Skip to content
Independent perspectives. Global stories.
BREAKING

ਮੋਦੀ ਨੇ ਹਰਿਆਣਾ ਦੀ ਜਨਤਾ ਦਾ ਅਪਮਾਨ ਕੀਤਾ

Share this story

ਚੌਧਰੀ ਭੁਪਿਦਰ ਸਿੰਘ ਹੁੱਡਾ ਵੱਲੋਂ ਪਾਣੀਪਤ ’ਚ ਵਿਸ਼ਾਲ ਰੈਲੀ ਨਾਲ ਚੋਣਾਂ ਦਾ ਸੰਖਨਾਦ

Page-1_34 ਪਾਨੀਪਤ/ਚੰਡੀਗੜ•, 24 ਅਗਸਤ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਵਿਰੋਧੀ ਦਲ ਭਾਜਪਾ, ਇਨੈਲੋ ਅਤੇ ਰਾਜਨੀਤਿਕ ਵਿਰੋਧੀ ਆਗੂਆਂ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੋਟ ਦੀ ਚੋਟ ਨਾਲ ਇਨ•ਾਂ ਲੋਕਾਂ ਤੋਂ ਬਦਲਾ ਲਿਆ ਜਾਵੇਗਾ ਤਾਂ ਕਿ ਦਲ ਬਦਲੂਆਂ ਅਤੇ ਮਲਾਈਦਾਰਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸਬਕ ਸਿਖਾਇਆ ਜਾਵੇ। ਦਲ ਬਦਲੀ ਕਰਨ ਵਾਲੇ ਇਹ ਕੌਣ ਲੋਕ ਹਨ, ਜਨਤਾ ਸਭ ਜਾਣਦੀ ਹੈ। ਇਹ ਉਹੀ ਮਲਾਈਖੋਰ ਲੋਕ ਹਨ ਜੋ ਦਸ ਸਾਲ ਤੱਕ ਸਰਕਾਰ ਦੀ ਪ੍ਰਸ਼ੰਸਾ ਕਰਦੇ ਰਹੇ। ਉਨ•ਾਂ ਚੁਣੌਤੀ ਦਿੰਦੇ ਹੋਏ ਕਿਹਾ ਕਿ ਆਉਣ ਦਿਓ ਅਜਿਹੇ ਮਲਾਈਖੋਰ ਲੋਕਾਂ ਨੂੰ ਮੈਦਾਨ ਵਿਚ, ਜਨਤਾ ਇਨ•ਾਂ ਨੂੰ ਸਬਕ ਸਿਖਾਵੇਗੀ। ਮੁੱਖ ਅੱਜ

ਪਾਨੀਪਤ ਵਿਚ ਇਕ ਵਿਸ਼ਾਲ  ਜੇਤੂ ਸੰਕਲਪ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ•ਾਂ ਕਿਹਾ ਕਿ ਜਦੋਂ ਉਨ•ਾਂ ਨੇ ਸੱਤਾ ਸੰਭਾਲੀ ਸੀ ਉਦੋਂ ਸੂਬੇ ਵਿਚ ਅਫਰਾਤਫਰੀ ਦਾ ਮਾਹੌਲ ਸੀ ਅਤੇ ਅੱਜ ਵੀ ਮਲਾਈਦਾਰ ਆਗੂਆਂ ਵਿਚ ਅਫਰਾਤਫਰੀ ਦਾ ਮਾਹੌਲ ਹੈ। ਸ੍ਰੀ ਹੁੱਡਾ ਨੇ ਕਿਹਾ ਕਿ ਸੱਤਾ ਦੀ ਅਫਰਾਤਫਰੀ ਨੂੰ ਤਾਂ ਉਨ•ਾਂ ਸਿੱਧਾ ਕਰ ਦਿੱਤਾ, ਪ੍ਰੰਤੂ ਮਲਾਈਦਾਰ ਆਗੂਆਂ ਦੀ ਅਫਰਾਤਫਰੀ ਨੂੰ ਆਪ ਲੋਕ ਸਿੱਧਾ ਕਰ ਦੇਣਾ।
ਸ੍ਰੀ ਹੁੱਡਾ ਪਿਛਲੇ ਸਾਢੇ ਨੌ ਸਾਲ ਵਿਚ ਰਾਜ ਵਿਚ ਕਰਵਾਏ ਗਏ ਵਿਕਾਸ ਕੰਮਾਂ ਦੀ ਰਿਪੋਰਟ ਕਾਰਡ ਪੇਸ਼ ਕਰਦੇ ਹੋਏ ਕਿ ਰਿਪੋਰਟ ਕਾਰਡ ਪੇਸ਼ ਕਰਨ ਤੋਂ ਪਹਿਲਾਂ ਭੂਮਿਕਾ ਵੀ ਦਸਣੀ ਪੈਂਦੀ ਹੈ। ਇਸ ’ਤੇ ਉਨ•ਾਂ ਹਾਜ਼ਰ ਜਨਸਮੂਹ ਨੂੰ ਕਿਹਾ ਕਿ ਸਾਲ 2004 ਵਿਚ ਹਰਿਆਣਾ ਵਿਚ ਪ੍ਰਦੇਸ਼ ਵਿਚ ਗੁੰਡਾਗਰਦੀ ਦਾ ਮਾਹੌਲ ਸੀ, ਜੇਲ• ਵਿਚ ਬੈਠਕੇ ਫਿਰੌਤੀਆਂ ਮੰਗੀਆਂ ਜਾਂਦੀਆਂ ਸੀ, ਰੈਲੀਆਂ ਦੇ ਨਾਮ ’ਤੇ ਥੈਲੀਆਂ ਲਈਆਂ ਜਾਂਦੀਆਂ ਸਨ, ਕਿਸਾਨਾਂ ਨੂੰ ਗੋਲੀਆਂ ਨਾਲ ਭੂੰਨਿਆ ਜਾਂਦਾ ਸੀ।    ੍ਯਮੁੱਖ ਮੰਤਰੀ ਨੇ ਵਿਰੋਧੀ ਦਲਾਂ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਅੱਜ ਭੁਪਿੰਦਰ ਸਿੰਘ ਹੁੱਡਾ ’ਤੇ ਭ੍ਰਿਸ਼ਟਾਚਾਰ ਅਤੇ ਪ੍ਰੋਪਰਟੀ ਡੀਲਰ ਦਾ ਦੋਸ਼ ਲਗਾਇਆ ਜਾ ਰਿਹਾ ਹੈ, ਇਹ ਉਹੀ ਲੋਕ ਹਨ ਜੇ ਜੇਲ• ਵਿਚ ਹਨ ਅਤੇ ਚਾਰਜਸ਼ੀਟਡ ਹਨ। ਉਨ•ਾਂ ਕਿਹਾ ਕਿ ਇਕ ਵੀ ਗੱਲ ਸਾਬਤ ਕਰਕੇ ਦਿਖਾਓ, ਰਾਜਨੀਤੀ ’ਚੋਂ ਬਾਹਰ ਹੋ ਜਾਉਗਾ। ਸ੍ਰੀ ਹੁੱਡਾ ਨੇ ਕਿਹਾ ਕਿ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦਲਬਦਲੂਆਂ ਦੇ ਬੂਤੇ ਸਰਕਾਰ ਬਣਾਉਣਾ ਚਾਹੁੰਦੇ ਹਨ ਇਹ ਉਹੀ ਲੋਕ ਹਨ ਜੋ 10 ਸਾਲ ਤੱਕ ਕਹਿੰਦੇ ਸਨ ਕਿ ਕੰਮ ਨਹੀਂ ਹੋਇਆ, ਲੇਕਿਨ ਜਨਤਾ ਸਭ ਜਾਣਦੀ ਹੈ ਇਹ ਮਲਾਈਖੋਰ ਲੋਕ ਹਨ ਅਤੇ ਸੁਆਰਥੀ ਲੋਕ ਹਨ ਅਤੇ ਆਪਣੇ ਭਲੇ ਦੇ ਲਈ ਦਲ ਬਦਲ ਰਹੇ ਹਨ। ਸ੍ਰੀ ਹੁੱਡਾ ਨੇ ਕਿਹਾ ਕਿ ਪਿਛਲੇ 19 ਅਗਸਤ ਨੂੰ ਕੈਥਲ ਵਿਚ ਜੋ ਹੋਇਆ ਉਹ ਸਭ ਆਪਦੇ ਸਾਹਮਣੇ ਹੈ।  ਅੱਜ ਹਰਿਆਣਾ ਵਿਚ ਉਸ ਗੱਲ ਨੂੰ ਲੈ ਕਾਫੀ ਰੋਸ ਹੈ। ਇਹ ਮੇਰਾ ਅਪਮਾਨ ਨਹੀਂ ਹੈ, ਸਗੋਂ ਪੂਰੇ ਹਰਿਆਣਾ ਦਾ ਅਪਮਾਨ ਹੈ। ਹਰਿਆਣਾ ਇਹ ਅਪਮਾਨ ਬਰਦਾਸਤ ਨਹੀਂ ਕਰੇਗਾ। ਉਨ•ਾਂ ਕਿਹਾ ਕਿ ਮੈਨੂੰ ਪਤਾ ਸੀ ਅਤੇ ਖੁਫੀਆਂ ਵਿਭਾਗ ਦੀ ਖਬਰ ਸੀ ਕੁਝ ਹੋ ਵੀ ਸਕਦਾ ਹੈ, ਮੈਂ ਉਨ•ਾਂ ’ਤੇ ਵਿਸ਼ਵਾਸ ਨਹੀਂ ਕੀਤਾ, ਇਨ•ਾਂ ਲੋਕਾਂ ਨੇ ਤਾਂ ਪ੍ਰਧਾਨ ਮੰਤਰੀ ਦੀ ਗਰਿਮਾ ਵੀ ਨਹੀਂ ਰਖੀ, ਇਹ ਕੌਣ ਲੋਕ ਹਨ, ਜਨਤਾ ਜਾਣਨਾ ਚਾਹੁੰਦੀ ਹੈ। ਉਨ•ਾਂ ਕਿਹਾ ਕਿ ਉਹ ਇਕ ਪ੍ਰੋਗਰਾਮ ਵਿਚ ਗਏ ਸਨ ਤਾਂ ਉਥੇ ਕੁਝ ਲੋਕਾਂ ਨੇ ਕਿਹਾ ਕਿ ਉਹ ਇਸ ਅਪਮਾਨ ਦਾ ਬਦਲਾ ਲੈਣਗੇ, ਚੌਪਾਲ ’ਤੇ ਚੜ•ਨ ਨਹੀਂ ਦੇਣਗੇ। ਇਸ ’ਤੇ ਸ੍ਰੀ ਹੁੱਡਾ ਨੇ ਕਿਹਾ ਕਿ ਕੋਈ ਵੀ ਭਾਈ ਆਵੇ ਉਸਦੀ ਗੱਲ ਸੁਣੋਂ ਪ੍ਰੰਤੂ ਅਪਮਾਨ ਦਾ ਬਦਲਾ ਵੋਟ ਦੀ ਚੋਟ ਨਾਲ ਜ਼ਰੂਰ ਲੈਣਗੇ।
ਉਨ•ਾਂ ਕਿਹਾ ਕਿ 10 ਸਾਲ ਤੋਂ ਸਰਕਾਰ ਚਲਾਈ ਹੈ, ਤੁਹਾਡੇ ਆਸ਼ੀਰਵਾਦ ਨਾਲ ਅਗਲੀ ਵਾਰ ਵੀ ਕਾਂਗਰਸ ਦੀ ਸਰਕਾਰ ਬਣੇਗੀ, ਕਿਉਂਕਿ ਕਾਂਗਰਸ ਦੀ ਨੀਤੀ ਸਪੱਸ਼ਟ ਹੈ। ਮੁੱਖ ਮੰਤਰੀ ਨੇ ਵਿਰੋਧੀ ਦਲਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਨਾ ਕਰੋ, ਉਨ•ਾਂ ਦਾ ਪ੍ਰਧਾਨ ਇਹ ਤਾਂ ਕਿਹੇ ਉਨ•ਾਂ ਦਾ ਸੀਐਮ ਉਮੀਦਵਾਰ ਕੌਣ ਹੈ, ਕਿਹੜੇ ਹਲਕੇ ਤੋਂ ਚੌਣ ਲੜੇ, ਕਿਉਂ ਨਹੀਂ ਦੱਸਦੇ। ੍ਯਮੁੱਖ ਮੰਤਰੀ ਨੇ ਪਹਿਲਾਂ ਦੀ ਬੀਜੇਪੀ-ਇਨੈਲੋ ਸਰਕਾਰ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਉਨ•ਾਂ ਦੇ ਕਾਰਜਕਾਲ ਦੇ ਦੌਰਾਨ ਬਜ਼ੁਰਗਾਂ ਨੂੰ 200 ਰੁਪਏ ਪੈਨਸ਼ਨ ਦਿੱਤੀ ਜਾ ਰਹੀ ਸੀ ਅਤੇ ਜਦੋਂ ਮੈਂ ਸੱਤਾ ਸੰਭਾਲੀ ਆਉਂਦੇ ਹੀ 300 ਰੁਪਏ ਪੈਨਸ਼ਨ ਕੀਤੀ ਅਤੇ ਅੱਜ ਬਜ਼ੁਰਗਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਸੂਬੇ ਵਿਚ 18 ਲੱਖ ਲੋਕਾਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸੇ ਤਰ•ਾਂ, ਪਿਛੜੇ ਵਰਗ ਅਤੇ ਅਨੁਸੂਚਿਤ ਜਾਤੀ ਦੇ 20 ਲੱਖ ਬੱਚਿਆਂ ਤੋਂ ਪਹਿਲੀ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਵਜੀਫਾ ਦਿੱਤਾ ਜਾ ਰਿਹਾ ਹੈ, ਜਿਸ ਵਿਚ 225 ਰੁਪਏ ਬੇਟੀ ਨੂੰ ਅਤੇ 150 ਰੁਪਏ ਬੇਟੇ ਨੂੰ ਦਿੱਤੇ ਜਾਂਦੇ ਹਨ। ਉਨ•ਾਂ ਕਿਹਾ ਕਿ ਸੂਬੇ ਵਿਚ 3 ਲੱਖ 83 ਹਜ਼ਾਰ ਲੋਕਾਂ ਨੂੰ 100-100 ਵਰਗ ਗਜ ਦੇ ਮੁਫਤ ਪਲਾਟ ਦਿੱਤੇ ਗਏ ਅਤੇ 10 ਲੱਖ ਲੋਕਾਂ ਨੂੰ ਪੀਣ ਦੇ ਪਾਣੀ ਦੀ ਟੈਂਕੀ ਅਤੇ ਟੁੱਟੀ ਵੰਡੀਆਂ ਗਈਆਂ ਹਨ। ਉਨ•ਾਂ ਕਿਹਾ ਕਿ ਪੇਂਡੂ ਖੇਤਰ ਵਿਚ ਗਰੀਬ ਲੋਕਾਂ ਦੇ ਲਈ ਦੋ ਲੱਖ ਮਕਾਨ ਬਣਾਏ ਜਾ ਰਹੇ ਹਨ ਅਤੇ ਸ਼ਹਿਰੀ ਖੇਤਰ ਵਿਚ ਡੇਢ ਲੱਖ ਮਕਾਨ ਬਣਾਏ ਜਾ ਰਹੇ ਹਨ।
    ਉਨ•ਾਂ ਕਿਹਾ ਕਿ ਸੂਬਾ ਸਰਕਾਰ ਨੇ ਕੰਨਿਆ ਦਾਨ ਯੋਜਨਾ ਦੇ ਤਹਿਤ ਹੁਣ ਤੱਕ 300 ਕਰੋੜ ਰੁਪਏ ਦੀ ਰਕਮ ਸ਼ਾਗਨ ਦੇ ਵਜੋਂ ਵੰਡੀ ਹੈ। ਸ੍ਰੀ ਹੁੱਡਾ ਨੇ ਕਿਹਾ ਕਿ ਯੂਪੀਏ ਸਰਕਾਰ ਨੇ ਖਾਧ ਸੁਰੱਖਿਆ ਬਿੱਲ ਪਾਸ ਕੀਤਾ ਜਿਸਦੇ ਤਹਿਤ ਹਰਿਆਣਾ ਪਹਿਲਾ ਰਾਜ ਸੀ ਜਿਸਨੇ ਇਹ ਬਿੱਲ ਲਾਗੂ ਕੀਤਾ, ਅੱਜ ਹਰਿਆਣਾ ਵਿਚ 1 ਕਰੋੜ 26 ਲੱਖ ਲੋਕਾਂ ਨੂੰ ਕਣਕ 2 ਰੁਪਏ ਕਿਲੋ, ਚਾਵਲ 3 ਰੁਪਏ ਕਿਲੋ ਅਤੇ ਮੋਟਾ ਅਨਾਜ਼ ਇਕ ਰੁਪਏ ਕਿਲੋ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ। ਉਨ•ਾਂ ਕਿਹਾ ਕਿ ਹੁਣੇ ਹੀ ਕੇਂਦਰ ਵਿਚ ਬੀਜੇਪੀ ਸਰਕਾਰ ਨੇ ਕਿਹਾ ਕਿ ਖਾਦ ਸੁਰੱਖਿਆ ਬਿਲ ਅਤੇ ਮਨਰੇਗਾ ਦੀ ਸਮੀਖਿਆ ਕਰਨਗੇ, ਇਸ ’ਤੇ ਸ੍ਰੀ ਹੁੱਡਾ ਨੇ ਕਿਹਾ ਕਿ ਯੂਪੀਏ ਸਰਕਾਰ ਨੇ ਗਰੀਬਾਂ ਨੂੰ ਇਹ ਹੱਕ ਦਿੱਤਾ ਜੇਕਰ ਇਸਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਇੱਟ ਨਾਲ ਇੱਟ ਬਜਾ ਦੇਣਗੇ।
    ਮੁੱਖ ਮੰਤਰੀ ਨੇ ਸਿੱਖ ਭਾਈਆਂ ਦੀ ਪ੍ਰਸੰਸ਼ਾ ਕਰਦੇ ਹੋਏ ਕਿਹਾ ਕਿ ਅੱਜ ਸਿੱਖ ਭਾਈਆਂ ਨੇ ਉਨ•ਾਂ ਨੂੰ ਸ੍ਰੀ ਸਾਹਿਬ ਅਤੇ ਸਰੋਪਾ ਭੇਟ ਕੀਤਾ ਹੈ ਅਤੇ ਉਨ•ਾਂ ਦੀ ਸਰਕਾਰ ਨੇ ਰਾਜ ਦੇ ਸਿੱਖ ਵਰਗ ਦੇ ਲੋਕਾਂ ਨੂੰ ਗੁਰੂ ਘਰਾਂ ਵਿਚ ਸੇਵਾ ਕਰਨ ਦਾ ਅਧਿਕਾਰ ਦਿੱਤਾ ਹੈ। ਉਨ•ਾਂ ਕਿਹਾ ਕਿ ਅਸੀਂ ਜੋ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ ਹੈ, ਚਾਹੇ ਮੇਵਾਤ ਦੇ ਵਿਕਾਸ ਦੀ ਗੱਲ ਹੋਵੇ ਜਾਂ ਘੱਟ ਗਿਣਤੀ ਕਮਿਸ਼ਨ ਦੀ ਗੱਲ ਹੋਵੇ।
    ਉਨ•ਾਂ ਕਿਹਾ ਕਿ ਅੱਜ ਮੇਰਾ ਪਰਿਵਾਰ ਆਇਆ ਹੋਇਆ ਹੈ, ਮੇਰੀ ਤਾਕਤ ਅਤੇ ਪਾਰਟੀ ਦੀ ਸ਼ਕਤੀ ਹੈ। ਉਨ•ਾਂ ਕਿਹਾ ਕਿ ਮੈਂ ਗੰਗਾ ਵਿਚ ਡੁੱਬ ਗਿਆ ਸੀ, ਜਦੋਂ ਮੈਂ ਬਚ ਗਿਆ ਤਾਂ ਮੈਂ ਸੰਕਲਪ ਕੀਤਾ ਕਿ ਮੇਰਾ ਬਚਿਆ ਹੋਇਆ ਜੀਵਨ ਬਿਨਾਂ ਲੋਭ, ਲਾਲਚ ਦੇ ਆਪਣੇ ਭਾਈਆਂ ਦੀ ਸੇਵਾ ਕਰੂੰਗਾ ਅਤੇ ਹਰ ਵਰਗ ਦੇ ਲਈ ਕੰਮ ਕਰੂੰਗਾ। ਇਸ ’ਤੇ ਉਨ•ਾਂ ਕਿਹਾ ਕਿ ਅੱਜ ਮੈਂ ਦੁਬਾਰਾ ਸੰਕਲਪ ਲੈ ਰਿਹਾ ਹਾਂ ਕਿ ਜਦੋਂ ਤੱਕ ਮੈਂ ਜਿਉਂਦਾ ਹਾਂ, ਮੈਂ ਸੂਬੇ ਦੇ ਭਾਈਆਂ ਦੀ ਸੇਵਾ ਕਰਦਾ ਰਿਹਾਗਾ।    ਰੈਲੀ ਵਿਚ ਹਾਜ਼ਰ ਜਨ ਸਮੂਹ ਨਾਲ ਸਿੱਧਾ ਸੰਵਾਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦਸ ਸਾਲ ਪਹਿਲਾਂ ਪਿੰਡ ਤੇ ਸ਼ਹਿਰਾਂ ਦੀ ਸਥਿਤੀ ਕੀ ਸੀ ਅਤੇ ਅੱਜ ਕੀ ਹੈ। ਉਨ•ਾਂ ਲੋਕਾਂ ਤੋਂ ਪੁੱਛਿਆ ਕਿ ਕੀ ਵਿਕਾਸ ਹੋਇਆ ਹੈ?  ਲÑੋਕਾਂ ਨੇ ਉਤਰ ਵਿਚ ਹੱਥ ਉਠਾਕੇ ਮੁੱਖ ਮੰਤਰੀ ਨੂੰ ‘ਹਾਂ’ ਵਿਚ ਜਵਾਬ ਦਿੱਤਾ।
ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਮੁੱਖ ਮੰਤਰੀ ਨੂੰ ਸ੍ਰੀ ਸਾਹਿਬ (ਤਲਵਾਰ) ਅਤੇ ਸਿਰੋਪਾ ਭੇਟ ਕੀਤਾ।
ਰੈਲੀ ਨੂੰ ਸੰਬੋਧਨ ਕਰਦੇ ਹੋਏ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ. ਅਸ਼ੋਕ ਤੰਵਰ ਨੇ ਕਿਹਾ ਕਿ ਕਾਂਗਰਸ ਵਰਕਰ ਪਾਨੀਪਤ ਦੀ ਥਾਂ ਵਿਜੈ ਸੰਕਲਪ ਰੈਲੀ ਨੂੰ ਪਾਨੀਪਤ ਦੀ ਚੌਥੀ ਲੜਾਈ ਦੇ ਵਜੋਂ ਲੈਣ ਅਤੇ ਹਰਿਆਣਾ ਵਿਚ ਕਾਂਗਰਸ ਨੂੰ ਤੀਜੀ ਵਾਰ ਜਿੱਤ ਦਿਵਾਉਣ।     ਸਾਂਸਦ ਦੀਪਿੰਦਰ ਹੁੱਡਾ ਨੇ ਕਿਹਾ ਕਿ ਅੱਜ ਦੀ ਇਹ ਰੈਲੀ ਆਉਣ ਵਾਲੇ ਸਮੇਂ ਵਿਚ ਸੂਬੇ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗੀ। ਪਿਛਲੇ 9 ਸਾਲਾਂ ਵਿਚ ਸੂਬੇ ਵਿਚ ਅਭੂਤਪੂਰਵ ਵਿਕਾਸ ਕੰਮ ਹੋਏ ਹਨ।         ਇਸ ਮੌਕੇ ’ਤੇ ਵਿੱਤ ਮੰਤਰੀ ਹਰਮੋਹਿੰਦਰ ਸਿੰਘ ਚੱਠਾ, ਸਿੰਚਾਈ ਮੰਤਰੀ ਕੈਪਟਨ ਅਜੈ ਸਿੰਘ ਯਾਦਵ, ਆਬਕਾਰੀ ਤੇ ਕਰਾਧਾਨ ਮੰਤਰੀ ਸ੍ਰੀਮਤੀ ਕਿਰਨ ਚੌਧਰੀ, ਸ਼ਹਿਰੀ ਸਥਾਨਿਕ ਨਿਕਾਯ ਮੰਤਰੀ ਸ੍ਰੀਮਤੀ ਸਾਵਿਤਰੀ ਜਿੰਦਲ, ਟਰਾਂਸਪੋਰਟ ਮੰਤਰੀ ਸ੍ਰੀ ਆਫਤਾਬ ਅਹਿਮਦ, ਵਿਧਾਨ ਸਭਾ ਸਪੀਕਰ ਕੁਲਦੀਪ ਸ਼ਰਮਾ, 20 ਸੂਤਰੀ ਪ੍ਰੋਗਰਾਮ ਦੇ ਉਪ ਚੇਅਰਮੈਨ ਫੂਲਚੰਦ ਮੁਲਾਨਾ, ਸਾਬਕਾ ਰਾਜ ਸਭਾ ਮੈਂਬਰ ਡਾ. ਰਾਮ ਪ੍ਰਕਾਸ਼ ਅਤੇ ਵਿਧਾਇਕ ਬਲਬੀਰ ਪਾਲ ਸ਼ਾਹ ਨੇ ਵੀ ਸੰਬੋਧਨ ਕੀਤਾ।

WRITTEN BY