ਬਰੇਟਾ, 24 ਅਗਸਤ (ਨਛੱਤਰ ਸਿੰਘ ਕਾਹਨਗੜ•)- ਸੰਘ ਮੁਖੀ ਭਾਗਵਤ ਹੋਸ਼ ਵਿੱਚ ਰਹਿ ਕੇ ਬਿਆਨ ਦੇਣ ਅਤੇ ਘੱਟ ਗਿਣਤੀਆਂ ਖਿਲਾਫ ਅੱਗ ਉਗਲਣ ਤੋਂ ਗੁਰੇਜ ਕਰਨ ਕਿਉਂ ਕਿ ਕਿਸੇ ਵਿੱਚ ਦਮ ਨਹੀਂ ਕਿ ਖਾਲਸਾ ਪੰਥ ਦੀ ਹਵਾ ਵੱਲ ਵੀ ਝਾਕ ਜਾਵੇ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੌਮਣੀ ਅਕਾਲੀ ਦਲ (ਅ) ਦੇ ਬਲਾਕ ਪ੍ਰਧਾਨ ਜਥੇਦਾਰ ਗੁਰਮੇਲ ਸਿੰਘ ਖੁਡਾਲ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸੰਘ ਮੁਖੀ ਭਾਗਵਤ ਘੱਟ ਗਿਣਤੀਆਂ ਪ੍ਰਤੀ ਗਲਤ ਬਿਆਨਬਾਜੀ ਕਰ ਰਿਹਾ ਹੈ ਜੋ ਕਿ ਨਾ ਬਰਦਾਸ਼ਤ ਕਰਨ ਯੋਗ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ, ਅਖੌਤੀ ਸ਼੍ਰੌਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਜੋ ਹਰ ਦਿਨ ਹਰ ਸਟਜਿ ਤੋਂ ਆਪਣੀ ਪਾਰਟੀ ਨੂੰ ਸਿੱਖ ਪਾਟੀ ਕਹਿਦੇ ਨਹੀ ਥਕਦੇ ਦਾ
ਉਪੋਤਕ ਵਿਚਾਰਾਂ ਤੇ ਚੁਪ ਰਹਿਣਾ ਸਾਬਤ ਕਰਦਾ ਹੈ ਕਿ ਇਹ ਪਾਰਟੀ ਹਮੇਸ਼ਾ ਹੀ ਸਿੱਖ ਵਿਰੋਧੀ ਰਹੀ ਹੈ ਅਤੇ ਰਹੇਗੀ। ਉਨਾਂ ਕਿਹਾ ਕਿ ਸੰਘ ਮੁਖੀ ਨੂੰ ਸਿੱਖ ਇਤਿਹਾਸ ਬਾਰੇ ਜਾਣ ਲੈਣਾ ਚਾਹੀਂਦਾ ਹੈ ਕਿਉਂ ਕਿ ਸਿੱਖੀ ਨੂੰ ਮਿਟਾਉਣ ਵਾਲੇ ਇਸ ਦੁਨੀਆਂ ਤੇ ਬੜੇ ਆਏ ਜਿੰਨ•ਾਂ ਨੇ ਸਿੱਖੀ ਨੂੰ ਮਿਟਾਉਣ ਦੀਆਂ ਕੋਝੀਆਂ ਸਾਜਿਸ਼ਾਂ ਕੀਤੀਆਂ ਪਰ ਸਿੱਖੀ ਦਾ ਬੂਟਾ ਪੁੱਟ ਸਕਣਾ ਉਨ•ਾਂ ਦੇ ਵਸ ਦਾ ਕੰਮ ਨਹੀਂ ਸੀ। ਉਨ•ਾ ਕਿਹਾ ਕਿ ਖਾਲਸਾ ਪੰਥ ਪ੍ਰਮਾਤਮਾ ਦੀ ਮੌਜ ਚੋਂ ਪ੍ਰਗਟ ਹੋਇਆ ਹੈ ਅਤੇ ਦੁਨੀਆਂ ਦੀ ਕਿਸੇ ਤਾਕਤ ਵਿੱਚ ਦਮ ਨਹੀਂ ਕਿ ਖਾਲਸਾ ਪੰਥ ਦੀ ਹਵਾ ਵੱਲ ਵੀ ਝਾਕ ਜਾਵੇ। ਉਨ•ਾਂ ਕੇਂਦਰ ਸਰਕਾਰ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਜਿਹੇ ਫਿਰਕੂ ਬਿਆਨ ਦੇਣ ਵਾਲਿਆਂ ਤੇ ਕੰਟੇਰੌਲ ਕੀਤਾ ਜਾਵੇ ਕਿਉਂਕਿ ਇਸ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਪੈਦਾ ਹੋ ਸਕਦਾ ਹੈ।



