Skip to content
Independent perspectives. Global stories.
BREAKING

ਡਾਕਟਰ ਗਰੀਬ ਲੋਕਾਂ ਦੇ ਇਲਾਜ ਲਈਂ ਅੱਗੇ ਆਉਣ – ਡਾ. ਚੀਮਾ

Share this story

Page-1_18 ਜ¦ਧਰ, 24 ਅਗਸਤ (ਪੀ. ਟੀ)- ਪੰਜਾਬ ਦੇ ਜ¦ਧਰ ਸਹਿਰ ਨੇ ਮੈਡੀਕਲ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲੋਕਾਂ ਨੂੰ ਬਿਹਤਰੀਨ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਈਆਂ ਹਨ । ਇਹ ਪ੍ਰਗਟਾਵਾ ਸ੍ਰ ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਪੰਜਾਬ ਨੇ ਅੱਜ ਇਥੇ ਬੇਔਲਾਦਪਨ ਦੇ ਇਲਾਜ ਦੇ ਖੇਤਰ ਵਿਚ ਬਿਹਤਰੀਨ ਸੇਵਾਵਾਂ ਦੇਣ ਵਿਚ ਮੋਹਰੀ ਵਿਰਕ ਫ਼ਰਟੀਲਿਟਂੀ ਹਸਪਤਾਲ ਜ¦ਧਰ ਨੂੰ ਭਾਰਤੀ ਸੰਸਥਾ ਐਨ ਏ ਬੀ ਐਚ ਸੇਫ਼ ਆਈ ਵਲੋਂ ਮਾਨਤਾ ਮਿਲਣ ਤੇ ਵਧਾਈ ਦਿੰਦਿਆ ਕੀਤਾ ।  ਉਨ੍ਹਾਂ ਕਿਹਾ ਜ¦ਧਰ ਦੇ ਮੈਡੀਕਲ ਪ੍ਰਫ਼ੇੈਸ਼ਨ ਨੇ ਹਰ ਖੇਤਰ ਵਿਚ ਮਹਾਨ ਉਪਲੱਭਧੀਆਂ ਹਾਸਿਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਮੈਡੀਕਲ ਖੇਤਰ ਵਿਚ ਟੈਕਨਾਲੋਜੀ ਦੇ ਬਾਹੁਤ ਲਾਭ ਹੋਏ ਹਨ ਪਰ ਇਸਦੇ ਖਤਰਿਆ ਨੂੰ ਵੀ ਸਮਝਣ ਦੀ

ਲੋੜ ਹੈ। ਸ੍ਰ ਚੀਮਾ ਨੇ ਮੈਡੀਕਲ ਐਥਿਕ ਦੀ ਲੋੜ ਤੇ ਜ਼ੋਰ ਦਿੰਦਿਆ ਕਿਹਾ ਕਿ  ਮੈੇਡੀਕਲ ਖੇਤਰ ਨਾਲ ਜੁੜੇ ਮਾਹਿਰ ਡਾਕਟਰਾਂ  ਨੂੰ ਗਰੀਬ ਲੋਕਾਂ ਦੇ ਇਲਾਜ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੇੈ। ਉਨ੍ਹਾਂ ਨੇ ਜ¦ਧਰ ਦੇ ਮੈਡੀਕਲ ਖੇਤਰ ਨਾਲ ਜੁੜ ੇਲੋਕਾਂ ਨੂੰ ਅਪੀਲ ਕੀਤੀ ਕਿ ਗਰੀਬ ਤੇ ਲੋੜਵੰਦ ਲੋਕਾਂ ਦੇ ਇਲਾਜ ਲਈਂ ਪਹਿਲ ਕੀਤੀ ਜਾਵੇ।  ਇਸ ਮੌਕੇ ਤੇ ਵਿਰਕ ਫ਼ਰਟੀਲਿਟਂੀ ਹਸਪਤਾਲ ਜ¦ਧਰ ਦੇ ਲੇਬ ਡਾਇਰੈਕਟਰ ਡਾ ਐਸ ਪੀ ਐਸ ਵਿਰਕ ਨੇ ਵਿਰਕ ਫ਼ਰਟੀਲਿਟਂੀ ਹਸਪਤਾਲ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਵਿਸਥਾਰਪੁਰਵਕ ਜਾਣਕਾਰੀ ਦਿੰਦਿਆ ਕਿਹਾ  ਕਿ  ਵਿਰਕ ਫ਼ਰਟੀਲਿਟਂੀ ਹਸਪਤਾਲ ਜ¦ਧਰ ਵਲੋਂ ਕੌਮੀ ਤੇ ਕੌਮਾਂਤਰੀ ਪੱਧਰ ਤੇ 10,000 ਤੋਂ ਵੱਧ ਲੋਕਾਂ ਦੇ ਬੇਔਲਾਦਪਨ ਦਾ ਇਲਾਜ ਕੀਤਾ ਹੈ।
ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਪਾਰਲੀਮਾਨੀ ਸਕੱਤਰ ਸ੍ਰੀ ਅਵਿਨਾਸ਼ ਚੰਦਰ, ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਉਪਕਾਰ ਸਿੰਘ ਸੰਧੂ, ਸ੍ਰੀ ਤਜਿੰਦਰ ਸਿੰਘ ਬਿੱਟੂ, ਸ੍ਰੀ ਹੰਸ ਰਾਜ ਹੰਸ, ਡਾ. ਪੀ ਐਸ ਬਕਸ਼ੀ, ਡਾ. ਐਚ ਐਸ ਮਾਨ, ਸ੍ਰੀ ਪੁਸ਼ਪਿੰਦਰ ਸਿੰਘ ਵਿਰਕ, ਸ. ਇੰਦਰਜੀਤ ਸਿੰਘ ਹਾਜ਼ਰ ਸਨ।

WRITTEN BY