Skip to content
Independent perspectives. Global stories.
BREAKING

ਚਾਰਾ ਘੁਟਾਲਾ: ਸੀ.ਬੀ.ਆਈ. ਅਦਾਲਤ ਵੱਲੋਂ 23 ਦੋਸ਼ੀ ਕਰਾਰ

Share this story

ਰਾਂਚੀ, 23 ਅਗਸਤ (ਪੀ. ਟੀ)-ਸੀ.ਬੀ.ਆਈ. ਦੀ ਇਕ ਵਿਸ਼ੇਸ਼ ਅਦਾਲਤ ਨੇ ਅੱਜ ਬਹੁ-ਕਰੋੜੀ ਚਾਰਾ ਘੁਟਾਲਾ ਮਾਮਲੇ ‘ਚ ਨਾਮਜ਼ਦ 23 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਦੋਂ ਕਿ 10 ਨੂੰ ਆਰ. ਸੀ. 54ਏ/96 ਤਹਿਤ ਬਰੀ ਕਰ ਦਿੱਤਾ। ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਪਾਇਆ ਕਿ ਸਾਬਕਾ ਖਜ਼ਾਨਾ ਅਧਿਕਾਰੀਆਂ, ਮੁਲਾਜ਼ਮਾਂ ਤੇ 19 ਚਾਰਾ ਸਪਲਾਈ ਕਰਨ ਵਾਲਿਆਂ ਨੇ ਸਾਲ 1981 ਤੇ 1990 ‘ਚ ਡੋਰੰਡਾ ਖਜ਼ਾਨੇ ‘ਚੋਂ ਗੈਰ-ਕਾਨੂੰਨੀ ਤਰੀਕੇ ਨਾਲ 7.06 ਕਰੋੜ ਰੁਪਏ ਕਢਵਾਏ। ਸੀ.ਬੀ.ਆਈ. ਜੱਜ ਬੀ.ਕੇ. ਗੌਤਮ ਨੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਇਨ੍ਹਾਂ ਨੂੰ ਤਿੰਨ ਤੋਂ ਪੰਜ ਸਾਲ ਦੀ ਸਜ਼ਾ ਸੁਣਾਈ। ਉਨ੍ਹਾਂ ਨੇ ਚਾਰ ਸਾਬਕਾ ਖ਼ਜ਼ਾਨਾ ਅਧਿਕਾਰੀਆਂ, ਮੁਲਾਜ਼ਮਾਂ ਤੇ 6 ਚਾਰਾ ਸਪਲਾਈ ਕਰਨ ਵਾਲਿਆਂ ਨੂੰ ਇਸ ਮਾਮਲੇ ‘ਚੋਂ ਬਰੀ ਕਰ ਦਿੱਤਾ।

WRITTEN BY