Skip to content
Independent perspectives. Global stories.
BREAKING

ਛੱਤੀਸਗੜ੍ਹ ’ਚ ਮੁਕਾਬਲੇ ਦੌਰਾਨ 5 ਨਕਸਲੀ ਮਰੇ, ਇਕ ਦੀ ਲਾਸ਼ ਮਿਲੀ

Share this story

ਮੱਧ ਪ੍ਰਦੇਸ਼, 23 ਅਗਸਤ (ਪੀ. ਟੀ)- ਛੱਤੀਸਗੜ੍ਹ ਵਿਚ ਬਸਤਰ ਡਵੀਜ਼ਨ ਅੰਦਰ ਪੈਂਦੇ ਸੁਕਮਾ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਹੋਈ ਇਕ ਮੁੱਠਭੇੜ ਦੌਰਾਨ 5 ਨਕਸਲੀ ਮਾਰੇ ਗਏ। ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਡੀ. ਆਈ. ਜੀ. ਡੀ. ਪੀ. ਉਪਾਧਿਆਏ ਨੇ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਠਭੇੜ ਵਿਚ 5 ਨਕਸਲੀ ਮਾਰੇ ਗਏ ਪਰ ਉਨ੍ਹਾਂ ਵਿਚੋਂ ਲਾਸ਼ ਸਿਰਫ਼ ਇਕ ਦੀ ਹੀ ਮਿਲੀ। ਘਟਨਾ ਸਥਾਨ ਤੋਂ ਇਕ ਐੱਸ. ਐੱਲ. ਆਰ. ਵੀ ਬਰਾਮਦ ਕੀਤੀ ਗਈ। ਇਹ ਮੁੱਠਭੇੜ ਉਦੋਂ ਹੋਈ ਜਦੋਂ ਸੀ. ਆਰ. ਪੀ. ਐੱਫ. ਦੀ ਕੋਬਰਾ ਬਟਾਲੀਅਨ ਤੇ ਜ਼ਿਲ੍ਹਾ ਪੁਲਿਸ ਬਲ ਵਲੋਂ ਭੇਜੀ ਨੂੰ ਲੱਭਣ ਦੀ ਸਾਂਝੀ ਮੁਹਿੰਮ ਚੱਲ ਰਹੀ ਸੀ ਤਾਂ ਅਚਾਨਕ ਨਕਸਲੀਆਂ ਨੇ ਸੁਰੱਖਿਆ ਬਲਾਂ ‘ਤੇ ਅੰਧਾਧੁੰਦ ਗੋਲੀਬਾਰੀ ਸ਼ੁਰੂ ਕਰ ਦਿੱਤੀ।

WRITTEN BY