Skip to content
Independent perspectives. Global stories.
BREAKING

ਸਿੱਖ ਹੈਲਪਿੰਗ ਹੈਂਡਜ਼ ਜਰਮਨੀ ਤੇ ਫਰਾਂਸ ਵੱਲੋਂ ਪਿੰਡ ਖਨਿਆਣ ’ਚ ਅੱਖਾਂ ਦਾ ਦੇਖਭਾਲ ਮੁੱਫਤ ਕੈਂਪ ਅੱਜ

Share this story

Page-3_40 ਫਰੈਂਕਫਰਟ-ਜਰਮਨੀ, (ਪੀ. ਟੀ)- ਸਿਹਤ ਤੇ ਸਿੱਖਿਆ ਦੇ ਖੇਤਰ ਚ ਆਪਣੀਆ ਨਿਰਸਵਾਰਥ ਸੇਵਾਵਾਂ ਦਾ ਨਿਸ਼ਾਨਾਂ ਮਿੱਥ ਕੇ ਹੋਂਦ ਚ ਆਈ ਸੰਸਥਾ ਸਿੱਖ ਹੈਲਪਿੰਗ ਹੈਂਡਜ਼ ਜਰਮਨੀ ਅਤੇ ਫਰਾਂਸ ੇ ਉਦਮ ਨਾਲ ਆਪਣਾ ਅਮਲੀ ਕਾਰਜ਼ ਆਰੰਭ ਦਿੱਤਾ ਹੈ। ਸੰਸਥਾ ਦੇ ਆਗੂਆਂ ਭਾਈ ਗਰਮੀਤ ਸਿੰਘ ਖਨਿਆਣ ਜਰਮਨੀ ਤੇ ਭਾਈ ਰਘਬੀਰ ਸਿੰਘ ਕੁਹਾੜ ਫਰਾਂਸ ਨੇ ਗੱਲਬਾਤ ਦੌਰਾਨ ਦੱਸਿਆ ਕਿ  ਮੁੱਢਲੇ ਕਾਰਜ਼ ਦਾ ਆਗਾਜ਼ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਤਹਿਸੀਲ ਅਮਲੋਹ ਦੇ ਲਾਗਲੇ ਪਿੰਡ ਖਨਿਆਣ ’ਚ 24 ਅਗਸਤ ਸਵੇਰੇ 9 ਤੋਂ ਸ਼ਾਮ ਦੇ 4 ਵਜੇ ਤਕ ਅੱਖਾਂ ਦੀ ਦੇਖਭਾਲ ਸਬੰਧੀ ਮੁੱਫਤ ਕੈਂਪ ਲੱਗ ਰਿਹਾ ਹੈ। ਕੈਂਪ ਦਾ ਉਦਘਾਟਨ ਡਾ: ਗੁਰਦਿੱਤ ਸਿੰਘ ਸੋਢੀ ਸੀ.ਐਮ. ਓ. ਫਤਿਹਗੜ੍ਹ ਸਾਹਿਬ ਕਰਨਗੇ! ਅੱਖਾਂ ਦੀਆਂ ਬਿਮਾਰੀਆਂ ਦੇ

ਮਾਹਰ ਡਾ. ਜੀ.ਐੇਸ.ਧਾਮੀ ਲੁਧਿਆਣੇ ਵਾਲੇ ਤੇ ਉਨ੍ਹਾਂ ਦੀ ਟੀਮ ਲੈਂਜ਼, ਐਨਕ,ਦਵਾਈ ਤੋਂ ਇਲਾਵਾ ਚਿੱਟੇ ਮੋਤੀਏ ਵਾਲੇ ਮਰੀਜ਼ਾਂ ਦੇ ਅਪ੍ਰੇਸ਼ਨ ਕਰਨਗੇ! ਉਨ੍ਹਾਂ ਕਿਹਾ ਸਾਰੀਆਂ ਸਹੂਲਤਾ ਮੁੱਫਤ ਮੁਹੱਈਆ ਕੀਤੀਆ ਜਾਣਗੀਆਂ! ਭਾਈ ਖਨਿਆਣ ਤੇ ਭਾਈ ਕੁਹਾੜ ਨੇ ਕਿਹਾ ਇਸ ਕੈਂਪ ਸਬੰਧੀ ਦਸਮੇਸ਼ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਤੇ ਨਗਰ ਪੰਚਾਇਤ ਖਨਿਆਣ ਵੱਲੋਂ ਵੀ ਭਰਵਾਂ ਸਹਿਯੋਗ ਹੈ

WRITTEN BY