Skip to content
Independent perspectives. Global stories.
BREAKING

ਜੰਮੂ-ਕਸ਼ਮੀਰ ’ਚ ਮੁਕਾਬਲੇ ਦੌਰਾਨ 2 ਜਵਾਨ ਸ਼ਹੀਦ

Share this story

dr ਸ੍ਰੀਨਗਰ, 24 ਅਗਸਤ (ਪੀ. ਟੀ)- ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ’ਚ ਐਤਵਾਰ ਨੂੰ ਹੋਏ 2 ਵੱਖ-ਵੱਖ ਮੁਕਾਬਲਿਆਂ ’ਚ ਚਾਰ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ, ਜਦੋਂ ਕਿ ਇਸ ਦੌਰਾਨ ਦੋ ਜਵਾਨ ਸ਼ਹੀਦ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ। ਇੱਕ ਜਵਾਨ ਐਲ ਓ ਸੀ ਨੇੜੇ ਸ਼ਹੀਦ ਹੋ ਗਿਆ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਪਵਾੜਾ ਜ਼ਿਲ੍ਹੇ ’ਚ ਬੀਚ ਕਲਾਰੂਸ ਜੰਗਲ ਖੇਤਰ ’ਚ ਮੁਕਾਬਲੇ ਦੌਰਾਨ ਚਾਰ ਅੱਤਵਾਦੀ ਮਾਰੇ ਗਏ ਇਸ ਦੌਰਾਨ ਇੱਕ ਜਵਾਨ ਜ਼ਖਮੀ ਹੋ ਗਿਆ ਜੋ ਬਦਾਮੀ ਬਾਗ ਸਥਿਤ ਸੈਨਾ ਹਸਪਤਾਲ ’ਚ ਲਿਜਾਂਦੇ ਹੋਏ ਦਮ ਤੋੜ ਗਿਆ। ਇਸ ਦੌਰਾਨ ਜੰਗਲ ਵਿੱਚ ਇਹ ਮੁਕਾਬਲੇ ਹਾਲੇ ਵੀ ਜਾਰੀ ਹੈ। ਇ ਇਲਾਕਾ ਸ੍ਰੀਨਗਰ ਤੋਂ 95 ਕਿਲੋਮੀਟਰ ਦੂਰ ਹੈ। ਕੁਪਵਾੜਾ ਜ਼ਿਲ੍ਹੇ ’ਚ ਕੰਟਰੋਲ ਰੇਖਾ ਨੇੜਾ ਅੱਤਵਾਦੀਆਂ ਵੱਲੋਂ ਘਾਤ ਲਾ ਕੇ ਕੀਤੇ ਹਮਲੇ ਵਿੱਚ ਇੱਕ ਜਵਾਨ ਸ਼ਹੀਦ ੋਹੋ ਗਿਆ।

WRITTEN BY