Skip to content
Independent perspectives. Global stories.
BREAKING

ਪੰਜਾਬ ਤੇ ਹਰਿਆਣਾ ’ਚ 5 ਤੋਂ 10 ਫੀਸਦੀ ਘਟੇਗੀ ਝੋਨੇ ਦੀ ਪੈਦਾਵਾਰ

Share this story

Page-1_03 ਨਵੀਂ ਦਿ¤ਲੀ, 23 ਅਗਸਤ (ਪੀ. ਟੀ)- ਦੇਸ਼ ਦੇ ਕਈ ਹਿ¤ਸਿਆਂ ‘ਚ ਇਸ ਸਾਲ ਔਸਤ ਤੋਂ ਘ¤ਟ ਮੀਂਹ ਪੈਣ ਕਾਰਨ ਝੋਨੇ ਦੇ ਉਤਪਾਦਨ ਵਿਚ 15 ਤੋਂ 20 ਫੀਸਦੀ ਦੀ ਘਾਟ ਹੋਣ ਅਤੇ ਕਾਫੀ ਦੇਰ ਤੋਂ ਫਸਲਾਂ ਦੀ ਬਿਜਾਈ ਅਤੇ ਸਿੰਚਾਈ ਲਾਗਤ ਵਿਚ ਭਾਰੀ ਵਾਧੇ ਕਾਰਨ ਕਿਸਾਨਾਂ ਨੂੰ ਭਾਰੀ ਘਾਟਾ ਹੋਣ ਦੀ ਸੰਭਾਵਨਾ ਹੈ।ਖੇਤੀ ਵਿਗਿਆਨੀਆਂ ਦਾ ਮੰਨਣਾ ਹੈ ਕਿ ਝੋਨਾ ਉਤਪਾਦਕ ਸੂਬਿਆਂ ਪੰਜਾਬ ਅਤੇ ਹਰਿਆਣਾ ‘ਚ ਵੀ 5 ਤੋਂ 10 ਫੀਸਦੀ ਤ¤ਕ ਇਸ ਦੀ ਫਸਲ ਘ¤ਟ ਹੋ ਸਕਦੀ ਹੈ। ਪੰਜਾਬ ਅਤੇ ਹਰਿਆਣਾ ‘ਚ ਔਸਤ ਤੋਂ 60 ਫੀਸਦੀ ਤ¤ਕ ਘ¤ਟ ਮੀਂਹ ਪਿਆ। ਹਰਿਆਣਾ ‘ਚ 9 ਥਾਵਾਂ ‘ਤੇ ਤਾਂ ਇਸ ਵਾਰ ਮੀਂਹ ਨਹੀਂ ਪਿਆ ਜੇ ਪਿਆ ਵੀ ਤਾਂ ਕਾਫੀ ਘ¤ਟ। ਇਸ ਦੇ ਕਾਰਨ ਕਿਸਾਨਾਂ ਦੀ ਸਿੰਚਾਈ ਲਾਗਤ ਕਾਫੀ ਵਧ ਜਾਵੇਗੀ। ਮੌਸਮ ਵਿਗਿਆਨ

ਵਿਭਾਗ ਮੁਤਾਬਕ 18 ਅਗਸਤ ਤਕ ਮਹਾਰਾਸ਼ਟਰ ਦੇ ਮਰਾੜਵਾਡਾ ਖੇਤਰ ‘ਚ 62 ਫੀਸਦੀ ਅਤੇ ਵਿਦਰਭ ਵਿਚ 29 ਫੀਸਦੀ ਤਕ ਘਟ ਮੀਂਹ ਪਿਆ ਹੈ। ਇਸ ਤਰ੍ਹਾਂ ਪ¤ਛਮੀ ਉ¤ਤਰ ਪ੍ਰਦੇਸ਼ ‘ਚ 51 ਫੀਸਦੀ ਅਤੇ ਪੂਰਬੀ ਉ¤ਤਰ ਪ੍ਰਦੇਸ਼ ‘ਚ 32 ਫੀਸਦੀ ਘਟ ਮੀਂਹ ਪਿਆ ਹੈ। ਗੁਜਰਾਤ ਖੇਤਰ ‘ਚ 30 ਫੀਸਦੀ, ਤੇਲੰਗਾਨਾ ‘ਚ 30 ਫੀਸਦੀ ਅਤੇ ਕਰਨਾਟਕ ਦੇ ਕੁਝ ਹਿ¤ਸਿਆਂ ‘ਚ 29 ਫੀਸਦੀ ਤਕ ਘਟ ਮੀਂਹ ਪਿਆ ਹੈ।

WRITTEN BY