ਪਰਨੀਤ ਬਰਾੜ- ਕਾਰਜਕਾਰੀ ਸੰਪਾਦਕ
ਦੁਨੀਆਂ ਦੇ 100 ਤੋਂ ਜ਼ਿਆਦਾ ਦੇਸ਼ ਹਨ , ਜੋ ਸੂਚਨਾ ਕਨੂੰਨ ਨੂੰ ਕਾਗਜ਼ੀ ਤੋਰ ’ਤੇ ਲਾਗੂ ਕਰ ਚੁੱਕੇ ਹਨ। ਇਸ ਕਾਨੂੰਨ ਹੇਠ ਨਾਗਰਿਕ ਆਪਣੀ ਸਰਕਾਰ ਵਿੱਚ ਕੀ ਹੋ ਰਿਹਾ ਹੈ, ਉਸ ਨੂੰ ਪਤਾ ਕਰਨ ਦਾ ਪੂਰਾ ਅਧਿਕਾਰ ਦਿੰਦਾ ਹੈ । ਪਰ ਇਹ ਕਾਨੂੰਨ ਕਿਨੀਆਂ ਥਾਵਾਂ ‘ਤੇ ਸੰਪੂਰਨ ਤੋਰ ’ਤੇ ਲਾਗੂ ਹੈ ਇਹ ਜਾਨਣ ਲਈ ਦੁਨੀਆ ਭਰ ਵਿੱਚ ਪਹਿਲੀ ਵਾਰ ਅਮਰੀਕਾ ਦੀ ਨਿਊਯਾਰਕ ਸਥਿਤ ਨਿਊਜ ਏਜੇਂਸੀ ਐਸੋਸਈਏਟ ਪ੍ਰੈਸ ਵਲੋਂ ਉਪਰਾਲਾ ਕੀਤਾ ਗਿਆ।
ਸੂਚਨਾ ਅਧਿਕਾਰ ਦਾ ਵਾਅਦਾ ਬੇਹਦ ਸ਼ਾਨਦਾਰ ਹੈ । 100 ਤੋਂ ਵਧ ਦੇਸ਼ਾਂ ਦੇ ਕਰੀਬ 5.3 ਅਰਬ ਲੋਕਾਂ ਕੋਲ ਕਾਗਜ਼ੀ ਤੋਰ ’ਤੇ ਇਹ ਹੱਕ ਹੈ ਕੇ ਓਹ ਆਪਣੀ ਸਰਕਾਰ ਦੇ ਬੰਦ ਦਰਵਾਜ਼ੇ ਦੇ ਪਿੱਛੇ ਕੀ ਹੋ ਰਿਹਾ ਹੈ, ਬਾਰੇ ਸੱਚਾਈ ਜਾਣਨ ਦਾ ਅਧਿਕਾਰ ਰਖਦੇ ਹਨ । ਅਜਿਹੇ ਕਾਨੂੰਨ ਪਿਛਲੇ ਦਹਾਕੇ ਵਿਚ ਤੇਜ਼ੀ ਨਾਲ ਫੈਲ ਚੁੱਕੀ ਭਰਿਸ਼ਟਾਚਾਰੀ ਅਤੇ ਨਾਗਰਿਕਾਂ ਨਾਲ ਹੋ ਰਹੇ ਧੱਕੇ ਨੂੰ ਬੇਨਕਾਬ ਕਰਨ ਦਾ ਇਕ ਸ਼ਕਤੀਸ਼ਾਲੀ ਢੰਗ ਹਨ । ਪਰ, ਕਾਗਜ਼ੀ ਤੋਰ ’ਤੇ ਲਾਗੂ ਕਰਕੇ ਵੀ ਅੱਧੇ ਤੋਂ ਵੱਧ ਦੇਸ਼ ਇਸ ਕਾਨੂੰਨ ਦੀ ਪਾਲਣਾ ਨਹੀ ਕਰ ਰਹੇ। ਕੁਝ ਦੇਸ਼ ਇਸ ਕਾਨੂੰਨ ਦੀ ਪਾਲਣਾ ਓਥੇ ਤੱਕ ਹੀ ਕਰਦੇ ਹਨ, ਜਿਸ ਜਾਣਕਾਰੀ ਦਾ ਖੁਲਾਸਾ ਸਰਕਾਰ ‘ਤੇ ਕੋਈ ਮਾਰੂ ਅਸਰ ਨਾ ਪਾ ਸਕੇ।
ਸੂਚਨਾ ਅਧਿਕਾਰ ਦਰਅਸਲ ਇਸ ਅਧਾਰ ‘ਤੇ ਹੋਂਦ ਵਿਚ ਆਇਆ ਸੀ ਕੇ ਸੂਚਨਾ ਅਸਲ ਸ਼ਕਤੀ ਹੈ ਅਤੇ ਜਿਸਦਾ ਜਨਤਕ ਹੋਣਾ ਆਮ ਨਾਗਰਿਕ ਦਾ ਅਧਿਕਾਰ ਹੈ ਜੋ ਦੇਸ਼ ਦੇ ਹਰ ਇਕ ਨਾਗਰਿਕ ਦੀ ਤਾਕਤ ਬਣ ਸਕਦੀ ਹੈ।
ਐਸੋਸੀਏਟ ਪ੍ਰੈਸ ਵਲੋਂ ਜਨਵਰੀ ਦੇ ਇੱਕੋ ਹਫ਼ਤੇ ਵਿੱਚ ਅੱਤਵਾਦੀਆਂ ਦੀਆਂ ਗ੍ਰਿਫਤਾਰੀਆਂ ਅਤੇ ਸਜਾਵਾਂ ਲਾਗੂ ਕਰਨ ਅਤੇ ਇਸ ਨਾਲ ਸੰਬੰਧਿਤ ਸਵਾਲਾਂ ਨੂੰ ਯੂਰਪੀ ਯੂਨੀਅਨ ਅਤੇ ਸੂਚਨਾ ਕਾਨੂੰਨ ਨੂੰ ਲਾਗੂ ਕਰਨ ਵਾਲੇ 105 ਦੇਸ਼ਾ ਨੂੰ ਭੇਜਿਆ ਗਿਆ । ਇਸ ਦੇ ਨਾਲ-ਨਾਲ ਸੰਸਾਰ ਦੇ 100 ਤੋਂ ਵਧ ਮਾਹਿਰਾਂ ਨੂੰ ਇਸ ਸੰਬੰਧੀ ਇੰਟਰਵਿਊ ਕਰਕੇ ਅਣਗਿਣਤ ਖੋਜ ਪੱਤਰਾਂ ਦੀ ਵੀ ਸਮੀਖਿਆ ਕੀਤੀ ਗਈ ।
ਇਸ ਦੇ ਸਿੱਟੇ ਵਿਚ ਇਹ ਤਥ ਸਾਹਮਣੇ ਆਏ :
ਕੇਵਲ 14 ਦੇਸ਼ ਨੇ ਆਪਣੀ ਕਾਨੂੰਨੀ ਡੈੱਡਲਾਈਨ ਦੇ ਅੰਦਰ ਪੂਰਾ ਵਿੱਚ ਜਵਾਬ ਦਿੱਤਾ।
38 ਦੇਸ਼ਾਂ ਨੇ ਇਸ ਦੇ ਫਲਸਰੂਪ ਘੱਟ ਡਾਟਾ ਮੁਹਾਇਆ ਕੀਤਾ।
ਨਵੇਂ ਬਣੇ ਲੋਕਤੰਤਰ ਵੱਧ ਜਵਾਬਦੇਹ ਸਾਬਿਤ ਹੋਏ।
ਗੁਆਟੇਮਾਲਾ ਦੇਸ਼ ਨੇ 72 ਘੰਟੇ ਵਿੱਚ ਏ.ਪੀ. ਦੀ ਬੇਨਤੀ ਦੀ ਪੁਸ਼ਟੀ ਕੀਤੀ , ਅਤੇ 10 ਦਿਨ ਵਿੱਚ ਸਾਰੇ ਦਸਤਾਵੇਜ਼ ਭੇਜ ਦਿੱਤੇ।
ਤੁਰਕੀ ਨੇ ਸੱਤ ਦਿਨ ਦੇ ਅੰਦਰ ਡਾਟਾ ਭੇਜਿਆ।
ਮੇਕਿਸਕੋ ਨੇ ਆਪਣਾ ਜਵਾਬ ਵੈੱਬ ‘ਤੇ ਹੀ ਪੋਸਟ ਕਰ ਦਿੱਤਾ ਤਾਂ ਜੋ ਆਮ ਲੋਕ ਵੀ ਉਸਨੁ ਪੜ ਸਕਣ।
ਕੈਨੇਡਾ ਨੇ ਜਵਾਬ ਭੇਜਣ ਲਈ 200-ਦਿਨ ਦੀ ਐਕਸ਼ਟੇਸ਼ਨ ਦੀ ਮੰਗ ਕੀਤੀ ।
ਅਮਰੀਕਾ ਦਾ ਜਵਾਬ ਐਫਬੀਆਈ ਵਲੋਂ ਆਇਆ । ਜਵਾਬ ਤਕਰੀਬਨ ਛੇ ਮਹੀਨੇ ਬਾਅਦ ਭੇਜਿਆ ਗਿਆ ਜੋ ਕੇਵਲ ਇੱਕ ਸਫੇ ‘ਤੇ ਦਰਜ ਸੀ ਜਿਸ ਪੂਰੇ ਸਫੇ ਵਿਚ ਕੇਵਲ ਦੋ ਸ਼ਬਦ ਲਿਖੇ ਸਨ ਅਤੇ ਸਫੇ ਦਾ ਵੱਡਾ ਭਾਗ ਖਾਲੀ ਸੀ।
ਆਸਟਰੀਆ ਦਾ ਜਵਾਬ ਕਦੇ ਨਹੀਂ ਆਇਆ ।
ਅੱਧ ਤੋਂ ਜਿਆਦਾ ਦੇਸ਼ਾਂ ਨੇ ਕੁਝ ਵੀ ਰੀਲਿਜ਼ ਨਹੀਂ ਕੀਤਾ । ਜਿਨਾ ਵਿਚ ਸਭ ਤੋਂ ਮੋਢੀ ਅਫ਼ਰੀਕੀ ਸਰਕਾਰਾਂ ਰਹੀਆਂ ਜਿਨਾ ਦੇ 15 ‘ਚੋ 11 ਦੇਸ਼ਾਂ ਨੇ ਬੇਨਤੀ ਨੂੰ ਨਜ਼ਰਅੰਦਾਜ਼ ਹੀ ਕਰ ਦਿੱਤਾ।
ਦਰਜਨ ਭਰ ਦੇਸ਼ਾਂ ਨੇ ਇਸ ਕਾਨੂੰਨ ਨੂੰ ਕੇਵਲ ਕੁਝ ਸੀਮਿਤ ਹਿੱਸਿਆਂ ਵਿਚ ਹੀ ਅਪਣਾਇਆ ਹੈ।
ਚੀਨ ਨੇ ਸੂਚਨਾ ਅਧਿਕਾਰ ਦੇ ਨਿਯਮਾਂ ਵਿਚ ਤਬਦੀਲੀ ਕੇਵਲ 2001 ‘ਚ ਵਿਸ਼ਵ ਵਪਾਰ ਸੰਗਠਨ ਵਿੱਚ ਸ਼ਾਮਲ ਹੋਣ ਲਈ ਇੱਕ ਸ਼ਰਤ ਦੇ ਤੌਰ ‘ਤੇ ਹੀ ਕੀਤੀ ਸੀ, ਤਾਂ ਜੋ ਆਰਥਿਕਤਾ ਨੂੰ 10 ਫੀਸਦੀ ਦਾ ਹੁਲਾਰਾ ਮਿਲ ਸਕੇ । ਬੀਜਿੰਗ ਨੇ ਕੇਵਲ ਵਪਾਰ ਦੇ ਪਸਾਰ ਲਈ ਨਿਯਮਾਂ ਨੂੰ ਬਦਲ ਦਿੱਤਾ ਹੈ।
ਪਾਕਿਸਤਾਨ ਨੇ ਵੀ 2002 ਵਿਚ ਆਰਡੀਨੈਸ ਨੂੰ ਹੋਂਦ ਵਿਚ ਇਸਲਈ ਲਿਆਦਾ ਤਾਂ ਜੋ 1.4 ਅਰਬ ਡਾੱਲਰ (£) ਦੀ ਇੰਟਰਨੈਸ਼ਨਲ ਮੌਨੇਟਰੀ ਫੰਡ ਸਹਾਇਤਾ ਹਾਸਿਲ ਕੀਤੀ ਜਾ ਸਕੇ।
ਇਹਨਾਂ ਦੇਸ਼ਾਂ ਵਿਚੋਂ ਕਿਸੇ ਨੇ ਵੀ ਏ.ਪੀ. ਦੇ ਟੈਸਟ ਦਾ ਜਵਾਬ ਨਹੀਂ ਭੇਜਿਆ।
ਇਸ ਨਾਲ ਦੁਨੀਆਂ ਦੀਆਂ ਵੱਡੀਆਂ ਵੱਡੀਆਂ ਸਰਕਾਰਾਂ ਦੀ ਪੂਰੀ ਭਰੋਸੇਯੋਗਤਾ ਦਾਅ ’ਤੇ ਲੱਗ ਚੁੱਕੀ ਹੈ ਕਿਓਕਿਂ ਕਿਸੇ ਕਾਨੂੰਨ ਦੇ ਲਾਗੂ ਹੋਣ ਬਾਅਦ ਵੀ ਉਸ ਨੂੰ ਨਾ ਮੰਨਿਆ ਜਾਣਾ ਉਸ ਕਾਨੂੰਨ ਦੀ ਅੰਨਹੋਂਦ ਨਾਲੋਂ ਵੀ ਵੱਧ ਬੁਰਾ ਹੈ।
ਭਾਰਤ ਨੇ ਸੰਸਾਰ ਵਿੱਚ ਇੱਕ ਵਧੀਆ ਉਦਾਹਰਨ ਪੇਸ਼ ਕੀਤਾ ਹੈ। ਜਿਸ ਨੇ ਨਾ ਸਿਰਫ ਸੂਚਨਾ ਅਧਿਕਾਰ ਦੇ ਆਪਣੇ ਵਾਅਦੇ ਨੂੰ ਨਿਭਾਇਆ ਬਲਕਿ ਅਤੇ ਸਹੀ ਸਮੇਂ ਵਿਚ ਸੰਪੂਰਨ ਜਾਣਕਾਰੀ ਵੀ ਮੁਹਾਇਆ ਕਰਵਾਈ। ਭਾਰਤ ਸੰਸਾਰ ਦੇ ਓਹਨਾਂ 14 ਦੇਸ਼ਾਂ ਵਿਚੋਂ ਇੱਕ ਸੀ ਜਿਸਨੇ ਏ.ਪੀ. ਦੀ ਬੇਨਤੀ ਦਾ ਪੂਰਾ ਜਵਾਬ ਇੱਕ ਮਹੀਨੇ ਦੀ ਆਪਣੀ ਕਾਨੂੰਨੀ ਡੈੱਡਲਾਈਨ ਦੇ ਅੰਦਰ ਦਿੱਤਾ। ਭਾਰਤੀ ਪ੍ਰਸ਼ਾਸਨ ਵਲੋਂ ਇਹ ਜਵਾਬ ਪੁਛੇ ਗਏ ਸਵਾਲ ਤੋਂ ਵੀ ਵੱਧ ਦਿੱਤਾ ਗਿਆ। ਸਾਰੀ ਜਾਣਕਾਰੀ ਇੱਕ ਇੱਕ ਸੂਬੇ ਦੇ ਅਧਾਰ ‘ਤੇ ਮੁਹਾਇਆ ਕਰਵਾਈ ਗਈ।
ਭਾਰਤੀਆਂ ਵਲੋਂ ਦੇਸ਼ ਵਿਚ ਸੂਚਨਾ ਕਾਨੂੰਨ ਦੇ ਪਾਸ ਹੋਣ ਦੇ ਇੱਕ ਸਾਲ ਦੇ ਅੰਦਰ ਅੰਦਰ (ਸਾਲ – 2006 ) ‘ਚ 24,400 ਬੇਨਤੀਆਂ ਦਾਇਰ ਕੀਤੀਆਂ ਗਾਈਆਂ ਸਨ। ਪਿਛਲੀ ਸਰਕਾਰ ਨੇ ਇਕ ਲੱਖ ਤੋਂ ਵੱਧ ਬੇਨਤੀਆਂ ਦਾ ਉਤਾਰਾ ਕੀਤਾ ਹੈ ਅਤੇ ਇਹਨਾਂ ਵਿਚੋਂ ਲਗ-ਭਗ ਸਭ ਦਾ ਜਵਾਬ ਦਿੱਤਾ ਗਿਆ ਹੈ ।
ਭਾਰਤ ਵਿਚ ਸੂਚਨਾ ਅਧਿਕਾਰ ਮੁੱਦੇ ਨੂੰ ਸਮਰਪਿਤ ਘੱਟੋ ਘੱਟ ਇੱਕ ਦਰਜਨ ਬਲੌਗ ਹਨ। ਸੂਚਨਾ ਅਧਿਕਾਰ ਦੇ ਸਹਾਰੇ ਨਾਲ ਲਖਾਂ ਕੇਸਾਂ ਦਾ ਨਿਪਟਾਰਾ ਹੋਣ ਵਿਚ ਮਦਦ ਲਈ ਜਾਂਦੀ ਹੈ ਜਿਸ ਵਿਚ ਅਨੈਤਿਕ ਡਰੱਗ ਟਰਾਇਲ, ਕਾਲਾ-ਬਾਜ਼ਾਰੀ ਅਤੇ ਸਰਕਾਰ ਵਲੋਂ ਗੈਰ ਕਾਨੂੰਨੀ ਫੋਨ ਟੇਪਿੰਗ ਦੇ ਮਾਮਲੇ ਪ੍ਰਮੁਖ ਹਨ ।
ਬੇਸ਼ਕ ਇਹ ਕਾਨੂੰਨ ਨੇ ਲਖਾਂ ਲੋਕਾਂ ਦੇ ਜੀਵਨ ਵਿਚ ਬਦਲਾਵ ਲਿਆਂਦਾ ਹੈ ਪਰ ਫਿਰ ਵੀ ਭਾਰਤ ’ਚ ਕਿੰਨੇ ਹੀ ਦਰਜਨ ਲੋਕ ਅਜੇਹੇ ਹਨ ਜਿੰਨਾਂ ਨੂੰ ਇਸ ਕਾਨੂੰਨ ਨੂੰ ਵਰਤਣ ਲਈ ਕੁੱਟਿਆ ਗਿਆ ਹੈ ਤੇ ਹਮਲੇ ਤੱਕ ਕੀਤੇ ਗਏ ਹਨ , ਅਤੇ ਘੱਟੋ ਘੱਟ 72 ਮਾਰੇ ਜਾ ਚੁੱਕੇ ਹਨ ।
ਹਰਿਆਣੇ ਦਾ ਫਾਤੇਹਾਬਾਦ ਜਿੱਲੇ ਵਿਚ ਪੈਂਦਾ 2100 ਦੀ ਆਬਾਦੀ ਵਾਲਾ ਇੱਕ ਪਛੜਿਆ ਪਿੰਡ ਚੰਦਾਲ ਭ੍ਰਿਸ਼ਟ ਅਧਿਕਾਰੀਆਂ ਅਤੇ ਸਰਪੰਚ ਦੀ ਮਿਲੀ ਭੁਗਤ ਕਾਰਨ ਦਿਹਾਤੀ ਭਾਰਤ ਵਿਚ ਨਿੱਤ-ਦਿਨ ਹੋ ਰਹੀਆਂ ਵਧੀਕੀਆਂ ਦਾ ਗਵਾਹ ਹੈ । ਸਤਬੀਰ ਸ਼ਰਮਾ ਆਪਣੇ ਪਿਤਾ ਜਗਦੀਸ਼ ਚੰਦਰ ਸ਼ਰਮਾ ਅਤੇ ਦੋ ਜਵਾਨ ਬੇਟਿਆਂ ਨਾਲ ਪਿੰਡ ਵਿਚ ਰਹਿੰਦਾ ਹੈ । ਪਿੰਡ ਦੇ ਅਨੁਸਾਰ, ਚੰਦਰਾਵਲ ਦਾ ਸਰਪੰਚ ਧਰਮਵੀਰ ਮਲਿਕ, ਭ੍ਰਿਸ਼ਟ ਹੈ. ਪੀਣ ਵਾਲੇ ਪਾਣੀ ਦੀ ਤੰਗੀ ਦੇ ਬਾਵਜੂਦ ਪਿੰਡ ਦੇ ਪੀਣ ਵਾਲੇ ਪਾਣੀ ਦੀ ਪਾਈਪ ਨੂੰ ਆਪਣੇ ਖੇਤਾਂ ਦੀ ਸਿੰਚਾਈ ਲਈ ਵਰਤਦਾ ਹੈ ਅਤੇ ਗੈਸ ਸਟੇਸ਼ਨ ਦੇ ਮਲਿਕ ਨਾਲ ਮਿਲੀਭੁਗਤ ਕਰਕੇ ਤੇਲ ਵਿਚ ਸਸਤੇ ਮਿੱਟੀ ਦੇ ਤੇਲ ਦੀ ਮਿਲਾਵਟ ਨਾਲ ਗਰੀਬਾਂ ਨੂੰ ਲੁੱਟਦਾ ਆ ਰਿਹਾ ਹੈ । ਏਨਾ ਹੀ ਨਹੀਂ ਸ਼ਰਮਾ ਮੁਤਾਬਿਕ ਓਹ ਪਿੰਡ ਦੇ ਲੋਕਾਂ ਦੇ ਪੈਨਸ਼ਨ ਪੈਸੇ ਦੀ ਚੋਰੀ ਵੀ ਕਰਦਾ ਹੈ . ਜਦੋਂ ਸਤਬੀਰ ਸ਼ਰਮਾ ਵਲੋਂ ਸੂਚਨਾ ਅਧਿਕਾਰ ਦਾ ਇਸਤਮਾਲ ਕਰਕੇ ਪੈਨਸ਼ਨ ਦੇ ਹੋ ਰਹੇ ਘਪਲੇ ਨੂੰ ਬੇਨਕਾਬ ਕਰਕੇ ਮਿਲੀ ਜਾਣਕਾਰੀ ਨੂੰ ਆਧਾਰ ਦੇ ਤੌਰ ‘ਤੇ ਵਰਤ ਕੇ ਪੁਲੀਸ ਕੋਲ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਵਾਇਆ ਗਿਆ ਤਾਂ ਸਰਪੰਚ ਅਤੇ ਉਸਦੇ ਸਮਰਥਕਾਂ ਵਲੋਂ ਫਰਵਰੀ 10 ਦੀ ਸ਼ਾਮ ਨੂੰ ਉਸਦੇ ਘਰ ਆ ਕੇ ਪਰਿਵਾਰ ਮਾਰਿਆ ਕੁੱਟਿਆ ਗਿਆ . ਜਿਸ ਘਟਨਾ ਵਿਚ ਸੁਰਜੀਤ ਦੀ ਪਤਨੀ, ਸੋਨੂੰ ਦੀ ਮੋਤ ਹੋ ਗਈ ਅਤੇ ਉਸ ਦੇ ਪਿਤਾ ਜਗਦੀਸ਼ ਦੀ ਖੱਬੀ ਲੱਤ ਨਕਾਰਾ ਹੋ ਗਈ।
ਮਲਿਕ ਹੁਣ ਜੇਲ੍ਹ ਵਿੱਚ ਹੈ. ਪਿਛਲੇ ਅੱਠ ਮਹੀਨੇ ਬੀਤਣ ਉਪਰੰਤ ਅੱਜ ਤੱਕ ਜਿਨੀ ਵੀ ਜਾਣਕਾਰੀ ਇਸ ਪੀੜਤ ਪਰਿਵਾਰ ਨੂੰ ਕੇਸ ਬਾਰੇ ਪ੍ਰਾਪਤ ਹੋਈ ਹੈ, ਓਹ ਸਿਰਫ ਸੂਚਨਾ ਅਧਿਕਾਰ ਨਾਲ ਹੀ ਮਿਲੀ ਹੈ. ਪੁਲੀਸ ਵਲੋਂ ਵੀ ਸੋਨੂ ਦੇ ਕਤਲ ਨੂੰ ਇਕ ਹਾਦਸਾ ਬਨੋੰਨ ਦੀ ਕੋਸ਼ਿਸ਼ ਸੀ, ਜੋ ਦੋ ਪਰਿਵਾਰਾਂ ਵਿਚਕਾਰ ਹੋਈ ਇੱਕ ਖਿਚ-ਧੂ ਵਿਚ ਹੋਇਆ ਪਰ ਮਾਨਯੋਗ ਅਦਾਲਤ ਨੇ ਪੁਲਿਸ ਦੀ ਛਾਂਨ-ਬੀਨ ਨੂੰ ਗਲਤ ਠੇਹਰੋੰਦੇ ਹੋਏ ਸਰਪੰਚ ਨੂੰ ਕਤਲ ਦਾ ਦੋਸ਼ੀ ਕਰਾਰ ਦਿੱਤਾ ਹੈ । ਏਹੋ ਜੇਹੇ ਕਿੰਨੇ ਹੀ ਕੈਸ ਹਨ ਜਿਥੇ ਆਮ ਆਦਮੀ ਦਾ ਸਹਾਰਾ ਸਿਰਫ ਸੂਚਨਾ ਅਧਿਕਾਰ ਹੀ ਬਣਿਆ ਹੈ . ਸਤਬੀਰ ਸ਼ਰਮਾ ਕਹਿੰਦਾ ਹੈ ਕੇ, ਠਇਹ ਸਾਨੂੰ ਸਾਡੇ ਹੱਕ ਲਈ ਲੜਨ ਦਾ ਬਲ ਦਿੰਦਾ ਹੈ, ਇਸ ਲਈ ਜਾਣਕਾਰੀ ਪ੍ਰਾਪਤ ਕਰਕੇ ਇਨਸਾਫ਼ ਹਾਸਿਲ ਕਰਨਾ ਚੰਗਾ ਹੈ’’।
ਸੂਚਨਾ ਅਧਿਕਾਰ ਕਾਨੂੰਨ ਖਾਸ ਤੌਰ ‘ਤੇ ਨਵੇਂ ਹੋਂਦ ਵਿਚ ਆਏ ਲੋਕਤੰਤਰਾਂ ਵਿਚ ਵਧੇਰੇ ਕਾਰਜਸ਼ੀਲ ਹੈ ਕਿਓਂਕਿ ਨਵੀਆਂ ਸਰਕਾਰਾਂ ਪਹਿਲੀਆਂ ਗਲਤੀਆਂ ਤੋਂ ਸਿਖ ਲੈ ਕੇ ਨਵਾਂ ਢਾਂਚਾ ਤਿਆਰ ਕਰ ਸਕਦੀਆਂ ਹਨ। ਇਸ ਨਾਲ ਇਹ ਪਤਾ ਲੱਗ ਜਾਂਦਾ ਹੈ ਕੇ ਕੀ ਅਪਣਾਉਣ ਅਤੇ ਕੀ ਰੱਦ ਕਰਨ। ਏ.ਪੀ. ਦੇ ਇਸ ਟੈਸਟ ਵਿੱਚ ਵੀ ਨਵ-ਲੋਕਤੰਤਰ ਦੇਸ਼ਾਂ ਨੇ ਸਭ ਤੋਂ ਤੇਜ਼, ਵੱਧ ਅਤੇ ਬਿਹਤਰ ਜਾਣਕਾਰੀ ਮੁਹਾਇਆ ਕਰਵਾਈ.
ਉਦਾਹਰਨ ਲਈ, ਮੈਕਸੀਕੋ ਤੋਂ ਏ.ਪੀ. ਨੂੰ ਕੇਵਲ ਇਕ ਸਿੰਗਲ ਵੈਬਸਾਈਟ ਰਾਹੀ ਜਾਣਕਾਰੀ ਦੀ ਮੰਗ ਕੀਤੀ ਗਈ ਸੀ ਅਤੇ ਮੈਕਸੀਕੋ ਵਲੋਂ ਸਿਰਫ ਦੋ ਮਹੀਨੇ ‘ਚ ਸਾਰੀ ਜਾਣਕਾਰੀ ਭੇਜ ਦਿੱਤੀ ਗਈ। ਪਰ ਅਮਰੀਕਾ ਵਿੱਚ, ਏ.ਪੀ. ਨੂੰ ਘਟੋ-ਘੱਟ ਛੇ ਵਿਭਾਗਾਂ ਜਿਸ ਵਿਚ ਜਸਟਿਸ ਅਤੇ ਹੋਮਲੈੰਡ ਸੁਰੱਖਿਆ ਵਿਭਾਗ ਸ਼ਾਮਿਲ ਸੀ, ਨੂੰ ਵਖੋ-ਵਖਰਾ ਬੇਨਤੀ ਪੱਤਰ ਭੇਜਿਆ ਗਿਆ। ਜਿਸ ਉਪਰੰਤ 18 ਟੈਲੀਫੋਨ ਕਾਲ ਆਏ ਅਤੇ ਫੇਰ ਐਫ.ਬੀ.ਆਈ. ਵਲੋਂ ਸਿਰਫ 40 ਟੁਕੜਿਆਂ ਦੀ ਮੇਲ ਜਵਾਬ ਵਜੋਂ ਆਈ ਜਿਸ ਵਿੱਚ ਲਾਭਦਾਇਕ ਜਾਣਕਾਰੀ ਬਹੁਤ ਘੱਟ ਸੀ ਅਤੇ ਜਿਆਦਾ ਖਾਲੀ ਹੀ ਸੀ।
ਮੈਕਸੀਕੋ ਨੂੰ ਵਿਸ਼ਵ ਭਰ ਵਿਚ ਅਕਸਰ ਆਜ਼ਾਦੀ ਦੇ ਇੱਕ ਮਾਡਲ ਦੇ ਤੌਰ ’ਤੇ ਦੇਖਿਆ ਜਾਂਦਾ ਹੈ। ਸੂਚਨਾ ਅਧਿਕਾਰ ਵੀ ਇਸੇ ਲੜੀ ਦਾ ਹਿੱਸਾ ਹੈ। ਮੈਕਸੀਕੋ ਵਿਚ ਸੂਚਨਾ ਅਧਿਕਾਰ ਬਹੁਤ ਪ੍ਰਭਾਵਸ਼ਾਲੀ ਹੈ ਅਤੇ ਕਿਸੇ ਵਲੋਂ ਵੀ ਮੰਗ ਕਰਨ ‘ਤੇ ਸਾਰਾ ਜਵਾਬ ਸਭ ਨੂੰ ਜਨਤਕ ਕੀਤਾ ਜਾਂਦਾ ਹੈ . ਤੁਰੰਤ ਮੰਗ ਨੂੰ ਸਵੀਕਾਰ ਕਰਕੇ ਪੂਰੇ ਜਵਾਬ ਨੂੰ ਆਮ ਤੌਰ ‘ਤੇ ਇੱਕ ਮਹੀਨੇ ਦੇ ਅੰਦਰ-ਅੰਦਰ ਵਿਭਾਗ ਵਲੋਂ ਜਨਤਕ ਵੈਬਸਾਈਟ ‘ਤੇ ਪਾ ਦਿੱਤਾ ਜਾਂਦਾ ਹੈ . ਮੈਕਸੀਕੋ ਵਿਚ ਸੂਚਨਾ ਕਾਨੂੰਨ 2003 ਵਿਚ ਲਾਗੂ ਹੋਇਆ ਸੀ । ਇਸ ਕਾਨੂੰਨ ਦੇ ਲਾਗੂ ਹੋਣ ਦੇ ਤੁਰੰਤ ਬਾਅਦ, ਇੱਕ ਹਫ਼ਤੇ ਵਿਚ ਕੁੱਲ ਆਈਆਂ 926 ਬੇਨਤੀਆਂ ਵਿਚੋਂ 823 ਦੇ ਜਵਾਬ ਅਗਲੇ ਇੱਕ ਹਫ਼ਤੇ ਵਿਚ ਹੀ ਦੇ ਦਿੱਤੇ ਗਏ । ਅੱਜ ਇਹਨਾ ਬੇਨਤੀਆਂ ਦਾ ਨੰਬਰ ਰਿਕਾਰਡ 3012 ‘ਤੇ ਪਹੁੰਚ ਚੁੱਕਾ ਹੈ ਜਿੰਨਾ ਵਿਚੋਂ 2460 ਦਾ ਜਵਾਬ ਜਨਤਕ ਕੀਤਾ ਜਾ ਚੁੱਕਾ ਹੈ ।
ਅਮਰੀਕੀ ਵਿੱਚ ਸੂਚਨਾ ਕਾਨੂੰਨ 1966 ਵਿਚ ਪਾਸ ਕੀਤਾ ਗਿਆ ਸੀ । ਅਮਰੀਕਾ ’ਚ ਹਰ ਏਜੰਸੀ ਵਿਚ ਆਪੋ ਆਪਣੀ ਜਾਣਕਾਰੀ/ਸੂਚਨਾ ਸ਼ਾਖਾ ਮੋਜੂਦ ਹੈ ਜਿਸ ਨਾਲ ਨੌਕਰਸ਼ਾਹੀ ਵਧ ਦੇਖਣ ਨੂੰ ਮਿਲਦੀ ਹੈ। ਕਿਸੇ ਵੀ ਵਿਭਾਗ ਤੋਂ ਸੂਚਨਾ ਪ੍ਰਾਪਤ ਕਰਨ ਲਈ 20-ਦਿਨ ਦੀ ਡੈੱਡਲਾਈਨ ਦਾ ਸਮਾਂ ਅਕਸਰ ਸਾਲਾਂ ਦੀ ਉਡੀਕ ਵਿਚ ਬਦਲ ਜਾਂਦਾ ਹੈ।
2010 ਵਿੱਚ, ਅਮਰੀਕੀ ਵਿਭਾਗਾਂ ਵਲੋਂ ਪੂਰੀ ਜਾਣਕਾਰੀ ਨਸ਼ਰ ਕਰਨ ਵਾਲੇ ਕੇਸਾਂ ਦੀ ਪ੍ਰਤਿਸ਼ਤ 55 ਸੀ, ਅਧ-ਅਧੂਰੀ ਜਾਣਕਾਰੀ ਦਸਣ ਵਾਲੇ ਕੇਸ 37 ਫੀਸਦੀ ਸਨ ਅਤੇ 8 ਫੀਸਦੀ ਕੇਸਾਂ ਵਿਚ ਵਿਭਾਗਾਂ ਵਲੋਂ ਕੋਰਾ ਇਨਕਾਰ ਕੀਤਾ ਗਿਆ ਸੀ. ਜਦਕਿ ਮੈਕਸੀਕੋ ਵਿਚ ਪੂਰੀ ਬੇਨਤੀ ਮੁਤਾਬਿਕ ਜਾਣਕਾਰੀ 85 ਫੀਸਦੀ ਕੇਸਾਂ ਵਿਚ ਜਾਰੀ ਕੀਤੀ ਗਈ. ਏਥੋਂ ਇਹ ਗਲ ਸਪਸ਼ਟ ਹੈ ਕੇ ਅਮਰੀਕੀ ਕਾਨੂੰਨ ਵੱਡੀ ਹੋ ਚੁੱਕੀ ਉਮਰ ਕਾਰਨ ਖਾਮੀਆਂ ਦਰਸਾ ਰਿਹਾ ਹੈ. ਬੇਸ਼ਕ ਅਮਰੀਕਾ ਵੱਡਾ ਦੇਸ਼ ਹੋਣ ਕਰਕੇ ਵਧ ਦਰਖੁਆਸਤਾਂ ਪ੍ਰਾਪਤ ਕਰਦਾ ਹੈ । ਪਿਛਲੇ ਸਾਲ ਲਾਗ-ਭੱਗ 600,000 ਬੇਨਤੀ ਆਈਆਂ ਸਨ । ਪਰ ਫੇਰ ਵੀ ਜਵਾਬਦੇਹੀ ਦਾ ਰਿਕਾਰਡ ਵਾਧਦਾ ਹੀ ਜਾ ਰਿਹਾ ਹੈ ।
2003 ਵਿੱਚ ਮੈਕਸੀਕੋ ਦੇ ਲਾ ਪ੍ਰੋਟਾ ਇਲਾਕੇ ਵਿਚ ਸਰਕਾਰ ਇਲਾਕਾ ਨਿਵਾਸਿਆਂ ਦੀ ਸਹਿਮਤੀ ਬਿਨਾ ਇੱਕ ਡੈਮ ਬਣਾਉਣ ਜਾ ਰਹੀ ਸੀ. ਮੈਕਸੀਕਨ ਸਰਕਾਰ ਦੇ 1,500 ਗਿਗਾਵਾੱਟ ਦੇ ਇਸ ਪ੍ਰਾਜੈਕਟ ਨਾਲ ਦੋ ਲਗਜ਼ਰੀ ਰਿਜ਼ੋਰਟਜ਼ ਨੂੰ ਬਿਜਲੀ ਪਹੁੰਚਣੀ ਸੀ। ਇੱਕ ਅਰਬ ਡਾੱਲਰ ਕੀਮਤ ਵਿਚ ਤਿਆਰ ਹੋਣ ਵਾਲਾ ਇਹ ਡੈਮ, ਤਿੰਨ ਦਰਜਨ ਨੂੰ ਪਿੰਡਾ ਤਬਾਹੀ ਦੇ ਕੰਡੇ ’ਤੇ ਲੈ ਆਂਦਾ। ਇਸੇ ਲਈ ਪਿੰਡਾਂ ਵਲੋਂ ਇਸ ਵਿਰੁਧ ਰੋਸ ਮਾਰਚ ਕੀਤੇ ਗਏ ਅਤੇ ਸੂਚਨਾ ਅਧਿਕਾਰ ਕਾਨੂੰਨ ਦੀ ਮਦਦ ਨਾਲ ਜਾਣਕਾਰੀ ਪ੍ਰਾਪਤ ਕਰਕੇ, ਓਹਨਾ ਦਸਤਾਵੇਜ਼ਾ ਨੂੰ ਸਬੂਤ ਦੇ ਤੋਰ ‘ਤੇ ਵਰਤਿਆ ਗਿਆ। ਪੰਚਾਇਤੀ ਜ਼ਮੀਨ ਦੀ ਮਾਲਕੀ ਦੇ ਹੱਕ ਦੀ ਵਰਤੋਂ ਕਰਕੇ ਸਰਕਾਰ ਖਿਲਾਫ਼ ਕੇਸ ਕੀਤਾ ਗਿਆ ਕਿ ਵਸਨੀਕਾਂ ਦੀ ਸਹਿਮਤੀ ਬਗੈਰ ਸਰਕਾਰ ਵਲੋਂ ਉਸਾਰੀ ਦਾ ਕੰਮ ਆਰੰਭਿਆ ਗਿਆ ਹੈ। ਇਸ ਕਾਰਨ 2007 ਵਿੱਚ ਅਦਾਲਤ ਵਲੋਂ ਡੈਮ ਉਸਾਰੀ ‘ਤੇ ਪਾਬੰਦੀ ਲਾ ਦਿੱਤੀ ਗਈ। ਇਹ ਜਿੱਤ ਸਿਰਫ ਸੂਚਨਾ ਅਧਿਕਾਰ ਕਾਰਨ ਹਾਸਿਲ ਹੋਈ ਸੀ।
ਜਿਥੇ ਸੂਚਨਾ ਕਾਨੂੰਨ ਦੀ ਵਰਤੋਂ ਨਾਲ ਆਈ ਤਬਦੀਲੀ ਦਾ ਕੋਈ ਮਿਸਾਲ ਨਹੀਂ ਓਥੇ ਅੱਜ ਵੀ ਦੁਨਿਆ ਦੇ ਅਧੇ ਤੋਂ ਵਧ ਹਿੱਸੇ ਅਜੇਹੇ ਹਨ ਜਿਥੇ ਇਸ ਅਧਿਕਾਰ ਨੂੰ ਅਣਡਿੱਠ ਕੀਤਾ ਜਾਂਦਾ ਰਿਹਾ ਹੈ। ਏ.ਪੀ. ਵਲੋਂ ਕੀਤੇ ਗਏ ਇਸ ਸਰਵੇ ਵਿਚ ਸਾਹਮਣੇ ਆਇਆ ਕੇ ਕੁੱਲ 105 ਦੇਸ਼ਾ ਵਿਚੋਂ ਸਿਰਫ 54 ਨੇ ਹੀ ਜਵਾਬ ਮੁਹੱਈਆ ਕਰਵਾਇਆ ਜਦਕਿ 35 ਨੇ ਬੇਨਤੀ ਕਬੂਲ ਤੱਕ ਨਹੀਂ ਕੀਤੀ, ਅਤੇ ਛੇ ਨੇ ਕੌਮੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ, ਜਾਣਕਾਰੀ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ. ਕੀਨੀਆ ਦੇ ਸਰਕਾਰੀ ਬੁਲਾਰੇ ਨੇ ਹੱਥੀ ਭੇਜੇ ਗਏ ਪੱਤਰ ਦੇ ਮਿਲਣ ਤੋਂ ਹੀ ਇਨਕਾਰ ਕਰ ਦਿੱਤਾ। ਜੌਰਡਨ ਨੇ ਕੁੱਲ ਕੀਤੀਆਂ ਗਈਆਂ ਚਾਰਾਂ ਬੇਨਤੀਆਂ ਨੂੰ ਸਰਾਸਰ ਰੱਦ ਦਿੱਤਾ ।
ਯੁਗਾਂਡਾ ਵਿਚ ਸੂਚਨਾ ਅਧਿਕਾਰ ਅਧੀਨ ਕੀਤੀ ਗਈ ਕਿਸੇ ਵੀ ਦਰਖਾਸਤ ਲਈ ਸਰਕਾਰ ਜਵਾਬਦੇਹ ਨਹੀਂ ਹੈ। ਉਥੇ ਇੱਕ ਬੇਨਤੀ ਲਈ ਲਗਭਗ 20,000 ਸ਼ਿਲਿੰਗ ਫੀਸ ਭਰਨੀ ਪੇਂਦੀ ਹੈ ਜੋ ਤਕਰੀਬਨ ਇਕ ਕਾਮੇ ਦੀ ਇੱਕ ਹਫ਼ਤੇ ਦੀ ਔਸਤਨ ਤਨਖਾਹ ਦੇ ਬਰਾਬਰ ਹੈ। 2005 ਵਿੱਚ ਪਾਸ ਕੀਤੇ ਕਾਨੂੰਨ ਬਾਅਦ ਅੱਜ ਤਕ ਤਕਰੀਬਨ 200 ਬੇਨਤੀਆਂ ਆਈਆਂ. ਹਾਲ ਏਨਾ ਮਾੜਾ ਹੈ ਕੇ 10 ਵਿਚੋਂ 7 ਪਟੀਸ਼ਨਰਾਂ ਨੂੰ ਕੋਈ ਜਵਾਬ ਹੀ ਨਹੀਂ ਮਿਲਿਆ ਅਤੇ ਬਾਕੀ ਜਿਨਾ ਨੂੰ ਜਵਾਬ ਮਿਲਿਆ ਵੀ ਓਹਨਾ ਨੂੰ ਅਕਸਰ ਰਿਕਾਰਡ ਦਿਖਾਣ ਤੋਂ ਇਨਕਾਰ ਕੀਤਾ ਜਾਂਦਾ ਰਿਹਾ।
ਪੱਤਰਕਾਰ ਅਨਜੇਲੋ ਇਜਾਮਾ ਯੁਗਾਂਡਾ ਦੇ ਸੂਚਨਾ ਅਧਿਕਾਰ ਦੀ ਵਰਤੋਂ ਕਰਨ ਵਾਲੇ ਪਹਿਲੇ ਵਿਅਕਤੀ ਬਣੇ। ਓਹਨਾ ਵਲੋਂ ਕੀਤੀ ਗਈ ਦਰਖੁਆਸਤ ਨੂੰ ਫਾਈਲ ਕਰਨ ਲਈ ਤਕਰੀਬਨ 2500 ਡਾਲ੍ਰ ਦਾ ਭੁਗਤਾਨ ਕੀਤਾ ਗਿਆ। ਦਰਖੁਆਸਤ ਵਿਚ ਦੇਸ਼ ਵਿੱਚ ਪਾਏ ਜਾਂਦੇ ਵੱਡੇ ਤੇਲ ਭੰਡਾਰ ਦੀ ਪੜਚੋਲ ਅਤੇ ਅਰਬਾਂ ਡਾਲਰ ਦੇ ਠੇਕੇ ਦੀ ਸੋਦੇਬਾਜੀ ਦੇ ਦਸਤਾਵੇਜਾਂ ਦੀ ਮੰਗ ਕੀਤੀ ਗਈ ਸੀ. ਇਜਾਮਾ ਮੁਤਾਬਿਕ ਤੇਲ ਦੀ ਇੱਕ ਰਾਸ਼ਟਰੀ ਸੰਪਤੀ ਹੈ ਅਤੇ ਇਹ ਓਹਨਾਂ ਸਾਰੇ ਨਾਗਰਿਕਾਂ ਦਾ ਹੈ ਜੋ ਅੱਜ ਵੀ ਕੋਲਾ ਬਾਲਣ ਵਜੋਂ ਵਰਤ ਰਹੇ ਹਨ. ਹਰ ਇਕ ਜੁਗੰਡਾ ਨਾਗਰਿਕ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਦੇਸ਼ ਦਾ ਪੱਛਮੀ ਅਤੇ ਚੀਨੀ ਤੇਲ ਕੰਪਨਿਆਂ ਨਾਲ ਕੀ ਵਪਾਰ ਚਲਦਾ ਹੈ. ਇਜਾਮਾ ਦੇ ਜਵਾਬ ਮੰਗਣ ‘ਤੇ ਸੰਸਦ ਵਲੋਂ ਸਰਕਾਰ ਤੋਂ ਮੰਗ ਕੀਤੀ ਗਈ ਕੇ ਤੇਲ ਕੰਪਨਿਆਂ ਅਤੇ ਜੁਗ?ਨ?ਡਣ ਰਾਸ਼ਟਰਪਤੀ ਯੋਵੇਰੀ ਮੁਸੇਵੇਨੀ ਵਿਚਕਾਰ ਕੰਟਰੈਕਟ ਦੀ ਨਕਲ ਦਿੱਤੀ ਜਾਵੇ। ਪਰ ਉਹ ਸਾਰੇ ਦਸਤਾਵੇਜ਼ ਗੁਪਤ ਸਨ ਇਸਲਈ ਇਜਾਮਾ ਨੂੰ ਨਹੀ ਦਿੱਤੇ ਗਏ. ਫੇਰ ਜਦੋਂ ਵਿਕੀਲੀਕਸ ਵਲੋਂ ਮੁਸੇਵੇਨੀ ‘ਤੇ ਤੇਲ ਦੀ ਕੰਪਨਿਆਂ ਤੋਂ ਰਿਸ਼ਵਤ ਲੇਣ ਦਾ ਦੋਸ਼ ਲਾਇਆ ਗਿਆ ਤਾਂ ਰਾਸ਼ਟਰਪਤੀ ’ਤੇ ਕੇਸ ਚੱਲਿਆ। ਤਿੰਨ ਸਾਲਾਂ ਤੋਂ ਚੱਲ ਰਹੇ ਕੇਸ ਬਾਅਦ ਇਜਾਮਾ ’ਤੇ ਗੰਭੀਰ ਦੋਸ਼ ਪਾ ਕੇ ਤਿੰਨ ਵਾਰ ਗ੍ਰਿਫਤਾਰ ਕੀਤਾ ਗਿਆ ਹੈ. ਅੰਤ ਵਿੱਚ, 1,000 ਡਾੱਲਰ ਜਮਾਨਤ ਦਾ ਭੁਗਤਾਨ ਕਰਨ ‘ਤੇ ਰਿਹਾ ਹੋਇਆ . ਹੁਣ ਪਰਿਵਾਰ ਵਲੋਂ ਉਸਤੇ ਆਪਣੀ ਦਰਖੁਆਸਤ ਨੂੰ ਵਾਪਿਸ ਲੇਣ ਲਈ ਜ਼ੋਰ ਪਾਇਆ ਜਾ ਰਿਹਾ ਹੈ। ਉਸ ਦੇ ਫ਼ੋਨ ਟੇਪ ਕੀਤੇ ਜਾ ਰਹੇ ਹਨ ਅਤੇ ਉਸ ਦੀ ਨਿੱਜੀ ਈ-ਮੇਲ ਵੀ ਖੋਲੀ ਜਾਂਦੀ ਹੈ ਤੇ ਉਹ ਲਗਾਤਾਰ ਭੇਹ ਵਿਚ ਜੀਆ ਰਿਹਾ ਹੈ।
ਦਰਜਨਾਂ ਦੇਸ਼ ਸੂਚਨਾ ਕਾਨੂੰਨ ਨੂੰ ਸਿਰਫ ਫੰਡ ਹਾਸਿਲ ਕਰਨ ਲਈ ਇੱਕ ਸਮਝੌਤੇ ਵਜੋਂ ਪਾਸ ਕਰਦੇ ਹਨ। ਇਕੱਲੇ, ਅਮਰੀਕਾ ਵਿਚ ਸਰਕਾਰ ਨੂੰ ਪਾਰਦਰਸ਼ੀ ਬਣਾਉਣ ਹਿੱਤ ਇੱਕ ਸਾਲ ਦਾ £ 50 ਮਿਲੀਅਨ ਖਰਚ ਕੀਤਾ ਜਾਂਦਾ ਹੈ।
ਚੀਨ ਨੇ ਆਪਣੇ ਨਾਗਰਿਕਾਂ ਲਈ ਇੱਕ ਜਨਤਕ ਸਿਸਟਮ ਸਥਾਪਤ ਕਰਨ ਦਾ ਵਾਅਦਾ ਕਰਕੇ ਵਿਸ਼ਵ ਵਪਾਰ ਸੰਸਥਾ ਦੀ ਪੂਰਨ ਸਦਸਿਤਾ ਹਾਸਿਲ ਕੀਤੀ ਹੈ। 2008 ਵਿੱਚ, ਚੀਨੀ ਸਰਕਾਰ ਕੋਲ 89000 ਬੇਨਤੀਆਂ ਆਈਆਂ ਜਿਸ ਬਾਅਦ ਸਰਕਾਰ ਵਲੋਂ ਤਕਰੀਬਨ 10 ਲੱਖ ਦਸਤਾਵੇਜ਼ ਰੀਲੀਜ਼ ਕੀਤੇ ਗਏ। ਬੇਸ਼ਕ ਅੱਜ ਵੀ ਚੀਨ ਵਿਚ ਜਵਾਬਦੇਹੀ ਸਿਫ਼ਰ ਤੋਂ 100 ਫੀਸਦੀ ਤੱਕ ਦਾ ਖੁਲਾਸਾ ਕਰਨਾ ਪ੍ਰਸ਼ਾਸਨ ਦੀ ਮਰਜ਼ੀ ਹੈ।
ਸੂਚਨਾ ਅਧਿਕਾਰ ਦਾ ਪਸਾਰ ਦਿਨੋ ਦਿਨ ਵਧਦਾ ਜਾ ਰਿਹਾ ਹੈ। ਇਸ ਸਾਲ, ਸੱਤ ਦੇਸ਼ਾਂ ਨੇ ਸੂਚਨਾ ਕਾਨੂੰਨ ਅਧਿਕਾਰ ਪਾਸ ਕੀਤਾ ਹੈ, ਅਤੇ 18 ਹੋਰ ਦੇਸ਼ਾਂ ਵਿਚ ਇਹ ਕਾਨੂੰਨ ਵਿਚਾਰ ਅਧੀਨ ਹੈ। ਫਿਰ ਵੀ ਇਸ ਕਾਨੂੰਨ ਦੇ ਲਾਗੂ ਹੋਣ ਅਤੇ ਇਸਦੇ ਕਾਗਜ਼ੀ ਸਰੂਪ ਵਿਚ ਵਿਸ਼ਾਲ ਪਾੜਾ ਹੈ। ਇਹ ਪਾੜਾ 100 -150 ਸਾਲ ਤੋਂ ਪੁਰਾਣੇ ਢੰਗਾਂ ਨਾਲ ਚੱਲ ਰਹੀਆਂ ਸਰਕਾਰਾਂ ਲਈ ਕੁਝ ਸਾਲਾਂ ਦੇ ਛੋਟੇ ਅੰਤਰਾਲ ਵਿੱਚ ਭਰਨਾ ਮੁਸ਼ਕਿਲ ਹੈ। ਕਿਓਂਕਿ ਓਹਨਾਂ ਲਈ ਸੂਚਨਾ ਨਸ਼ਰ ਕਰਨ ਨਾਲੋਂ ਦੱਬਣ ਦਾ ਕੰਮ ਵਧੇਰੇ ਸੋਖਾ ਹੈ।
ਮਜ਼ਬੂਤ ਅਤੇ ਵਿਕਾਸਸ਼ੀਲ ਲੋਕਤੰਤਰ ਦੀ ਮੁੱਢਲੀ ਲੋੜ ਆਮ ਜਨਤਾ ਨੂੰ ਸਰਕਾਰੀ ਕੰਮਕਾਜ ਦੀ ਪ੍ਰਕਿਆ ਜਾਨਣ ਅਤੇ ਅਫਸ਼ਰਸ਼ਾਹੀ ਨੂੰ ਮਨਮਰਜ਼ੀ ਕਰਨ ਦੀ ਖੁੱਲ ਨੂੰ ਖਤਮ ਕਰਨਾ ਹੈ। ਇਹ ਲੋੜ ਵਿਕਾਸਸ਼ੀਲ ਦੇਸ਼ਾਂ ਵਿਚ ਵਧ ਹੈ ਜਿਥੇ ਹਰ ਸਰਕਾਰੀ ਕੰਮ ਕਾਜ ਆਪਣੀ ਪਹੁੰਚ ਦੇ ਅਧਾਰ ’ਤੇ ਜਿਆਦਾਤਰ ਹੁੰਦਾ ਹੈ । ਭਾਰਤ ਵਿਚ ਕਾਂਗਰਸ ਸਰਕਾਰ ਸਮੇਂ ਲਾਗੂ ਕੀਤੇ ਗਏ ਸੂਚਨਾ ਦੇ ਅਧਿਕਾਰ ਐਕਟ 2005 ਦਾ ਮੁੱਖ ਮੰਤਵ ਇਹ ਹੈ ਕਿ ਲੋਕ-ਤਾਂਤਰਿਕ ਸ਼ਾਸਨ ਪ੍ਰਣਾਲੀ ਵਿਚ ਜਨਤਾ ਦੇ ਚੁਣੇ ਗਏ ਪ੍ਰਤੀਨਿਧੀਆਂ ਦੁਆਰਾ ਜਨਤਾ ਵਲੋਂ ਜਨਤਾ ਲਈ ਚਲਾਏ ਜਾਂਦੇ ਸ਼ਾਸਨ ਦੇ ਸੰਚਾਲਨ ਵਿਚ ਸਰਕਾਰ ਅਤੇ ਸਰਕਾਰੀ ਮਸ਼ੀਨਰੀ ਜਨਤਾ ਦੇ ਪ੍ਰਤੀ ਜਵਾਬਦੇਹ ਹੋਵੇ। ਸੂਚਨਾ ਸਾਰੇ ਸਰਕਾਰੀ ਅਦਾਰਿਆਂ/ਲੋਕ ਅਥਾਰਟੀਆਂ ਤੋਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹ ਸਾਰੇ ਅਦਾਰੇ ਜੋ ਭਾਰਤੀ ਸੰਵਿਧਾਨ ਦੁਆਰਾ ਜਾਂ ਸੰਵਿਧਾਨ ਦੇ ਕਿਸੇ ਹੁਕਮ ਅਧੀਨ ਸਥਾਪਿਤ ਕੀਤੇ ਗਏ ਹਨ। ਜਿਵੇਂ ਕਿ ਕੇਂਦਰੀ ਅਤੇ ਰਾਜ ਸਰਕਾਰ, ਨਿਆਂਪਾਲਿਕਾ, ਮਹਾਂ-ਲੇਖਾਕਾਰ, ਮਨੁੱਖੀ ਅਧਿਕਾਰ ਆਯੋਗ ਆਦਿ।ਜਿਵੇਂ ਕਿ- ਕੇਂਦਰੀ ਵਿਸ਼ਵ ਵਿਦਿਆਲੇ, ਕੇਂਦਰੀ ਸੁਰੱਖਿਆ ਬਲ, ਸੂਬਿਆਂ ਦੀਆਂ ਵਿਧਾਨ ਸਭਾਵਾਂ ਵੱਲੋਂ ਬਣਾਏ ਗਏ ਕਾਨੂੰਨਾਂ ਅਧੀਨ ਸਥਾਪਿਤ ਵਿਭਾਗ ਜਾਂ ਸੰਸਥਾਵਾਂ ਜਿਵੇਂ ਕਿ- ਸਿੱਖਿਆ ਵਿਭਾਗ, ਮਾਲ ਵਿਭਾਗ, ਪੰਜਾਬ ਸਿੱਖਿਆ ਬੋਰਡ , ਕੋਈ ਹੋਰ ਅਜਿਹੀ ਸੰਸਥਾ ਜੋ ਕੇਂਦਰੀ ਜਾਂ ਸੂਬਾ ਸਰਕਾਰ ਦੇ ਕਿਸੇ ਹੁਕਮ ਅਧੀਨ ਸਥਾਪਿਤ ਕੀਤੀ ਗਈ ਹੈ ਅਤੇ ਉਸ ਸੰਸਥਾ ਦਾ ਪੂਰਾ ਨਿਯੰਤਰਨ (ਕੰਟਰੋਲ) ਸਰਕਾਰ ਕੋਲ ਹੈ।
ਪਰ ਸੂਬਾ ਸਰਕਾਰਾਂ ਅਕਸਰ ਇਸ ਦਾਇਰੇ ਵਿੱਚੋਂ ਬਾਹਰ ਨਿਕਲਣ ਦੇ ਯਤਨ ਵਿਚ ਲੱਗੀਆਂ ਰਹਿੰਦੀਆਂ ਹਨ। ਕੇਂਦਰ ਸਰਕਾਰ ਵੱਲੋਂ ਸੂਚਨਾ ਅਧਿਕਾਰ ਕਾਨੂੰਨ ਦੇ ਸਿੱਧੇ ਤੌਰ ‘ਤੇ ਪਰ ਕੁਤਰਨ ਤੋਂ ਬਾਅਦ ਰਾਜ ਸਰਕਾਰਾਂ ਵੀ ਹੁਣ ਇਸ ਕਾਨੂੰਨ ਦੀ ਧਾਰ ਨੂੰ ਖੁੰਢਾ ਕਰਨ ‘ਤੇ ਲੱਗੀਆਂ ਹੋਈਆਂ ਹਨ। ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ ‘ਚ ਕਾਇਮ ਕੀਤੇ ‘ਆਰਥਿਕ ਇੰਟੈਲੀਜੈਂਸ ਯੂਨਿਟ‘ ਨੂੰ ਸੂਚਨਾ ਅਧਿਕਾਰ ਕਾਨੂੰਨ ਦੇ ਦਾਇਰੇ ਵਿੱਚੋਂ ਬਾਹਰ ਕਰ ਦਿੱਤਾ। ਸਰਕਾਰ ਦਾ ਇਹ ਕਦਮ ਸੂਚਨਾ ਅਧਿਕਾਰ ਕਾਨੂੰਨ ਦੇ ਪਰ ਕੁਤਰਨ ਦੀ ਦਿਸ਼ਾ ਵੱਲ ਕਦਮ ਮੰਨਿਆ ਜਾ ਰਿਹਾ ਹੈ। ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਕੇਂਦਰ ਸਰਕਾਰ ਵੱਲੋਂ ਕੁਝ ਮਹੀਨੇ ਪਹਿਲਾਂ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਸੂਚਨਾ ਅਧਿਕਾਰ ਕਾਨੂੰਨ ਦੇ ਦਾਇਰੇ ਵਿੱਚੋਂ ਬਾਹਰ ਕੱਢ ਦਿੱਤਾ ਸੀ। ਇਸ ਸਬੰਧੀ ਮਾਮਲਾ ਜਦੋਂ ਕੇਂਦਰੀ ਸੂਚਨਾ ਕਮਿਸ਼ਨ ਦੀ ਅਦਾਲਤ ਵਿੱਚ ਗਿਆ ਤਾਂ ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਸੂਚਨਾ ਅਧਿਕਾਰ ਕਾਨੂੰਨ ਦੇ ਸਬ ਸੈਕਸ਼ਨ ਦੇ ਸੈਕਸ਼ਨ 24 ਮੁਤਾਬਕ ਇਹ ਏਜੰਸੀ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲਿਆਂ ਦੀ ਜਾਣਕਾਰੀ ਦੇਣ ਲਈ ਪਾਬੰਦ ਹੈ। ਸੀ.ਬੀ.ਆਈ. ਨੇ ਇਸ ਮੱਦ ਦੀ ਵਿਆਖਿਆ ਕਰਦਿਆਂ ਕਿਹਾ ਕਿ ਉਕਤ ਮਦ ਤਹਿਤ ਸਿਰਫ਼ ਸੀ.ਬੀ.ਆਈ. ਵਿਚਲੇ ਭ੍ਰਿਸ਼ਟਾਚਾਰ ਸਬੰਧੀ ਜਾਣਕਾਰੀ ਹੀ ਹਾਸਲ ਕੀਤੀ ਜਾ ਸਕਦੀ ਹੈ। ਕੇਂਦਰੀ ਕਮਿਸ਼ਨ ਨੇ ਜਾਂਚ ਏਜੰਸੀ ਦੀ ਇਹ ਦਲੀਲ ਤਾਂ ਰੱਦ ਕਰ ਦਿੱਤੀ ਪਰ ਮਾਮਲਾ ਅਜੇ ਹਾਈ ਕੋਰਟ ਵਿੱਚ ਸੁਣਵਾਈ ਅਧੀਨ ਹੈ।


