ਸੰਗਰੂਰ 22 ਅਗਸਤ- ਸ਼ੇਰਪੁਰ ਸਥਿਤ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿੱਚ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿੱਚ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (ਬੀਡੀਪੀੳ) ਸਮੇਤ ਡੇਢ ਦਰਜਨ ਦੇ ਕਰੀਬ ਅਸਾਮੀਆਂ ਖਾਲੀ ਹੋਣ ਕਾਰਨ ਪੰਚਾਇਤ ਦਫ਼ਤਰ ਵਿੱਚ ਸੁੰਨਸਾਨ ਪਸਰੀ ਹੋਈ ਹੈ।ਇਲਾਕੇ ਦੇ ਦੋ ਦਰਜਨ ਤੋਂ ਜ਼ਿਆਦਾ ਸਰਪੰਚਾਂ ਦੀ ਹਾਜ਼ਰੀ ਵਿੱਚ ਵੇਖਿਆਗਿਆ ਕਿ ਦਫ਼ਤਰ ਵਿਚ ਬੀਡੀਪੀੳ ਦੀ ਕੁਰਸੀ ਖਾਲੀ ਪਈ ਸੀ। ਦਫ਼ਤਰੀ ਅਮਲੇ ਨੇ ਦੱਸਿਆ ਕਿ ਬੀਡੀਪੀੳ ਦੀ ਬਦਲੀ ਮਗਰੋਂ ਇੱਥੇ ਪਹਿਲਾਂ ਇੱਕ ਬੀਬੀ ਨੁੰ ਬੀਡੀਪੀੳ ਵਜੋਂ ਤਾਇਨਾਤ ਕੀਤਾ ਗਿਆ ਸੀ ਪਰ ਉਸ ਨੇ ਦਫ਼ਤਰ ਵਿੱਚ ਮੁਲਾਜ਼ਮਾਂ ਦੀ ਭਾਰੀ ਘਾਟ ਨੂੰ ਦੇਖਦਿਆਂ ਕਰੀਬ 10 ਦਿਨਾਂ ਵਿੱਚ ਹੀ ਆਪਣੀ ਬਦਲੀ ਕਰਵਾ ਲਈ। ਉਸ ਮਗਰੋਂ ਹੁਣ ਇੱਕ ਹੋਰ
ਮਹਿਲਾ ਅਧਿਕਾਰੀ ਦੇ ਇੱਥੇ ਜੁਆਇਨ ਕਰਨ ਦੇ ਹੁਕਮ ਹੋਏ ਹਨ ਪਰ ਇਸ ਅਧਿਕਾਰੀ ਵੱਲੋਂ ਵੀ ਆਪਣੀ ਬਦਲੀ ਲੀ ਹੀ ਭੱਜ-ਨੱਠ ਜਾਰੀ ਦੱਸੀ ਜਾਂਦੀ ਹੈ।
ਲੇਖਾਕਾਰ ਦੇ ਨਾ ਆਉਣ ਕਾਰਨ ਵੀ ਕੰਮਕਾਰ ਪ੍ਰਭਾਵਿਤ ਹੋ ਰਹੇ ਹਨ ਜਦ ਕਿ ਲੇਖਾਕਾਰ ਕਲਰਕ ਦੀ ਅਸਾਮੀ ਖਾਲੀ ਦੱਸੀ ਜਾ ਰਹੀ ਹੈ। ਦਫ਼ਤਰ ਵਿੱਚ ਐਸਈਪੀੳ ਦੀ ਇੱਕੋ ਇੱਕ ਅਸਾਮੀ ਵੀ ਖਾਲੀ ਹੈ। ਪੰਚਾਇਤ ਸਕੱਤਰਾਂ ਦੀਆਂ ਅੱਠ ਅਸਾਮੀਆਂ ਚੋ ਤਿੰਨ ਹੀ ਲਗਾਤਾਰ ਆ ਰਹ ਹਨ ਜਦ ਦਕ ਤਿੰਨ ਅਸਾਮੀਆਂ ਸੇਵਾਮੁਕਤੀ ਤੇ ਨੇੜੇ ਹੋਣ ਕਾਰਨ ਛੁੱਟੀਆਂ ਉਤੇ ਹਨ।ਜੇਈਜ਼ ਦੀਆਂ ਖਾਲੀ ਤਿੰਨ ਅਸਾਮੀਆਂ ਵਿਚੋਂ ਇੱਕ ਜੇਈ ਨੇ ਕੱਲ੍ਹ ਹੀ ਜੋਆਇਨ ਕੀਤਾ ਹੈ , ਜਦ ਕਿ ਸੇਵਾਦਾਰਾਂ ਦੀਆਂ ਤਿੰਨ ਅਸਾਮੀਆਂ ਵਿਚੋਂ ਦੋ ਖਾਲੀ ਹਨ। ਕਲਰਕਾਂ ਦੀਆਂ ਦੋਵੇਂ ਤੇ ਨਰੇਗਾ ਦੇ ਰੁਜ਼ਗਾਰ ਸੇਵਕਾਂ ਦੀਆਂ ਅੱਠ ਚੋਂ ਪੰਜ ਅਸਾਮੀਆਂ ਖਾਲੀ ਹਨ। ਇਸ ਕਾਰਨ ਪੰਚਾਇਤਾਂ ਕੋਲ ਗ੍ਰਾਂਟਾਂ ਹੋਣ ਦੇ ਬਾਵਜੂਦ ਬੀਡੀਪੀੳ ਦੀ ਅਣਹੋਂਦ ਕਾਰਨ ਫੰਡ ਨੂੰ ਕਢਵਾਉਣ ਦੀ ਸਮੱਸਿਆ ਹੈ ਜਦ ਕਿ ਜੇਈਜ਼ ਖੁਣੋਂ ਵਿਕਾਸ ਕਾਰਜਾਂ ਦੇ ਤਕਨੀਕੀ ਕੰਮ ਰੁਕੇ ਹੋਏ ਹਨ। ਪੰਚਾਇਤ ਸਕੱਤਰਾਂ ਦੀ ਘਾਟ ਕਾਰਨ ਸਰਪੰਚਾਂ ਨੂੰ ਤਕਨੀਕੀ ਜਾਣਕਾਰੀ ਨਹੀਂ ਮਿਲ ਰਹੀ। ਦਫ਼ਤਰੀ ਅਮਲੇ ਦੀ ਘਾਟ ਕਾਰਨ ਲੋਕਾਂ ਦਾ ਆਉਣ ਜਾਣ ਵੀ ਕਾਫੀ ਘਟਿਆ ਹੋਇਆ ਹੈ।
ਛੇਤੀ ਹੋਵੇਗਾ ਸਮੱਸਿਆ ਦਾ ਹੱਲ: ਐਸਡੀਐਮ
ਡੀਡੀਪੀੳ ਸੰਗਰੂਰ ਦੇ ਦਫ਼ਤਰ ਜਦੋਂ ਖਾਲੀ ਅਸਾਮੀਆਂ ਬਾਰੇ ਗੱਲ ਕਰਨੀ ਚਾਹੀ ਤਾਂ ਉਹ ਦਫਤਰੋਂ ਬਾਹਰ ਗਏ ਹੋਏ ਸਨ। ਪੰਚਾਇਤ ਮੰਤਰੀ ਸਿਕੰਤਰ ਸਿੰਘ ਮਲੂਕਾ ਦੇ ਮੋਬਾਇਲ ਉਤੇ ਵਾਰ ਵਾਰ ਸੰਪਰਕ ਕਰਨ ਦੇ ਬਾਵਜੂਦ ਤਕਨੀਕੀ ਖਰਾਬੀ ਕਾਰਨ ਗੱਲ ਨਹੀਂ ਹੋ ਸਕੀ। ਐਸਡੀਐਮ ਧੂਰੀ ਈਸ਼ਾ ਸਿੰਘਾਲ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਬੀਡੀਪੀੳ ਸ਼ੇਰਪੁਰ ਦਾ ਚਾਰਜ ਛੇਤੀ ਹੀ ਸੀਨੀਅਰ ਅਧਿਕਾਰੀ ਨੂੰ ਦੇ ਦਿੱਤਾ ਜਾਵੇਗਾ। ਬਾਕੀ ਖਾਲੀ ਅਸਾਮੀਆਂ ਨੂੰ ਤੁਰੰਤ ਪੂਰਾ ਕਰਕੇ ਪਿੰਡਾਂ ਦੇ ਵਿਕਾਸ ਕਾਰਜ ਚਲਾਉਣ ਲਈ ਸਬੰਧਤ ਵਿਭਾਗ ਨੂੰ ਉਹ ਪੱਤਰ ਲਿਖ ਰਹੇ ਹਨ।
ਪੰਚਾਇਤ ਯੂਨੀਅਨ ਵੱਲੋਂ 10 ਦਿਨਾਂ ਦਾ ਅਲਟੀਮੇਟਮ
ਬੀਡੀਪੀੳ ਬਲਾਕ ਵਿਖੇ ਅੱਜ ਪੰਚਾਇਤ ਯੂਨੀਅਨ ਨੇ ਬਲਾਕ ਪ੍ਰਧਾਨ ਸਰਪੰਚ ਸਰਬਜੀਤ ਸਿੰਘ ਅਲਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਕਰ ਕੇ ਦਫ਼ਤਰ ਵਿੱਚ ਖਾਲੀ ਅਸਾਮੀਆਂ ਤੇ ਵਿਕਾਸ ਠੱਪ ਹੋਣ ਦਾ ਮੁੱਦਾ ਵਿਚਾਰਿਆ । ਜਥੇਬੰਦੀ ਦੇ ਸਰਪ੍ਰਸਤ ਜ਼ੋਗਾ ਸਿੰਘ ਘਨੌਰ ਨੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਐਲਾਨੀ ਗ੍ਰਾਂਟ ਵਿੱਚੋਂ ਹਾਲੇ ਵੀ ਤਿੰਨ ਲੱਖ ਗ੍ਰਾਂਟ ਬਕਾਇਆ ਹੋਣ ਦਾ ਮੁੱਦਾ ਉਠਾਉਂਦਿਆਂ ਮੁਲਾਜ਼ਮਾਂ ਦੀ ਘਾਟ ਸਬੰਧੀ ਸੰਘਰਸ਼ ਅਰੰਭਣ ਤੋਂ ਪਹਿਲਾਂ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਪੰਚਾਇਤ ਮੰਤਰੀ ਨੂੰ ਮਿਲਣ ਦਾ ਸੁਝਾਅ ਦਿੱਤਾ। ਸਰਪੰਚ ਤਰਸ਼ੇਮ ਸਿੰਘ ਕਲੇਰਾਂ ਨੇ ਕਿਹਾ ਕਿ ਸੰਗਤ ਦਰਸ਼ਨ ਦੌਰਾਨ ਪਿੰਡ ਕਲੇਰਾਂ ਨੂੰ ਵਿੱਤ ਮੰਤਰੀ ਨੇ 11 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਪਰ ਹਾਲੇ ਤੱਕ ਪੰਜ ਲੱਖ ਹੀ ਮਿਲਿਆ ਹੈ। ਸਰਪੰਚ ਜਸਮੇਲ ਸਿੰਘਬੜੀ ਨੇ ਕਿਹਾਕਿ ਜੇ ਸਰਪੰਚ ਇਸੇ ਤਰ੍ਹਾਂ ਹੱਥ ਤੇ ਹੱਥ ਧਰਕੇ ਵੇਖਦੇ ਰਹੇਤਾਂ ਆਈਆਂ ਗ੍ਰਾਂਟਾਂ ਵਾਪਸ ਹੋ ਜਾਣਗੀਆਂ। ਇਸ ਕਰਕੇ ਦਫ਼ਤਰੀ ਅਮਲੇ ਦੀ ਘਾਟ ਖ਼ਿਲਾਫ ਲੜਾਈ ਲੜਨੀ ਚਾਹੀਦੀ ਹੈ। ਯੂਨੀਅਨ ਦੇ ਸੂਬਾਈ ਆਗੂ ਸਰਪੰਚ ਰਾਮਨਾਥ ਅਤੇ ਬਲਾਕ ਪ੍ਰਧਾਨ ਸ਼੍ਰੀ ਅਲਾਲ ਨੇ ਦੱਸਿਆ ਕਿ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਸੰਗਰੂਰ ਦੇ ਲਿਖਤੀ ਤੌਰ ’ਤੇ ਧਿਆਨ ਵਿੱਚ ਲਿਆਂਦਾ ਸੀ ਪਰ ਹਾਲੇ ਤੱਕ ਕਾਰਵਾਈ ਨਹੀਂ ਹੋਈ। ਛੇਤੀ ਹੀ ਪੰਚਾਇਤ ਮੰਤਰੀ ਨੂੰ ਮਿਲਾਂਗੇ ਅਤੇ ਜੇ 10 ਦਿਨਾਂ ਅੰਦਰ ਮੰਗ ਨਾ ਮੰਨੀ ਗਈ ਤਾਂ ਬਲਾਕ ਦੇ ਸਰਪੰਚ ਤਿੱਖਾ ਸੰਘਰਸ਼ ਅਰੰਭਣਗੇ।
।



