬਾਰੇ ਤਾਂ ਅਮਰੀਕਾ ਦੀ ਪਾਲਿਸੀ ਸਪੱਸ਼ਟ ਹੋ ਗਈ ਹੈ ਪਰ ਬਾਕੀ

ਅਮਰੀਕਨ ਨਾਗਰਿਕਾਂ ਬਾਰੇ ਅਮਰੀਕਾ ਦੇ ਕੀ ਅਮਲ ਹਨ, ਉਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੂਰਨ ਜਾਣਕਾਰੀ ਚਾਹੁੰਦਾ ਹੈੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੀ ਸ਼੍ਰੀ ਓਬਾਮਾ ਹਕੂਮਤ ਨੂੰ ਆਪਣੀ ਕੌਮਾਂਤਰੀ ਪੱਧਰ ਦੀ ਸੋਚ ਅਧੀਨ ਸਵਾਲ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਇਥੇ ਇਹ ਵਰਣਨ ਕਰਨਾਂ ਜਰੂਰੀ ਹੈ ਕਿ ਹਿੰਦ ਵਿਚ ਵੀ ਜਦੋਂ ਕੋਈ ਬਹੁ ਗਿਣਤੀ ਹਿੰਦੂ ਕੌਮ ਨਾਲ ਕੋਈ ਦੁਖਾਂਤ ਵਾਪਰਦਾ ਹੈ ਤਾਂ, ਸਭ ਹਿੰਦੂਤਵ ਜਮਾਤਾਂ ਅਤੇ ਹਿੰਦੂਤਵ ਹੁਕਮਰਾਨ ਐਕਸ਼ਨ ਵਿਚ ਆ ਜਾਂਦੇ ਹਨ। ਪਰ ਜਦੋਂ ਹਿੰਦ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ, ਇਸਾਈ, ਬੌਧੀ, ਜੈਨੀ ਅਤੇ ਰੰਘਰੇਟਿਆਂ ਨਾਲ ਕੋਈ ਦੁਖਾਂਤ ਵਾਪਰਦਾ ਹੈ ਤਾਂ ਹਿੰਦੂਤਵ ਹਕੂਮਤ ਅਤੇ ਹਿੰਦੂਤਵ ਜਮਾਤਾਂ ਕਦੀ ਵੀ ਸੰਜੀਦਾ ਨਹੀਂ ਹੁੰਦੀਆਂ। ਜੋ ਕਿ ਹਿੰਦ ਦੇ ਵਿਧਾਨ ਦੀ ਧਾਰਾ 14 ਜੋ ਹਿੰਦ ਦੇ ਸਭ ਨਾਗਰਿਕਾਂ ਨੂੰ ਬਰਾਬਰਤਾ ਦੇ ਹੱਕ ਅਤੇ ਅਧਿਕਾਰ ਪ੍ਰਦਾਨ ਕਰਦੀ ਹੈ, ਉਸਦਾ ਘੋਰ ਉਲੰਘਣ ਅਕਸਰ ਹੀ ਕੀਤਾ ਜਾਂਦਾ ਹੈ।
ਕੀ ਅਮਰੀਕਾ ਵੀ ਅਮਰੀਕਨ ਅੰਗਰੇਜ ਨਿਵਾਸੀਆਂ ਜਾਂ ਉਥੇ ਵੱਸਣ ਵਾਲੀਆਂ ਹੋਰ ਕੌਮਾਂ, ਧਰਮ, ਫਿਰਕੇ ਨਾਲ ਸੰਬੰਧਤ ਆਪਣੇ ਅਮੀਰਕਨ ਨਾਗਰਿਕਾਂ ਨਾਲ ਬਰਾਬਰਤਾ ਦੀ ਸੋਚ ਵਾਲੇ ਅਮਲ ਕਰਦਾ ਹੈ ਜਾਂ ਨਹੀਂ, ਇਸ ਦੀ ਘੋਖ ਅਤੇ ਸਮੀਖਿਆ ਹੋਣੀ ਅਜੇ ਬਾਕੀ ਹੈ।

WRITTEN BY